ਨੈਰੋਬੀ (ਏਜੰਸੀ)— ਐਤਵਾਰ ਦੀ ਸਵੇਰ ਨੂੰ ਮੱਧ ਕੀਨੀਆ 'ਚ ਇਕ ਬੱਸ ਅਤੇ ਟਰੱਕ ਦਰਮਿਆਨ ਟੱਕਰ ਹੋ ਗਈ। ਇਸ ਹਾਦਸੇ 'ਚ 36 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ। ਟ੍ਰੈਫਿਕ ਪੁਲਸ ਮੁਖੀ ਜ਼ੀਰੋ ਓਰੋਮ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਤੜਕੇ 3.00 ਵਜੇ ਨਾਕੁਰੂ ਸ਼ਹਿਰ ਦੇ ਨੇੜੇ ਇਹ ਹਾਦਸਾ ਵਾਪਰਿਆ।
ਪੁਲਸ ਨੇ ਦੱਸਿਆ ਕਿ ਮਲਬੇ 'ਚੋਂ ਸਾਰੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਜ਼ਖਮੀ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਹ ਹਾਦਸਾ ਨਾਕੁਰੂ-ਏਲਦੋਰੇਤ ਹਾਈਵੇਅ ਦੇ ਨੇੜੇ ਵਾਪਰਿਆ, ਜਦੋਂ ਪੱਛਮੀ ਕੀਨੀਆ ਦੇ ਬੁਸੀਆ ਤੋਂ ਬੱਸ ਨਾਕੁਰੂ ਆ ਰਹੀ ਸੀ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਉਸ ਦੀ ਟੱਕਰ ਹੋ ਗਈ। ਓਰੋਮ ਨੇ ਦੱਸਿਆ ਕਿ ਦੋਹਾਂ ਵਾਹਨਾਂ ਦੇ ਡਰਾਈਵਰਾਂ ਦੀ ਮੌਤ ਹੋ ਗਈ ਹੈ ਅਤੇ ਹਾਦਸੇ 'ਚ 3 ਸਾਲਾ ਬੱਚਾ ਵੀ ਜ਼ਖਮੀ ਹੋਇਆ ਹੈ, ਜਿਸ ਨੂੰ ਨਾਕੁਰੂ ਹਸਪਤਾਲ ਭਰਤੀ ਕਰਾਇਆ ਗਿਆ ਹੈ।
...ਜਦੋਂ ਅਦਾਲਤ ਨੇ ਦੋਸ਼ੀ ਨੂੰ ਸੁਣਾਈ 13,275 ਸਾਲ ਜੇਲ ਦੀ ਸਜ਼ਾ
NEXT STORY