ਇਸਲਾਮਾਬਾਦ- ਦੋ ਸਾਲ ਪਹਿਲਾਂ ਅਜਿਹਾ ਲੱਗ ਰਿਹਾ ਸੀ ਕਿ ਪਾਕਿਸਤਾਨ ਪੋਲੀਓ ਨੂੰ ਹਰਾਉਣ ਦੀ ਕਗਾਰ 'ਤੇ ਹੈ। ਪਾਕਿਸਤਾਨ ਦੁਨੀਆ ਦੇ ਉਨ੍ਹਾਂ ਦੋ ਦੇਸ਼ਾਂ ਵਿੱਚੋਂ ਇੱਕ ਸੀ ਜਿੱਥੇ ਵਾਇਰਸ ਸਰਗਰਮ ਸੀ। 2021 ਤੋਂ ਬਾਅਦ ਉੱਥੇ ਕੋਈ ਨਵਾਂ ਕੇਸ ਦਰਜ ਨਹੀਂ ਕੀਤਾ ਗਿਆ। ਪਰ ਉਦੋਂ ਤੋਂ ਪੋਲੀਓ ਨੇ ਜ਼ਬਰਦਸਤ ਵਾਪਸੀ ਕੀਤੀ ਹੈ। ਇਹ ਉਨ੍ਹਾਂ ਖੇਤਰਾਂ ਤੋਂ ਪਰੇ ਫੈਲ ਰਿਹਾ ਹੈ ਜੋ ਪਹਿਲਾਂ ਬਿਮਾਰੀ ਤੋਂ ਅਛੂਤੇ ਸਨ। ਪਿਛਲੇ ਹਫ਼ਤੇ ਸਿਹਤ ਅਧਿਕਾਰੀਆਂ ਨੇ ਰਾਜਧਾਨੀ ਇਸਲਾਮਾਬਾਦ ਵਿੱਚ 16 ਸਾਲਾਂ ਵਿੱਚ ਪੋਲੀਓ ਦਾ ਪਹਿਲਾ ਕੇਸ ਦਰਜ ਕੀਤਾ। ਇਸ ਮਹੀਨੇ ਪੇਸ਼ਾਵਰ ਅਤੇ ਕਰਾਚੀ ਸਮੇਤ ਕਈ ਵੱਡੇ ਸ਼ਹਿਰਾਂ ਦੇ ਸੀਵਰੇਜ ਦੇ ਨਮੂਨਿਆਂ ਵਿੱਚ ਵਾਇਰਸ ਪਾਇਆ ਗਿਆ ਹੈ।
ਵਾਇਰਸ ਹੁਣ ਬਲੋਚਿਸਤਾਨ ਵਿਚ ਨਵੀਆਂ ਥਾਵਾਂ 'ਤੇ ਫੈਲ ਗਿਆ ਹੈ। ਪਾਕਿਸਤਾਨ ਵਿੱਚ ਪਹਿਲਾਂ ਪੋਲੀਓ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਵਾ ਵਿੱਚ ਫੈਲਿਆ ਸੀ। ਪਿਛਲੇ ਹਫ਼ਤੇ ਦੇਸ਼ ਭਰ ਵਿੱਚ ਪੋਲੀਓ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਸੀ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ, ਉਮੀਦ ਹੈ ਕਿ ਆਉਣ ਵਾਲੇ ਸਾਲਾਂ 'ਚ ਪੋਲੀਓ ਦਾ ਖਾਤਮਾ ਹੋ ਜਾਵੇਗਾ। ਪੋਲੀਓ ਨੇ ਪਾਕਿਸਤਾਨ ਸਮੇਤ ਦੁਨੀਆ ਦੇ ਕਈ ਖੇਤਰਾਂ ਵਿੱਚ ਵਾਪਸੀ ਕੀਤੀ ਹੈ। ਇਸ ਤੋਂ ਪਹਿਲਾਂ ਹਰ ਸਾਲ ਦੁਨੀਆ ਵਿੱਚ ਹਜ਼ਾਰਾਂ ਬੱਚੇ ਇਸ ਮਾਰੂ ਬਿਮਾਰੀ ਕਾਰਨ ਬੇਸਹਾਰਾ ਹੋ ਜਾਂਦੇ ਸਨ। 1955 ਵਿੱਚ ਵੈਕਸੀਨ ਦੀ ਸ਼ੁਰੂਆਤ ਤੋਂ ਬਾਅਦ ਦੁਨੀਆ ਵਿੱਚ ਪੋਲੀਓ ਦੇ ਮਾਮਲਿਆਂ ਵਿੱਚ 99.9% ਦੀ ਕਮੀ ਆਈ ਸੀ। ਪਰ ਓਰਲ ਟੀਕਾਕਰਨ ਦੀ ਮੁਹਿੰਮ ਦੇ ਕਮਜ਼ੋਰ ਹੋਣ ਤੋਂ ਬਾਅਦ ਵਾਇਰਸ ਨੇ ਜ਼ੋਰਦਾਰ ਵਾਪਸੀ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਪਾਪੂਆ ਨਿਊ ਗਿਨੀ 'ਚ ਹਿੰਸਾ, ਮਾਰੇ ਗਏ 20 ਤੋਂ 50 ਲੋਕ
ਇਸ ਮਹੀਨੇ ਅੱਠ ਦੇਸ਼ਾਂ ਵਿੱਚ ਪੋਲੀਓ ਦੇ ਨਵੇਂ ਮਾਮਲੇ ਆਏ ਸਾਹਮਣੇ
ਪਾਕਿਸਤਾਨ ਵਿੱਚ ਇਸ ਸਾਲ ਪੋਲੀਓ ਦੀ ਵਾਪਸੀ ਖ਼ਤਰੇ ਦੀ ਨਿਸ਼ਾਨੀ ਹੈ। ਇਕੱਲੇ ਇਸ ਮਹੀਨੇ ਘੱਟੋ-ਘੱਟ ਅੱਠ ਦੇਸ਼ਾਂ ਵਿਚ ਪੋਲੀਓ ਦੇ ਕੇਸ ਪਾਏ ਗਏ ਹਨ। ਇਸੇ ਤਰ੍ਹਾਂ ਅਫਗਾਨਿਸਤਾਨ ਵਿੱਚ ਵੀ ਇਸ ਸਾਲ ਹੁਣ ਤੱਕ ਪੋਲੀਓ ਦੇ 18 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਕੰਧਾਰ ਅਤੇ ਹੇਲਮੰਡ ਵਿੱਚ ਹਨ। ਪਾਕਿਸਤਾਨ ਵਿੱਚ ਪੋਲੀਓ ਦੇ ਖਾਤਮੇ ਦੀ ਮੁਹਿੰਮ ਵਿੱਚ ਕਈ ਚੁਣੌਤੀਆਂ ਹਨ। ਅਫਵਾਹਾਂ ਕਾਰਨ ਲੋਕ ਟੀਕੇ 'ਤੇ ਵਿਸ਼ਵਾਸ ਨਹੀਂ ਕਰ ਰਹੇ ਹਨ। ਰੂੜੀਵਾਦੀ ਧਾਰਮਿਕ ਵਿਦਵਾਨਾਂ ਅਤੇ ਕੱਟੜਪੰਥੀ ਸਮੂਹਾਂ ਨੇ ਇਹ ਝੂਠ ਫੈਲਾਇਆ ਹੈ ਕਿ ਟੀਕਾਕਰਨ ਮੁਹਿੰਮ ਦਾ ਉਦੇਸ਼ ਮੁਸਲਮਾਨਾਂ ਨੂੰ ਨਸਬੰਦੀ ਕਰਨ ਦੀ ਪੱਛਮੀ ਸਾਜ਼ਿਸ਼ ਹੈ। ਇਹ ਵੀ ਕਿਹਾ ਗਿਆ ਹੈ ਕਿ ਵੈਕਸੀਨ ਵਿੱਚ ਸੂਰ ਦੇ ਅੰਸ਼ ਹੁੰਦੇ ਹਨ। ਸੂਰ ਦਾ ਮਾਸ ਖਾਣਾ ਇਸਲਾਮ ਵਿੱਚ ਵਰਜਿਤ ਮੰਨਿਆ ਗਿਆ ਹੈ। ਅਜਿਹੇ ਦਾਅਵਿਆਂ ਕਾਰਨ ਆਮ ਲੋਕ ਟੀਕਾਕਰਨ ਨਹੀਂ ਕਰਵਾਉਂਦੇ।
