ਮੈਲਬੋਰਨ (ਮਨਦੀਪ ਸਿੰਘ ਸੈਣੀ)- ਮੈਲਬੋਰਨ ਦੇ ਟਰੁੱਗਨੀਨਾ ਇਲਾਕੇ ਵਿੱਚ ਬੀਤੇ ਦਿਨੀਂ ਰੱਖੇ ਸੰਖੇਪ ਸਮਾਗਮ ਵਿੱਚ ਪੰਜਾਬ ਤੋਂ ਆਸਟ੍ਰੇਲੀਆ ਫੇਰੀ 'ਤੇ ਆਏ ਮਸ਼ਹੂਰ ਪੰਜਾਬੀ ਗੀਤਕਾਰ, ਸ਼ਾਇਰ ਅਤੇ ਨਾਵਲਕਾਰ ਮੰਗਲ ਹਠੂਰ ਦੀ ਕਿਤਾਬ 'ਪਿੰਡ ਦਾ ਗੇੜਾ' ਦੀ ਘੁੰਢ ਚੁਕਾਈ ਕੀਤੀ ਗਈ। ਮੰਗਲ ਹਠੂਰ ਵਲੋਂ ਲਿਖੀ ਗਈ ਇਹ 15ਵੀਂ ਕਿਤਾਬ ਹੈ। ਇਸ ਕਿਤਾਬ ਵਿੱਚ ਲਿਖੇ ਗੀਤਾਂ/ਸ਼ੇਅਰਾਂ ਨੂੰ ਰਣਜੀਤ ਬਾਵਾ, ਮਨਮੋਹਨ ਵਾਰਿਸ, ਕਮਲ ਹੀਰ, ਸੰਗਤਾਰ, ਰੌਕੀ ਖਹਿਰਾ, ਗੁਰਪ੍ਰੀਤ ਢੱਟ ਅਤੇ ਹੋਰ ਵੀ ਕਈ ਗਾਇਕਾਂ ਨੇ ਆਪਣੀ ਬੁਲੰਦ ਆਵਾਜ਼ ਵਿੱਚ ਰਿਕਾਰਡ ਕੀਤਾ ਹੈ।
ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਮਹਾਵੀਰ ਜਯੰਤੀ ਦੇ ਮੌਕੇ 'ਤੇ ਜੈਨ ਭਾਈਚਾਰੇ ਨੂੰ ਦਿੱਤੀ ਵਧਾਈ
ਇਸ ਮੌਕੇ ਮੰਗਲ ਨੇ ਕਿਤਾਬ ਵਿੱਚ ਦਰਜ ਪਹਿਲੂਆਂ ਨੂੰ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ। ਇਸ ਉਪਰੰਤ ਮੰਗਲ ਹਠੂਰ ਨੇ 'ਪੰਜਾਬੀ ਸ਼ੇਰਾ','ਮੁੜਦੇ ਮੁੜਦੇ','ਕੋਕਾ' ਸਮੇਤ ਆਪਣੇ ਨਵੇਂ ਪੁਰਾਣੇ ਗੀਤ ਸੁਣਾ ਕੇ ਵਾਹ-ਵਾਹ ਖੱਟੀ। ਇਸ ਮੌਕੇ ਓਲਡ ਮੌਂਕ ਕ੍ਰਿਕਟ ਕਲੱਬ, ਟਰੁੱਗਨੀਨਾ ਯੂਨਾਇਟਡ ਕ੍ਰਿਕਟ ਕਲੱਬ,ਪ੍ਰਸਿੱਧ ਗਾਇਕ ਜਗਜੀਤ ਸਿੰਘ, ਅਵਤਾਰ ਸਿੰਘ ,ਲੱਕੀ ਜੋਸ਼ੀ ਸਮੇਤ ਕਈ ਲੋਕ ਹਾਜ਼ਰ ਸਨ। ਦੇਰ ਰਾਤ ਤੱਕ ਚੱਲੀ ਇਸ ਮਹਿਫ਼ਲ ਵਿੱਚ ਗਾਇਕ ਜਗਜੀਤ ਸਿੰਘ ਨੇ ਵੀ ਹਾਜ਼ਰੀ "ਮੁੱਠੀ ਲੂਣ" ਅਤੇ "ਤੇਰੇ ਬਿਨ੍ਹਾਂ ਨਾ ਸਹਾਰਾ ਕੋਈ ਮੇਰਾ" ਗਾ ਕੇ ਹਾਜ਼ਰੀ ਲਵਾਈ।
ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ 19 ਸਾਲ ਦੇ 2 ਭਾਰਤੀ ਵਿਦਿਆਰਥੀਆਂ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਗਾਜ਼ਾ ਦੇ ਹਸਪਤਾਲ ਕੰਪਲੈਕਸ 'ਚ ਸਮੂਹਿਕ ਕਬਰ 'ਚੋਂ ਮਿਲੀਆਂ 180 ਲਾਸ਼ਾਂ
NEXT STORY