ਮੈਲਬੌਰਨ/ ਸਿਡਨੀ--(ਮਨਦੀਪ ਸਿੰਘ ਸੈਣੀ, ਸਨੀ ਚਾਂਦਪੁਰੀ)---ਆਸਟ੍ਰੇਲੀਆਈ ਫੈਡਰਲ ਪੁਲਿਸ ਨੇ ਪੱਛਮੀ ਸਿਡਨੀ ਦੇ ਲੌਂਡਨਡੈਰੀ ਇਲਾਕੇ ਵਿੱਚ ਇੱਕ ਵੱਡੀ ਕਾਰਵਾਈ ਦੌਰਾਨ 2.7 ਟਨ ਕੋਕੀਨ ਬਰਾਮਦ ਕੀਤੀ ਹੈ। ਇਹ ਬਰਾਮਦਗੀ ਦੇਸ਼ ਦੇ ਇਤਿਹਾਸ ਦੀ ਸਭ ਤੋਂ ਵੱਡੀ ਕੋਕੀਨ ਜ਼ਬਤੀ ਦੱਸੀ ਜਾ ਰਹੀ ਹੈ। ਇਸ ਡਰੱਗ ਦੀ ਅੰਦਾਜ਼ਨ ਕੀਮਤ 816 ਮਿਲੀਅਨ ਆਸਟ੍ਰੇਲੀਆਈ ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ, ਜਦਕਿ ਲੌਂਡਨਡੈਰੀ ਅਤੇ ਬ੍ਰਿਸਬੇਨ ਵਿੱਚ ਮਿਲੀ ਕੁੱਲ ਮਾਤਰਾ ਨੂੰ ਮਿਲਾ ਕੇ ਇਹ ਅੰਕੜਾ 3.1 ਟਨ ਤੱਕ ਪਹੁੰਚਦਾ ਹੈ। ਪੁਲਿਸ ਮੁਤਾਬਕ ਕੋਕੀਨ ਤਿੰਨ ਸ਼ਿਪਿੰਗ ਕੰਟੇਨਰਾਂ ਦੇ ਅੰਦਰ ਬਣੇ ਅੰਡਰਗ੍ਰਾਊਂਡ ਬੰਕਰ ਸਿਸਟਮ ਵਿੱਚ ਬਹੁਤ ਹੀ ਯੋਜਨਾ ਵੱਧ ਤਰੀਕੇ ਨਾਲ ਲੁਕਾਇਆ ਗਿਆ ਸੀ, ਜਿਨ੍ਹਾਂ ਨੂੰ ਫਰਜ਼ੀ ਫਰਸ਼ਾਂ ਨਾਲ ਢੱਕਿਆ ਗਿਆ ਸੀ। ਜਾਂਚ ਕਰਤਾਵਾਂ ਨੂੰ ਕੰਟੇਨਰਾਂ ਦੇ ਨੇੜੇ ਤਾਜ਼ਾ ਖੋਦਾਈ ਦੇ ਨਿਸ਼ਾਨ ਮਿਲੇ, ਜਿਸ ਨਾਲ ਇਹ ਗੁਪਤ ਠਿਕਾਣਾ ਬੇਨਕਾਬ ਹੋਇਆ।

ਪੁਲਿਸ ਦਾ ਕਹਿਣਾ ਹੈ ਕਿ ਇਹ ਨਸ਼ਾ ਉੱਤਰੀ ਕਵੀਨਜ਼ਲੈਂਡ ਦੇ ਮਿਜ ਪੌਇੰਟ ਨੇੜੇ ਸਮੁੰਦਰ ਰਾਹੀਂ ਆਸਟ੍ਰੇਲੀਆ ਵਿੱਚ ਦਾਖ਼ਲ ਹੋਇਆ ਅਤੇ ਫਿਰ ਸਿਡਨੀ ਸਥਿਤ ਅਪਰਾਧਿਕ ਗਿਰੋਹ ਦੇ ਕਹਿਣ ‘ਤੇ ਸਿਡਨੀ ਤੱਕ ਪਹੁੰਚਾਇਆ ਗਿਆ। ਇਹ ਜਾਂਚ ਉਸ ਵੇਲੇ ਸ਼ੁਰੂ ਹੋਈ, ਜਦੋਂ ਮਿਜ ਪੌਇੰਟ ਦੇ ਬੋਟ ਰੈਂਪ ‘ਤੇ ਇੱਕ ਟਰੱਕ ਵਿੱਚ ਅੱਗ ਲੱਗਣ ਤੋਂ ਬਾਅਦ ਪੁਲਿਸ ਨੂੰ ਪਾਣੀ ਵਿੱਚ ਤੈਰਦੇ 40 ਕਿਲੋ ਕੋਕੀਨ ਮਿਲੀ, ਜਿਸਨੂੰ ਸਬੂਤ ਮਿਟਾਉਣ ਦੀ ਕੋਸ਼ਿਸ਼ ਮੰਨਿਆ ਜਾ ਰਿਹਾ ਹੈ। ਇਸ ਮਹੀਨੇ-ਲੰਬੀ ਸਾਂਝੀ ਜਾਂਚ ਦੌਰਾਨ ਕੁੱਲ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਕਵੀਨਜ਼ਲੈਂਡ ਦੇ ਪੈਟਰੀ ਇਲਾਕੇ ਦੇ ਇੱਕ ਮਰਦ ਅਤੇ ਇੱਕ ਔਰਤ ਵੀ ਸ਼ਾਮਲ ਹਨ, ਜਿਨ੍ਹਾਂ ‘ਤੇ ਵੱਡੀ ਮਾਤਰਾ ਵਿੱਚ ਨਸ਼ਾ ਰੱਖਣ ਅਤੇ ਆਯਾਤ ਕਰਨ ਦੇ ਦੋਸ਼ ਲਗੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਇਕੱਠੇ ਹੋਏ ਅਮਰੀਕਾ-ਈਰਾਨ ! ਲੇਬਨਾਨ 'ਚ ਸ਼ਾਂਤੀ ਲਈ "ਡੀ-ਕੰਫਲਿਕਸ਼ਨ ਸੈੱਲ" 'ਤੇ ਬਣੀ ਸਹਿਮਤੀ
ਇੱਕ 24 ਸਾਲਾ ਗ੍ਰੀਨ ਵੈਲੀ ਨਿਵਾਸੀ ਨੂੰ ਵੀ ਗ੍ਰਿਫ਼ਤਾਰ ਕਰਕੇ ਕਵੀਨਜ਼ਲੈਂਡ ਭੇਜਿਆ ਗਿਆ ਹੈ, ਜਿਸ ‘ਤੇ ਮਈ ਮਹੀਨੇ ਵਿੱਚ ਮਿਜ ਪੌਇੰਟ ਜਾ ਕੇ ਨਸ਼ੇ ਦੀ ਆਵਾਜਾਈ ਵਿੱਚ ਮਦਦ ਕਰਨ ਦੇ ਦੋਸ਼ ਹਨ। ਪੁਲਿਸ ਦਾ ਇਹ ਵੀ ਦਾਅਵਾ ਹੈ ਕਿ ਐਮ ਵੀ ਵੈਲਥ ਨਾਮਕ ਇੱਕ ਜਹਾਜ਼ ਇਸ ਆਯਾਤ ਸਕੀਮ ਵਿੱਚ ਸ਼ਾਮਲ ਸੀ, ਜਿਸਨੂੰ ਸੋਲੋਮਨ ਆਈਲੈਂਡਜ਼ ਵਿੱਚ ਰੋਕ ਕੇ ਜਾਂਚ ਕੀਤੀ ਜਾ ਰਹੀ ਹੈ। ਆਸਟ੍ਰੇਲੀਆਈ ਫੈਡਰਲ ਪੁਲਿਸ ਦੇ ਕਮਾਂਡਰ ਸਟੀਫਨ ਜੇ ਨੇ ਕਿਹਾ ਕਿ ਇਹ ਸਾਜ਼ਿਸ਼ ਦਿਖਾਉਂਦੀ ਹੈ ਕਿ ਅੰਤਰਰਾਸ਼ਟਰੀ ਨਸ਼ਾ ਸਿੰਡੀਕੇਟ ਕਿੰਨੇ ਯੋਜਨਾਬੱਧ ਅਤੇ ਖ਼ਤਰਨਾਕ ਤਰੀਕਿਆਂ ਨਾਲ ਕੰਮ ਕਰਦੇ ਹਨ ਅਤੇ ਮੁਨਾਫ਼ੇ ਲਈ ਕਿਸ ਹੱਦ ਤੱਕ ਜਾਣ ਨੂੰ ਤਿਆਰ ਹੁੰਦੇ ਹਨ। ਕਵੀਨਜ਼ਲੈਂਡ ਪੁਲਿਸ ਨੇ ਵੀ ਕਿਹਾ ਕਿ ਇਸ ਕਾਰਵਾਈ ਨਾਲ ਕੋਕੀਨ ਅਤੇ ਮੈਥਐਮਫੈਟਾਮਾਈਨ ਦੀ ਵੱਡੀ ਮਾਤਰਾ ਬਾਜ਼ਾਰ ਵਿੱਚ ਜਾਣ ਤੋਂ ਰੋਕੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਅਜੇ ਵੀ ਜਾਰੀ ਹੈ ਅਤੇ ਅੰਤਰਰਾਸ਼ਟਰੀ ਸਿੰਡੀਕੇਟਾਂ ਦੀ ਪੂਰੀ ਚੇਨ ਦੀ ਪਛਾਣ ਲਈ ਹੋਰ ਏਜੰਸੀਆਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਕੱਠੇ ਹੋਏ ਅਮਰੀਕਾ-ਈਰਾਨ ! ਲੇਬਨਾਨ 'ਚ ਸ਼ਾਂਤੀ ਲਈ "ਡੀ-ਕੰਫਲਿਕਸ਼ਨ ਸੈੱਲ" 'ਤੇ ਬਣੀ ਸਹਿਮਤੀ
NEXT STORY