ਬਰੇਸ਼ੀਆ (ਦਲਵੀਰ ਸਿੰਘ ਕੈਂਥ) : ਇਟਲੀ ਵਿੱਚ ਮਹਾਨ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਮੋਹਰਲੀ ਕਤਾਰ ਦੀ ਸੰਸਥਾ ਕਲਤੂਰਾ ਸਿੱਖ ਇਟਲੀ, ਵਲੋਂ ਪਿਛਲੇ ਕਈ ਸਾਲਾਂ ਤੋਂ ਇਟਲੀ ਵਿੱਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਨੇਕਾਂ ਕਿਤਾਬਾਂ ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕਰਕੇ ਮੁਫਤ ਵੰਡੀਆਂ ਗਈਆਂ। ਇਸ ਸੰਸਥਾ ਦਾ ਮਕਸਦ ਹੈ ਕਿ ਸਿੱਖੀ ਦੇ ਬੂਟੇ ਨੂੰ ਇਟਲੀ ਵਿੱਚ ਪ੍ਰਫੁੱਲਤ ਕਰਨਾ ਅਤੇ ਸਿੱਖੀ ਸਿਧਾਂਤਾਂ ਉੱਪਰ ਪਹਿਰਾ ਦਿੰਦਿਆਂ ਬਾਣੀ ਤੇ ਬਾਣੇ ਦਾ ਪ੍ਰਚਾਰ ਕਰਨਾ। ਆਪਣੇ ਇਸ ਮਿਸ਼ਨ ਨੂੰ ਅੱਗੇ ਤੋਰਦਿਆਂ ਸੰਸਥਾ ਵੱਲੋਂ ਇਸ ਸਾਲ ਲੰਗਰ ਪ੍ਰਥਾ ਤੇ ਵਿਸ਼ੇਸ਼ ਕਿਤਾਬ “ਮਨਮਤਿ ਤੋਂ ਗੁਰਮਤਿ” ਲੈ ਕੇ ਸੰਗਤਾਂ ਦੀ ਸੇਵਾ ’ਚ ਹਾਜ਼ਰ ਹੋਈ ਹੈ ਜਿਸ ਨੂੰ ਵੱਖ-ਵੱਖ ਨਗਰ ਕੀਰਤਨਾਂ ਅਤੇ ਸਮਾਗਮਾਂ ਸਮੇਂ ਮੁਫਤ ਤਕਸੀਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਇਟਲੀ 'ਚ ਨਵਾਂਸ਼ਹਿਰ ਦੀ ਅੰਜਲੀ ਰੱਤੂ ਨੇ ਪੰਜਾਬੀਆਂ ਦਾ ਨਾਂਅ ਕੀਤਾ ਰੌਸ਼ਨ, ਹਾਸਲ ਕੀਤੀ ਡਿਗਰੀ
ਜ਼ਿਕਰਯੋਗ ਹੈ ਕਿ ਪਿਛਲੇ ਇੱਕ ਸਾਲ ਤੋਂ ਸੰਸਥਾ ਵੱਲੋਂ ਵੱਖ-ਵੱਖ ਸਮਾਗਮਾਂ ਅਤੇ ਨਗਰ ਕੀਰਤਨਾਂ ਵਿੱਚ ਗੁਰੂ ਕੇ ਲੰਗਰ ਪੰਗਤ ਵਿੱਚ ਛਕਾਉਣ ਲਈ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਗੁਰੂ ਸਾਹਿਬ ਦੀ ਮਰਿਆਦਾ ਨੂੰ ਬਹਾਲ ਕੀਤਾ ਜਾਵੇ। ਲੰਗਰ ਕੇਵਲ ਪੰਗਤ ਵਿੱਚ ਛਕਾਏ ਜਾਣ ਤਾਂ ਜੋ ਯੂਰਪ ਦੇ ਲੋਕਾਂ ਨੂੰ ਸਿੱਖਾਂ ਦੀ ਵੱਖਰੀ ਪਛਾਣ ਅਤੇ ਸਿੱਖ ਸਿਧਾਂਤਾਂ ਬਾਰੇ ਜਾਣੂ ਕਰਵਾਇਆ ਜਾ ਸਕੇ। ਸਿੱਖੀ ਵਿੱਚ ਊਚ-ਨੀਚ ਨੂੰ ਖਤਮ ਕੀਤਾ ਗਿਆ ਹੈ ਅਤੇ ਸਾਰਿਆਂ ਨੂੰ ਬਰਾਬਰਤਾ ਦਾ ਸਨਮਾਨ ਦਿੱਤਾ ਗਿਆ ਹੈ। ਕਲਤੂਰਾ ਸਿੱਖ ਦੇ ਆਗੂਆਂ ਨੇ ਕਿਹਾ ਆਸ ਕਰਦੇ ਹਾਂ ਕਿ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਗੁਰੂ ਸਾਹਿਬ ਵੱਲੋਂ ਬਖਸ਼ੀ ਗੁਰਮਰਿਆਦਾ ਨੂੰ ਹਰ ਗੁਰਦੁਆਰਾ ਸਾਹਿਬਾਨਾਂ ਵਿੱਚ ਸਮਾਗਮ ਅਤੇ ਨਗਰ ਕੀਰਤਨਾਂ ਤੇ ਲੰਗਰ ਪੰਗਤ ਵਿੱਚ ਛਕਾਉਣ ਦਾ ਯਤਨ ਕਰੀਏ। ਸਿੱਖ ਸੰਸਥਾ ਦੀਆਂ ਸਿੱਖੀ ਨੂੰ ਪ੍ਰਫੁੱਲਤ ਕਰਨ ਵਾਲੀਆਂ ਸਰਗਰਮੀਆਂ ਦੀ ਸਿੱਖ ਸੰਗਤ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੇਨੇਜ਼ੁਏਲਾ 'ਚ 7 ਸਾਲਾਂ ਬਾਅਦ ਮੁੜ ਲਹਿਰਾਇਆ ਅਮਰੀਕੀ ਝੰਡਾ
NEXT STORY