ਜਲੰਧਰ (ਕੁੰਦਨ, ਪੰਕਜ) - ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਜਾਰੀ ਰੱਖਦਿਆਂ, ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਅੱਜ ਸ਼ਹਿਰ ਭਰ ਵਿੱਚ ਯੋਜਨਾਬੱਧ CASO (ਕੋਰਡਨ ਐਂਡ ਸਰਚ ਓਪਰੇਸ਼ਨ) ਚਲਾਇਆ ਗਿਆ। ਇਹ ਓਪਰੇਸ਼ਨ ਪੁਲਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ, ਜੁਆਇੰਟ ਸੀ.ਪੀ. ਸੰਦੀਪ ਕੁਮਾਰ ਸ਼ਰਮਾ, ਏ.ਡੀ.ਸੀ.ਪੀ-1 ਅਕਾਰਸ਼ੀ ਜੈਨ ਅਤੇ ਏ.ਡੀ.ਸੀ.ਪੀ-2 ਹਰਿੰਦਰ ਸਿੰਘ ਗਿੱਲ ਅਤੇ ਹਲਕਾ ਜੀ.ਓ ਅਫਸਰਾਂ ਦੀ ਨਿਗਰਾਨੀ ਹੇਠ ਨਸ਼ੇ ਦੇ ਕਾਰੋਬਾਰ ਲਈ ਮਸ਼ਹੂਰ ਮੁੱਖ ਥਾਵਾਂ ਤੇ ਸਰਚ ਅਪ੍ਰੇਸ਼ਨ ਚਲਾਇਆ ਗਿਆ ਤਾਂ ਜੋ ਨਸ਼ੇ ਵੇਚਨ ਵਾਲੇ ਅਤੇ ਹੋਰ ਸ਼ਰਾਰਤੀ ਅਨਸਰਾਂ ਤੇ ਕਾਰਵਾਈ ਕਰਕੇ ਸ਼ਹਿਰ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।
ਜਾਣਕਾਰੀ ਸਾਂਝੀ ਕਰਦਿਆਂ ਸੀ.ਪੀ ਜਲੰਧਰ ਨੇ ਦੱਸਿਆ ਕਿ ਇਹ CASO ਓਪਰੇਸ਼ਨ 11 ਥਾਵਾਂ ਜਿੰਨ੍ਹਾ ਵਿੱਚ ਮੁੱਖ ਤੌਰ ਤੇ ਧਾਨਕੀਆ ਮੁੱਹਲਾ ਜਿਸ ਦੀ ਸੁਪਰਵੀਜ਼ਨ ਸੀ.ਪੀ ਜਲੰਧਰ ਸਮੇਤ ਜੁਆਇੰਟ ਸੀ.ਪੀ, ਏ.ਡੀ.ਸੀ.ਪੀ-1, ਏ.ਸੀ.ਪੀ ਸੈਂਟਰਲ ਅਤੇ ਮੁੱਖ ਅਫਸਰ ਥਾਂਣਾ ਰਾਮਾ ਮੰਡੀ ਵਲੋਂ ਕੀਤੀ ਗਈ, ਇਸੇ ਤਰਾਂ ਏ.ਡੀ.ਸੀ.ਪੀ-2, ਏ.ਸੀ.ਪੀ ਮਾਡਲ ਟਾਉਨ ਵੱਲੋਂ ਗੜ੍ਹਾ ਮੁਹੱਲਾ ਤੇ ਅਬਾਦਪੁਰਾ ਮੁਹੱਲਾ ਵਿੱਚ , ਏ.ਡੀ.ਸੀ.ਪੀ ਇੰਡਸਟਰੀਅਲ ਅਤੇ ਸਕਿਊਰਟੀ ਵੱਲੋਂ ਪਿੰਡ ਬੰਬੀਆਂਵਾਲ, ਏ.ਡੀ.ਸੀ.ਪੀ-ਡੀ ਵੱਲੋਂ ਅਲੀ ਮੁਹੱਲਾ ਵਿਖੇ, ਏ.ਸੀ.ਪੀ ਨਾਰਥ ਵੱਲੋਂ ਰੇਰੂ ਪਿੰਡ ਵਿੱਚ, ਏ.ਸੀ.ਪੀ ਸਥਾਨਿਕ ਵੱਲੋਂ ਮੁਹੱਲਾ ਬਸਤੀ ਗੁਜਾਂ ਅਤੇ ਮੁੱਹਲਾ ਸੰਗਤ ਸਿੰਘ ਨਗਰ ਵਿੱਚ ਅਤੇ ਮੁਹੱਲਾ ਤੇਜ਼ ਮੋਹਨ ਨਗਰ, ਭਾਰਗੋ ਕੈਂਪ ਵਿੱਚ ਸਮੇਤ ਸਬੰਧਿਤ ਮੁੱਖ ਅਫਸਰ ਅਤੇ 180 ਪੁਲਸ ਕਰਮਚਾਰੀਆਂ ਨਾਲ ਸਰਚ ਅਪ੍ਰੇਸ਼ਨ ਚਲਾਇਆ ਗਿਆ।
