ਤਾਇਪੇ- ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ ਵੇਨ ਵੀ ਭਾਰਤੀ ਖਾਣ ਦੀ ਮੁਰੀਦ ਹੈ। ਤਾਈਵਾਨ ਦੀ ਰਾਸ਼ਟਰਪਤੀ ਨੇ ਵੀਰਵਾਰ ਨੂੰ ਇਕ ਟਵੀਟ ਕਰ ਕੇ ਭਾਰਤੀ ਖਾਣੇ ਵਿਚ ਆਪਣੀ ਪਸੰਦ ਦੱਸੀ ਤੇ ਕਿਹਾ ਕਿ ਤਾਈਵਾਨ ਦੇ ਲੋਕ ਵੀ ਭਾਰਤੀ ਭੋਜਨ ਨੂੰ ਪਸੰਦ ਕਰਦੇ ਹਨ।
ਤਾਈਵਾਨ ਦੀ ਰਾਸ਼ਟਰਪਤੀ ਨੇ ਲਿਖਿਆ ਕਿ ਮੈਨੂੰ ਛੋਲੇ ਮਸਾਲਾ ਤੇ ਨਾਨ ਖਾਣਾ ਬਹੁਤ ਪਸੰਦ ਹੈ ਤੇ ਚਾਹ ਮੈਨੂੰ ਭਾਰਤ ਦੌਰੇ ਦੀ ਯਾਦ ਦਿਲਾਉਂਦੀ ਹੈ।
ਤਾਈਵਾਨ ਵਿਚ ਕਈ ਭਾਰਤੀ ਰੈਸਟੋਰੈਂਟ ਹਨ, ਜਿਨ੍ਹਾਂ ਲਈ ਅਸੀਂ ਧੰਨਵਾਦੀ ਹਾਂ, ਤਾਈਵਾਨੀ ਲੋਕ ਵੀ ਇਸ ਨੂੰ ਪਸੰਦ ਕਰਦੇ ਹਨ। ਉਨ੍ਹਾਂ ਭਾਰਤੀ ਖਾਣੇ ਦੀ ਥਾਲੀ ਸਾਂਝੀ ਕਰਦਿਆਂ ਕਿਹਾ ਕਿ ਉਸ ਨੂੰ ਭਾਰਤੀ ਭੋਜਨ ਬਹੁਤ ਪਸੰਦ ਹੈ। ਉਨ੍ਹਾਂ ਨੇ ਤਾਜਮਹੱਲ ਦੇ ਦੌਰੇ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਸਾਈ ਨੇ ਟਵੀਟ ਵਿਚ ਲਿਖਿਆ ਸੀ ਭਾਰਤ ਦੇ ਦੋਸਤਾਂ ਨੂੰ ਨਮਸਤੇ, ਤੁਹਾਡਾ ਪਿਆਰ ਮੈਨੂੰ ਤੁਹਾਡੇ ਦੇਸ਼ ਵਿਚ ਬਤੀਤ ਕੀਤੇ ਸਮੇਂ ਦੀ ਯਾਦ ਦਿਲਾਉਂਦਾ ਹੈ। ਤੁਹਾਡੇ ਇੱਥੇ ਸ਼ਾਨਦਾਰ ਸੱਭਿਆਚਾਰ ਤੇ ਆਰਕੀਟੈਕਟ ਹੈ। ਮੈਂ ਇਸ ਸਭ ਨੂੰ ਬਹੁਤ ਯਾਦ ਕਰਦੀ ਹਾਂ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸ ਕੌਟ ਮੌਰੀਸਨ ਵੀ ਭਾਰਤੀ ਖਾਣੇ ਖਾਸ ਕਰਕੇ ਸਮੋਸੇ ਦੀ ਸਿਫ਼ਤ ਕਰ ਚੁੱਕੇ ਹਨ।
ਧਰਤੀ ਦੇ ਚੱਕਰ ਬਰਾਬਰ ਤੁਰਿਆ ਪੰਜਾਬੀ, ਗਿਨੀਜ਼ ਬੁੱਕ 'ਚ ਨਾਂ ਦਰਜ ਕਰਨ ਦੀ ਮੰਗ
NEXT STORY