ਬਿਊਨਸ ਆਇਰਸ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਅਰਜਨਟੀਨਾ ਦੇ ਰਾਸ਼ਟਰਪਤੀ ਮੋਰੀਸੀਓ ਮਾਕਰੀ ਨਾਲ ਮੁਲਾਕਾਤ ਕੀਤੀ, ਜਿਸ ਵਿਚ ਦੋ ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਸੁਰੱਖਿਆ, ਪਰਮਾਣੂ ਉਰਜਾ ਤੇ ਖੇਤੀਬਾੜੀ ਵਰਗੇ ਮਾਮਲਿਆਂ 'ਚ ਸਹਿਯੋਗ ਨੂੰ ਵਿਸਥਾਰ ਦੇਣ 'ਤੇ ਵਿਆਪਕ ਚਰਚਾ ਕੀਤੀ। ਮਾਕਰੀ ਨੇ ਮੋਦੀ ਦੀ ਆਓ ਭਗਤ 'ਚ ਕਿਸੇ ਚੀਜ਼ ਦੀ ਕਮੀ ਨਹੀਂ ਰੱਖੀ। ਅਰਜਨਟੀਨਾ ਦੇ ਰਾਸ਼ਟਰਪਤੀ ਵਲੋਂ ਆਯੋਜਿਤ ਦੋ-ਪੱਖੀ ਜੀ-20 ਸ਼ਿਖਰ ਸੰਮੇਲਨ ਤੇ ਕੀਤੀ ਗਈ ਆਓ ਭਗਤ ਦੀ ਮੋਦੀ ਨੇ ਸ਼ਲਾਘਾ ਕੀਤੀ। ਜੀ 20 ਦੁਨੀਆ ਦੇ 20 ਮੁੱਖ ਅਰਥਸ਼ਾਸਤਰੀਆਂ ਦਾ ਇਕੱਠ ਹੈ। ਬੈਠਕ ਤੋਂ ਬਾਅਦ ਮੋਦੀ ਨੇ ਟਵੀਟ ਕਰ ਕੇ ਦੱਸਿਆ ਕਿ ਰਾਸ਼ਟਰਪਤੀ ਮੋਰੀਸੀਓ ਮਾਕਰੀ ਨਾਲ ਉਤਪਾਦਕ ਬੈਠਕ ਹੋਈ। ਉਨ੍ਹਾਂ ਨੇ ਭਾਰਤ ਤੇ ਅਰਜਨਟੀਨਾ ਵਿਚਾਲੇ ਦੋ ਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਿਆਪਕ ਚਰਚਾ ਕੀਤੀ। ਰਾਸ਼ਟਰਪਤੀ ਮਾਕਰੀ ਨੂੰ ਜੀ-20 ਸ਼ਿਖਰ ਸੰਮੇਲਨ ਦੀ ਸ਼ਾਨਦਾਰ ਮੇਜ਼ਬਾਨੀ ਲਈ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਮਾਕਰੀ ਦਾ ਭਾਰਤ 'ਚ ਵਧੀਆ ਸਵਾਗਤ ਕਰਨਾ ਚਾਹੁੰਦੇ ਹਨ।
ਕਰਤਾਰਪੁਰ ਲਾਂਘਾ ਬਾਰੇ 'ਮਾੜੇ ਪ੍ਰਚਾਰ ਮੁਹਿੰਮ' ਖਿਲਾਫ ਹੈ ਪਾਕਿ :ਕੁਰੈਸ਼ੀ
NEXT STORY