ਇਸ ਸਰਚ ਅਪ੍ਰੇਸ਼ਨ ਦੌਰਾਣ ਇਹਨਾਂ ਥਾਵਾਂ ਤੇ ਸਪੈਸ਼ਲ ਨਾਕਾਬੰਦੀ ਕਰਕੇ ਇਹਨਾਂ ਥਾਵਾਂ ਨੂੰ ਸੀਲ ਕਰਕੇ ਚੈਕਿੰਗ ਕੀਤੀ ਗਈ, ਦੌਰਾਣੇ ਚੈਕਿੰਗ ਸ਼ੱਕੀ ਵਿਅਕਤੀਆਂ ਦੇ ਘਰਾਂ ਅਤੇ ਨੇੜਲੇ ਇਲਾਕਿਆਂ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ, ਸ਼ੱਕੀ ਵਾਹਨਾ ਨੂੰ ਵਾਹਨ ਐਪ ਰਾਂਹੀ ਅਤੇ ਸ਼ੱਕੀ ਵਿਆਕਤੀਆ ਨੂੰ ਪਾਇਸ ਐਪ ਰਾਂਹੀ ਚੈੱਕ ਕੀਤਾ ਗਿਆ। ਦੌਰਾਣੇ ਸਰਚ ਅਪ੍ਰੇਸ਼ਨ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆ ਕੋਲੋਂ ਨਸ਼ੇ ਦੀ ਮਹੱਤਵਪੂਰਨ ਬ੍ਰਾਮਦਗੀ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੇ ਖਿਲਾਫ ਸ਼ਹਿਰ ਦੇ ਵੱਖ ਵੱਖ ਥਾਣਿਆ ਵਿੱਚ ਮੁਕੱਦਮੇ ਦਰਜ ਕੀਤੇ ਗਏ। ਜਿਨ੍ਹਾਂ ਵਿੱਚ ਹੋਈ ਬ੍ਰਾਮਦਗੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
• 15 ਮੁਕੱਦਮੇ NDPS ਐਕਟ ਅਧੀਨ ਦਰਜ
• 18 ਵਿਅਕਤੀ ਨਸ਼ੇ ਸੰਬੰਧੀ ਗਤੀਵਿਧੀਆਂ 'ਚ ਗ੍ਰਿਫਤਾਰ
• 1.2 ਕਿਲੋ ਗਾਂਜਾ
• 608.5 ਗ੍ਰਾਮ ਹੀਰੋਇਨ
• 27 ਨਸ਼ੀਲੀਆਂ ਗੋਲੀਆਂ
• 6000 ਮਿਲੀਲੀਟਰ ਗੈਰ ਕਾਨੂੰਨੀ ਸ਼ਰਾਬ
• 1 ਗੈਰ ਕਾਨੂੰਨੀ ਪਿਸਟਲ 9 ਐਮ.ਐਮ, 2 ਰੋਂਦ
• 1 ਮੋਟਰਸਾਈਕਲ ਅਤੇ 1 ਐਕਟੀਵਾ ਸਕੂਟਰ
ਪੁਲਸ ਨੇ ਫਿਲਮੀ ਅੰਦਾਜ਼ 'ਚ ਫੜ੍ਹੇ ਮੁਲਜ਼ਮ! ਇਲਾਕੇ 'ਚ i20 ਕਾਰ ਚਾਲਕ ਨੇ ਪਾਈ ਸੀ ਦਹਿਸ਼ਤ
NEXT STORY