ਮਿਸੀਸਾਗਾ— ਕੈਨੇਡਾ ਦੇ ਸ਼ਹਿਰ ਮਿਸੀਸਾਗਾ 'ਚ ਪਬਲਿਕ ਸਕੂਲਾਂ 'ਚ ਨਮਾਜ਼ ਅਦਾ ਕਰਨ ਅਤੇ ਹੋਰ ਧਾਰਮਿਕ ਮਾਨਤਾਵਾਂ ਦਾ ਪਾਲਣ ਕਰਨ ਦੇ ਵਿਰੋਧ ਵਿਚ ਬੀਤੇ ਸ਼ਨੀਵਾਰ ਨੂੰ ਲੋਕਾਂ ਨੇ ਮਿਸੀਸਾਗਾ 'ਚ ਰੋਸ ਮਾਰਚ ਕੀਤਾ। ਤਕਰੀਬਨ 200 ਦੇ ਲਗਭਗ ਲੋਕਾਂ ਨੇ ਮਿਸੀਸਾਗਾ ਸੈਲੀਬਰੇਸ਼ਨ ਸਕੁਏਅਰ ਤੋਂ ਲੈ ਕੇ ਪੀਲ ਬੋਰਡ ਆਫ ਐਜੂਕੇਸ਼ਨ ਤੱਕ ਮਾਰਚ ਕੀਤਾ। ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ ਵਿਚ ਬੈਨਰ ਅਤੇ ਤਖਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ਉੱਤੇ ਲਿਖਿਆ ਸੀ— ''ਪਬਲਿਕ ਸਕੂਲਾਂ 'ਚ ਧਾਰਮਿਕ ਮਾਨਤਾਵਾਂ ਲਈ ਕੋਈ ਥਾਂ ਨਹੀਂ।''
ਪ੍ਰਬੰਧਕਾਂ ਵਿਚੋਂ ਇਕ ਜਿਗਨੇਸ਼ ਉਪਾਧਿਆਏ ਨੇ ਆਖਿਆ ਕਿ ਅਸੀਂ ਅੱਜ ਬਹੁਤ ਸਪੱਸ਼ਟ ਢੰਗ ਨਾਲ ਬਿਆਨ ਦਿੱਤਾ ਹੈ ਕਿ ਧਰਮ ਨੂੰ ਪਬਲਿਕ ਸਕੂਲਾਂ ਤੋਂ ਪਾਸੇ ਰੱਖਿਆ ਜਾਵੇ। ਇਸ ਤਰ੍ਹਾਂ ਦੀਆਂ ਧਾਰਮਿਕ ਮਾਨਤਾਵਾਂ ਲਈ ਲੋਕ ਜਿਹੜੀਆਂ ਵਿਸ਼ੇਸ਼ ਰਿਆਇਤਾਂ ਮੰਗਦੇ ਹਨ, ਅਸੀਂ ਉਸ ਦਾ ਵਿਰੋਧ ਕਰਦੇ ਹਾਂ। ਅਸੀਂ ਸਕੂਲ ਵਿਚ ਧਾਰਮਿਕ ਮਾਨਤਾਵਾਂ ਪੂਰੀਆਂ ਕਰਾਉਣ 'ਚ ਯਕੀਨ ਨਹੀਂ ਰੱਖਦੇ। ਉਪਾਧਿਆਏ ਨੇ ਦੱਸਿਆ ਕਿ ਇਹ ਰੋਸ ਮਾਰਚ ਇਸ ਲਈ ਰੱਖਿਆ ਗਿਆ, ