ਰੋਮ (ਕੈਂਥ)- ਦੁਨੀਆ ਦੇ ਵਿਲੱਖਣ ਤੇ ਨਿਰਾਲੇ ਮਹਾਨ ਸਿੱਖ ਧਰਮ ਦੇ 8ਵੇਂ ਗੁਰੂ ਨਾਨਕ ਪਾਤਸ਼ਾਹ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਪੂਰਬਕ ਅਤੇ ਉਤਸ਼ਾਹ ਨਾਲ ਸਿੱਖ ਸੰਗਤਾਂ ਨੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਕਸਤਲਫ੍ਰਾਂਕੋ ਇਮਿਲੀਆ (ਮੋਦਨਾ) ਵਿਖੇ ਮਨਾਇਆ। ਜਿਸ ਵਿੱਚ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਉਪੰਰਤ ਕੀਰਤਨ ਅਤੇ ਕਥਾ ਵਿਚਾਰਾਂ ਹੋਈਆਂ।

ਪੜ੍ਹੋ ਇਹ ਅਹਿਮ ਖ਼ਬਰ-H-1B ਵੀਜ਼ਾ ਲਾਟਰੀ ਸਿਸਟਮ ਖ਼ਤਮ! ਟਰੰਪ ਨੇੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ
ਕੀਰਤਨੀ ਜੱਥਾ ਭਾਈ ਮਨਪ੍ਰੀਤ ਸਿੰਘ ਜੀ ਅਤੇ ਕਥਾ ਵਾਚਿਕ ਗਿਆਨੀ ਚਰਨ ਸਿੰਘ ਜੀ ਦਮਦਮੀ ਟਕਸਾਲ, ਹੈੱਡ ਗ੍ਰੰਥੀ ਗਿਆਨੀ ਤਰਸੇਮ ਸਿੰਘ ਜੀ ਨੇ ਅਰਦਾਸ ਬੇਨਤੀ ਕੀਤੀ ਤੇ ਆਈਆਂ ਸੰਗਤਾਂ ਦਾ ਕਮੇਟੀ ਵੱਲੌ ਧੰਨਵਾਦ ਕੀਤਾ ਗਿਆ। ਸੇਵਾਦਾਰ ਜੱਥੇ ਵੱਲੇ ਠੱਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਪ੍ਰੈੱਸ ਨੂੰ ਇਹ ਜਾਣਕਾਰੀ ਭਾਈ ਗੁਰਚਰਨ ਸਿੰਘ ਭੂੰਗਰਨੀ ਨੇ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
‘ਬ੍ਰਿਸਬੇਨ ਦੀਵਾਲੀ ਖੇਡ ਮੇਲਾ’ ਤੇ ਕਬੱਡੀ ਕੱਪ ਦਾ ਪੋਸਟਰ ਲੋਕ ਅਰਪਣ
NEXT STORY