ਨਾਈਜਰ (ਏਜੰਸੀ)- ਨਾਈਜੀਰੀਆ ਵਿਚ ਫਸੇ ਜ਼ਿਲਾ ਕਾਂਗੜਾ ਦੇ ਦੋ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਸੋਮਵਾਰ ਨੂੰ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸ਼ਾਂਤਾ ਕੁਮਾਰ ਅਤੇ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਇੰਦੁ ਗੋਸਵਾਮੀ ਨਾਲ ਉਨ੍ਹਾਂ ਦੀ ਵਤਨ ਵਾਪਸੀ ਦੀ ਅਪੀਲ ਕੀਤੀ ਹੈ। ਰੱਕੜ ਤਹਿਸੀਲ ਦੇ ਦੋਧੁਬ੍ਰਾਹਮਣਾ ਪਿੰਡ ਦੇ ਅਤੁਲ ਸ਼ਰਮਾ ਅਤੇ ਨਗਰੋਟਾ ਬਗਵਾਂ ਦੇ ਰਮੇਹੜ ਪਿੰਡ ਦੇ ਸੁਧੀਰ ਮੁੰਬਈ ਦੀ ਇਕ ਪ੍ਰਾਈਵੇਟ ਸ਼ਿਪਿੰਗ ਕੰਪਨੀ ਸੀ-ਪਰਲਸ ਵਿਚ ਕੰਮ ਕਰਦੇ ਹਨ। ਦੋਹਾਂ ਨੇ ਘਰਵਾਲਿਆਂ ਨੂੰ ਵੀਡੀਓ ਮੈਸੇਜ ਭੇਜ ਕੇ ਆਪਣੇ ਨਾਈਜੀਰੀਆ ਵਿਚ ਫਸੇ ਹੋਣ ਦੀ ਸੂਚਨਾ ਦਿੱਤੀ ਅਤੇ ਉਨ੍ਹਾਂ ਨੂੰ ਛੁਡਾਉਣ ਲਈ ਸਰਕਾਰ ਤੋਂ ਮਦਦ ਮੰਗਣ ਦੀ ਗੱਲ ਕਹੀ।
ਉਨ੍ਹਾਂ ਨੇ ਦੱਸਿਆ ਕਿ ਜਹਾਜ਼ ਉੱਤੇ ਕੁਲ 9 ਲੋਕ ਹਨ ਜਿਨ੍ਹਾਂ ਵਿਚੋਂ ਚਾਰ ਭਾਰਤੀ ਹਨ। ਉਨ੍ਹਾਂ ਤੋਂ ਇਲਾਵਾ ਇਕ ਪੰਜਾਬੀ ਅਤੇ ਇਕ ਉੱਤਰ ਪ੍ਰਦੇਸ਼ ਦਾ ਨੌਜਵਾਨ ਹੈ। ਕੰਪਨੀ ਨੇ ਵੀ ਉਨ੍ਹਾਂ ਨੂੰ ਛੁਡਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਹੈ। ਅਤੁਲ ਦੇ ਭਰਾ ਅਮਰ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਜਹਾਜ਼ ਦਾ ਕੈਪਟਨ ਹੈ ਅਤੇ ਸੁਧੀਰ ਚੀਫ ਅਫਸਰ। ਉਹ ਲੋਕ ਇਸੇ ਸਾਲ 15 ਅਗਸਤ ਨੂੰ ਜਹਾਜ਼ ਨੂੰ ਲੈ ਕੇ ਨਾਈਜੀਰੀਆ ਰਵਾਨਾ ਹੋਏ ਸਨ। ਨਾਈਜੀਰੀਆ ਦੇ ਬਾਰਡਰ ਵਿਚ ਦਾਖਲ ਹੁੰਦੇ ਹੀ 10 ਦਸੰਬਰ ਨੂੰ ਉਨ੍ਹਾਂ ਨੂੰ ਉਥੋਂ ਦੀ ਨੇਵੀ ਨੇ ਗ੍ਰਿਫਤਾਰ ਕਰ ਲਿਆ ਅਤੇ ਜਹਾਜ਼ ਨੂੰ ਜ਼ਬਤ ਕਰ ਲਿਆ।
ਨਾ ਖਾਣ ਪੀਣ ਦੀ ਕੋਈ ਵਿਵਸਥਾ, ਨਾ ਸੈਲਰੀ
ਨਾਈਜੀਰੀਆ ਵਿਚ ਗ੍ਰਿਫਤਾਰ ਕੀਤੇ ਗਏ ਚੀਫ ਅਫਸਰ ਸੁਧੀਰ ਦੀ ਪਤਨੀ ਰੀਮਾ ਦੀ ਇਕ 6 ਮਹੀਨੇ ਦੀ ਧੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਨੇ ਫੋਨ ਕਰਕੇ ਦੱਸਿਆ ਸੀ ਪਿਛਲੇ ਤਿੰਨ ਮਹੀਨੇ ਤੋਂ ਉਨ੍ਹਾਂ ਨੂੰ ਢੰਗ ਨਾਲ ਖਾਣ-ਪੀਣ ਨੂੰ ਵੀ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਨੂੰ ਤਿੰਨ ਮਹੀਨੇ ਤੋਂ ਤਨਖਾਹ ਵੀ ਨਹੀਂ ਦਿੱਤੀ ਗਈ ਹੈ। ਰੀਮਾ ਨੇ ਕਿਹਾ ਕਿ ਉਨ੍ਹਾਂ ਨੂੰ ਤਕਰੀਬਨ ਇਕ ਮਹੀਨਾ ਪਹਿਲਾਂ ਭਾਰਤੀ ਸਫਾਰਤਖਾਨੇ ਵਿਚ ਇਹ ਜਾਣਕਾਰੀ ਦਿੱਤੀ ਸੀ ਪਰ ਹੁਣ ਤਕ ਕੋਈ ਕਾਰਵਾਈ ਨਹੀਂ ਕੀਤੀ ਹੈ। ਸੰਸਦ ਮੈਂਬਰ ਸ਼ਾਂਤਾ ਕੁਮਾਰ ਨੇ ਭਰੋਸਾ ਦਿੱਤਾ ਹੈ ਕਿ ਛੇਤੀ ਹੀ ਇਸ ਸਬੰਧੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲ ਕੇ ਨੌਜਵਾਨਾਂ ਦੀ ਘਰ ਵਾਪਸੀ ਦੀ ਕੋਸ਼ਿਸ਼ ਕਰਣਗੇ।
ਲਾਲੂ 10ਵੀਂ ਵਾਰ ਬਣੇ ਰਾਜਦ ਦੇ ਰਾਸ਼ਟਰੀ ਪ੍ਰਧਾਨ, 2020 ਤੱਕ ਸੰਭਾਲਣਗੇ ਪਾਰਟੀ ਦੀ ਕਮਾਨ
NEXT STORY