ਨਵੀਂ ਦਿੱਲੀ (ਏਜੰਸੀ)- ਸਾਊਦੀ ਅਰਬ ਦੇ ਰਿਆਦ 'ਚ ਭਾਰਤੀ ਦੂਤਘਰ ਅਤੇ ਜੇਦਾਹ ਸਥਿਤ ਭਾਰਤੀ ਕੌਂਸਲੇਟ ਫਲਾਈਦੁਬਈ ਦੀ ਉਡਾਣ ਦੌਰਾਨ ਜ਼ਖ਼ਮੀ ਹੋਏ ਪਾਇਲਟ ਕੈਪਟਨ ਸਮਿਤ ਮਛਾਰ ਦੀ ਸਿਹਤ ਦੀ ਸਥਿਤੀ 'ਤੇ ਨਜ਼ਰ ਰੱਖੇ ਹੋਏ ਹਨ।
ਭਾਰਤੀ ਦੂਤਘਰ ਨੇ 'ਐਕਸ' 'ਤੇ ਦੱਸਿਆ ਕਿ ਕੈਪਟਨ ਮਛਾਰ ਉੱਤਰ-ਪੱਛਮੀ ਸਾਊਦੀ ਅਰਬ ਦੇ ਤਬੂਕ ਸ਼ਹਿਰ ਦੇ ਇਕ ਹਸਪਤਾਲ 'ਚ ਦਾਖਲ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਸਿਹਤ ਬਾਰੇ ਪੂਰਾ ਅਪਡੇਟ ਅਜੇ ਨਹੀਂ ਆਇਆ ਹੈ, ਪਰ ਇਹ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਮਿਲ ਰਹੀ ਹੈ।

ਦੂਤਘਰ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਉਹ ਜਲਦੀ ਤੋਂ ਜਲਦੀ ਆਪਣੀਆਂ ਸੱਟਾਂ ਤੋਂ ਠੀਕ ਹੋ ਜਾਣਗੇ। ਅਸੀਂ ਉਨ੍ਹਾਂ ਦੇ ਪਰਿਵਾਰ ਦੇ ਸੰਪਰਕ 'ਚ ਹਾਂ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਸਾਊਦੀ ਅਧਿਕਾਰੀਆਂ ਨਾਲ ਉਸ ਦੀ ਸਿਹਤ ਦੀ ਨਿਗਰਾਨੀ ਕਰਦੇ ਰਹਾਂਗੇ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਾਂਗੇ। ਦੱਸਣਯੋਗ ਹੈ ਕਿ ਦੁਬਈ ਤੋਂ ਤੇਲ ਅਵੀਵ ਜਾ ਰਹੀ ਇਕ ਫਲਾਈਟ ਨੂੰ ਹਾਈਜੈਕ ਕਰ ਕੇ ਕ੍ਰੈਸ਼ ਕਰਵਾਉਣ ਦੀ ਕੋਸ਼ਿਸ਼ ਹੋਈ ਸੀ। ਕੋ-ਪਾਇਲਟ ਨੇ ਸਾਥੀ ਪਾਇਲਟ 'ਤੇ ਚਾਕੂ ਨਾਲ ਹਮਲਾ ਕੀਤਾ ਅਤੇ ਜਹਾਜ਼ ਦਾ ਕੰਟਰੋਲ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ਼ ਕੀਤੀ ਸੀ। ਜਹਾਜ਼ 'ਚ 174 ਲੋਕ ਸਵਾਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
SIR ’ਚ ਨਾਂ ਕੱਟਿਆ ਤਾਂ ਦੁਬਾਰਾ ਜੋੜਨਾ ਸੌਖਾ.., ਚੋਣ ਕਮਿਸ਼ਨ ਨੇ ਫਾਰਮ-6 ’ਚ ਕੀਤੀ ਵੱਡੀ ਤਬਦੀਲੀ
NEXT STORY