ਗੁਰਦਾਸਪੁਰ/ਪਾਕਿਸਤਾਨ (ਜ. ਬ.)- ਕੁਝ ਸਾਲਾਂ ਦੀ ਚੁਪੀ ਤੋਂ ਬਾਅਦ ਸਿੰਧ ਸੂਬੇ ਦੇ ਕਸਬਾ ਟਾਂਢੂ ਆਦਮ ਖੇਲ ’ਚ ਕੁਝ ਦੁਕਾਨਦਾਰਾਂ ਵੱਲੋਂ ਓਮ ਸ਼ਬਦ ਪ੍ਰਕਾਸ਼ਤ ਚੱਪਲਾਂ ਨੂੰ ਵੇਚਣ ਦਾ ਕੰਮ ਫਿਰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਦੀਆਂ ਪਲਾਸਟਿਕ ਚੱਪਲਾਂ ਕਰਾਚੀ ਵਿਚ ਵੀ ਕੁਝ ਦੁਕਾਨਦਾਰਾਂ ਵੱਲੋਂ ਵੇਚੀਆਂ ਜਾ ਰਹੀਆਂ ਹਨ। ਸਰਹੱਦ ਪਾਰ ਸੂਤਰਾਂ ਅਨੁਸਾਰ ਕਸਬਾ ਟਾਂਢੂ ਆਦਮ ਖੇਲ, ਕਰਾਚੀ ਸਮੇਤ ਕੁਝ ਹੋਰ ਸ਼ਹਿਰਾਂ ’ਚ ਓਮ ਪ੍ਰਕਾਸ਼ਤ ਪਲਾਸਟਿਕ ਚੱਪਲਾਂ ਦੀ ਵਿਕਰੀ ਸਬੰਧੀ ਪਾਕਿਸਤਾਨ ਹਿੰਦੂ ਕੌਂਸਲ ਦੇ ਚੇਅਰਮੈਨ ਡਾ. ਰਮੇਸ ਕੁਮਾਰ ਨੇ ਸਿੰਧ ਸਰਕਾਰ ਦੇ ਕੋਲ ਜ਼ੋਰਦਾਰ ਵਿਰੋਧ ਪ੍ਰਗਟ ਕੀਤਾ ਹੈ।
ਇਹ ਖ਼ਬਰ ਪੜ੍ਹੋ- ਇੰਗਲੈਂਡ ਨੂੰ ਹਰਾਉਣ ਤੋਂ ਬਾਅਦ ਬੋਲੇ ਟਾਮ ਲਾਥਮ, WTC ਫਾਈਨਲ ਵੱਡੀ ਚੁਣੌਤੀ ਹੋਵੇਗੀ
ਉਨ੍ਹਾਂ ਦੋਸ਼ ਲਗਾਇਆ ਕਿ ਸਾਲ 2016 ਵਿਚ ਵੀ ਇਸ ਤਰ੍ਹਾਂ ਦੀ ਓਮ ਪ੍ਰਕਾਸ਼ਤ ਚੱਪਲਾਂ ਦੀ ਵਿਕਰੀ ਹੋਣ ’ਤੇ ਅਸੀਂ ਵਿਰੋਧ ਪ੍ਰਗਟ ਕੀਤਾ ਸੀ ਅਤੇ ਉਦੋਂ ਬਾਜ਼ਾਰ ਤੋਂ ਇਹ ਚੱਪਲਾਂ ਹਟਾ ਲਈਆਂ ਗਈਆਂ ਸੀ ਪਰ ਹੁਣ ਫਿਰ ਚੱਪਲਾਂ ਵੇਚੀਆਂ ਜਾ ਰਹੀਆ ਹਨ। ਇਹ ਹਿੰਦੂ ਫਿਰਕੇ ਦਾ ਪਵਿੱਤਰ ਚਿੰਨ ਹੈ ਅਤੇ ਇਸ ਸਬੰਧੀ ਪ੍ਰਸ਼ਾਸਨ ਨੂੰ ਵੀ ਲਿਖਤੀ ਸ਼ਿਕਾਇਤ ਕੀਤੀ ਗਈ ਹੈ।
ਇਹ ਖ਼ਬਰ ਪੜ੍ਹੋ- ਮਹਾਨ ਦੌੜਾਕ ਮਿਲਖਾ ਸਿੰਘ ਦੀ ਪਤਨੀ ਦਾ ਕੋਰੋਨਾ ਕਾਰਨ ਦਿਹਾਂਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
WHO ਮੁਖੀ ਬੋਲੇ- ਕੋਰੋਨਾ ਸਬੰਧੀ ਜਾਂਚ ’ਚ ਸਹਿਯੋਗ ਕਰੇ ਚੀਨ
NEXT STORY