ਲਾਸ ਵੇਗਾਸ (ਭਾਸ਼ਾ)— ਕੈਸੀਨੋ ਹੋਟਲ ਦੇ ਇਕ ਕਮਰੇ ਵਿਚ ਇਕ ਸਮੱਸਿਆ ਦੀ ਜਾਂਚ ਦੌਰਾਨ ਲਾਸ ਵੇਗਾਸ ਸੁਰੱਖਿਆ ਕਰਮਚਾਰੀ ਨੂੰ ਗੋਲੀ ਮਾਰ ਦਿੱਤੀ ਗਈ। ਗੋਲੀ ਲੱਗਣ ਮਗਰੋਂ ਸ਼ੱਕੀ ਹਮਲਾਵਰ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਜ਼ਖਮੀ ਕਰ ਲਿਆ। ਹਮਲਾਵਰ ਬੰਦੂਕਧਾਰੀ ਦੇ ਮਨਸੂਬੇ ਬਾਰੇ ਪਤਾ ਨਹੀਂ ਚੱਲਿਆ ਹੈ ਪਰ ਜਾਂਚ ਕਰਤਾ ਮੰਨ ਰਹੇ ਹਨ ਕਿ ਇਹ ਇਕ ਵੱਖਰੀ ਘਟਨਾ ਹੈ, ਜੋ ਕੱਲ ਵਾਪਰੀ ਸੀ। ਹਾਦਸੇ ਵਾਲੀ ਜਗ੍ਹਾ ਦੇ ਇਲਾਵਾ ਪੱਤਰਕਾਰਾਂ ਨਾਲ ਗੱਲਬਾਤ ਵਿਚ ਕੈਪਟਨ ਰੌਬਰਟ ਪਲੂਮਰ ਨੇ ਦੱਸਿਆ,''ਮੈਂ ਚਾਹੁੰਦਾ ਹਾਂ ਕਿ ਤੁਸੀਂ ਹੁਣੇ ਜਾਣ ਲਓ ਕਿ ਇਸ ਦਾ ਅੱਤਵਾਦ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।''
ਮੱਧ ਕੀਨੀਆ 'ਚ ਬੱਸ ਹੋਈ ਹਾਦਸੇ ਦੀ ਸ਼ਿਕਾਰ, 36 ਮਰੇ
NEXT STORY