ਇਕ ਹੋਰ ਸਮੱਸਿਆ ਟੀਕੇ ਲਗਾਉਣ ਵਾਲਿਆਂ 'ਤੇ ਕੱਟੜਪੰਥੀ ਸਮੂਹਾਂ ਦੁਆਰਾ ਹਮਲੇ ਹਨ। ਇਸ ਸਾਲ ਟੀਕਾਕਰਨ ਮੁਹਿੰਮਾਂ ਦੌਰਾਨ ਹਮਲਿਆਂ ਵਿੱਚ 15 ਲੋਕ ਮਾਰੇ ਗਏ ਅਤੇ 37 ਜ਼ਖ਼ਮੀ ਹੋਏ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪੁਲਸ ਅਧਿਕਾਰੀ ਹਨ।ਪਾਕਿਸਤਾਨ ਵਿਚ ਮਾਪੇ ਅਤੇ ਸਥਾਨਕ ਨੇਤਾ ਟੀਕਾ ਲਾਏ ਬਿਨਾਂ ਬੱਚਿਆਂ ਦੀਆਂ ਉਂਗਲਾਂ 'ਤੇ ਅਮਿੱਟ ਸਿਆਹੀ ਲਗਾਉਣ ਲਈ ਸਿਹਤ ਕਰਮਚਾਰੀਆਂ 'ਤੇ ਦਬਾਅ ਪਾਉਂਦੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਵਾਇਰਸ ਵਧਣ 'ਚ ਮਦਦ ਮਿਲੀ ਹੈ। ਬਹੁਤ ਸਾਰੇ ਟੀਕਾਕਰਤਾ ਹਮਲੇ ਦੇ ਡਰੋਂ ਟੀਕਾਕਰਨ ਤੋਂ ਇਨਕਾਰ ਕਰਨ ਵਾਲੇ ਲੋਕਾਂ ਬਾਰੇ ਜਾਣਕਾਰੀ ਨਹੀਂ ਦਿੰਦੇ ਹਨ। ਦੇਸ਼ ਦੇ ਕਬਾਇਲੀ ਖੇਤਰਾਂ ਵਿੱਚ ਸਥਾਨਕ ਆਗੂ ਟੀਕਾਕਰਨ ਦੇ ਬਦਲੇ ਸਰਕਾਰੀ ਸਹੂਲਤਾਂ ਦੇਣ ਦਾ ਸੌਦਾ ਕਰਦੇ ਹਨ। ਕੁਝ ਦਿਨ ਪਹਿਲਾਂ ਖੈਬਰ ਪਖਤੂਨਖਵਾ ਦੇ ਕੁਝ ਭਾਈਚਾਰਿਆਂ ਨੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਬੱਚਿਆਂ ਨੂੰ ਵੈਕਸੀਨ ਨਾ ਦੇਣ ਦਾ ਐਲਾਨ ਕੀਤਾ ਹੈ। ਟੀਕਾ ਲਗਵਾਉਣ ਵਾਲੇ ਪਰਿਵਾਰਾਂ ਦੇ ਬਾਈਕਾਟ ਦੀ ਧਮਕੀ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਪੂਆ ਨਿਊ ਗਿਨੀ 'ਚ ਹਿੰਸਾ, ਮਾਰੇ ਗਏ 20 ਤੋਂ 50 ਲੋਕ
NEXT STORY