ਨਵੀਂ ਦਿੱਲੀ- ਦਿੱਲੀ ਪੁਲਸ ਨੇ ਕਥਿਤ ਇਰਾਨੀ ਗੈਂਗ ਦੇ ਮੁਖੀ ਨਾਸਿਰ ਹਾਫਿਜ਼ ਖਾਨ ਉਰਫ਼ ਸਮੀਰ ਤੇ ਉਸ ਦੇ 2 ਸਾਥੀਆਂ ਵਿਰੁੱਧ ਕਈ ਸੂਬਿਆਂ ’ਚ ਡਕੈਤੀ, ਧੋਖਾਦੇਹੀ ਤੇ ਹੋਰ ਅਪਰਾਧਾਂ ’ਚ ਸ਼ਾਮਲ ਹੋਣ ਦੇ ਦੋਸ਼ ਹੇਠ ਸਖ਼ਤ ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਐਕਟ (ਮਕੋਕਾ) ਅਧੀਨ ਦੋਸ਼ ਦਾਇਰ ਕੀਤੇ ਹਨ।
ਇਕ ਅਧਿਕਾਰੀ ਨੇ ਐਤਵਾਰ ਦੱਸਿਆ ਕਿ ਮਕੋਕਾ ਦੀ ਧਾਰਾ 3 ਤੇ 4 ਅਧੀਨ ਮੁੱਖ ਚਾਰਜਸ਼ੀਟ ਖਾਨ, ਅਲੀ ਚੁੰਨਾ ਉਰਫ਼ ਰਾਜਾ ਤੇ ਅਕਬਰ ਅਲੀ ਉਰਫ਼ ਕਬੀਰ ਵਿਰੁੱਧ ਰਾਊਜ਼ ਐਵੇਨਿਊ ਸਥਿਤ ਵਿਸ਼ੇਸ਼ ਮਕੋਕਾ ਅਦਾਲਤ ’ਚ ਦਾਇਰ ਕੀਤੀ ਗਈ ਹੈ। ਪੁਲਸ ਅਨੁਸਾਰ ਇਹ ਗਿਰੋਹ ਦਿੱਲੀ, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਹਰਿਆਣਾ ’ਚ ਸਰਗਰਮ ਸੀ। ਖਾਨ ਵਿਰੁੱਧ ਲੱਗਭਗ 46 ਅਪਰਾਧਿਕ ਮਾਮਲੇ ਦਰਜ ਹਨ ਜਦੋਂ ਕਿ ਉਸ ਦੇ 2 ਸਾਥੀਆਂ ਵਿਰੁੱਧ ਕ੍ਰਮਵਾਰ 10 ਤੇ 22 ਅਪਰਾਧਿਕ ਮਾਮਲੇ ਦਰਜ ਹਨ।
3.30 ਵਜੇ ਅਦਾਲਤ 'ਚ ਹੋਵੇਗਾ ਬੰਬ ਧਮਾਕਾ! ਈਮੇਲ ਨੇ ਮਹਾਰਾਸ਼ਟਰ ਪੁਲਸ ਨੂੰ ਪੁਆ 'ਤੀਆਂ ਭਾਜੜਾਂ
NEXT STORY