ਲੰਡਨ— ਮਹਾਰਾਣੀ ਐਲਿਜ਼ਾਬੈੱਥ ਨੇ ਰਾਜਕੁਮਾਰ ਹੈਰੀ ਨੂੰ ਰਾਸ਼ਟਰਮੰਡਲ ਦੇਸ਼ਾਂ ਦੇ ਯੂਥ ਰਾਜਦੂਤ ਦੇ ਰੂਪ 'ਚ ਨਿਯੁਕਤ ਕੀਤਾ ਹੈ। ਉਹ ਰਾਸ਼ਟਰਮੰਡਲ ਦੇਸ਼ਾਂ ਦੇ ਨੌਜਵਾਨਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਰਾਸ਼ਟਰਮੰਡਲ ਨੈੱਟਵਰਕ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਗੇ। ਰਾਜਕੁਮਾਰ ਹੈਰੀ ਦੀ ਇਹ ਨਿਯੁਕਤੀ ਲੰਡਨ 'ਚ ਇਸ ਹਫਤੇ ਰਾਸ਼ਟਰਮੰਡਲ ਦੇਸ਼ਾਂ ਦੇ ਮੁਖੀਆਂ ਦੀ ਬੈਠਕ ਹੋਣ ਤੋਂ ਬਾਅਦ ਹੋਈ ਹੈ।
ਇਸ ਨਾਲ ਬ੍ਰਿਟੇਨ ਦੇ ਨੈੱਟਵਰਕ ਨੂੰ ਅਜਿਹੇ ਸਮੇਂ 'ਚ ਉਤਸ਼ਾਹ ਮਿਲੇਗਾ ਜਦ ਬ੍ਰਿਟੇਨ ਯੂਰਪੀ ਸੰਘ ਤੋਂ ਵੱਖ ਹੋਣ ਲਈ ਗੱਲਬਾਤ ਕਰ ਰਿਹਾ ਹੈ। ਲੰਡਨ ਸਥਿਤ ਬਕਿੰਘਮ ਪੈਲਸ ਨੇ ਦੱਸਿਆ ਕਿ ਰਾਸ਼ਟਰਮੰਡਲ ਦੇਸ਼ਾਂ ਦੀ 2.4 ਅਰਬ ਦੀ ਆਬਾਦੀ ਦੇ 60 ਫੀਸਦੀ ਲੋਕਾਂ ਦੀ ਉਮਰ 30 ਸਾਲ ਤੋਂ ਘੱਟ ਹੈ। ਬਿਆਨ 'ਚ ਕਿਹਾ ਗਿਆ,''ਰਾਜਕੁਮਾਰ ਹੈਰੀ ਰਾਸ਼ਟਰਮੰਡਲ ਦੇਸ਼ਾਂ ਦੇ ਯੂਥ ਨੇਤਾ ਹਨ। ਉਹ 19 ਮਈ ਨੂੰ ਅਮਰੀਕੀ ਅਦਾਕਾਰਾ ਮੇਘਾਨ ਮਾਰਕੇਲ ਨਾਲ ਵਿਆਹ ਕਰਵਾਉਣ ਵਾਲੇ ਹਨ। ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ ਰਾਸ਼ਟਰਮੰਡਲ ਦੇਸ਼ਾਂ ਦੀ ਮੁਖੀ ਹੈ।
ਇੰਡੋਨੇਸ਼ੀਆ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
NEXT STORY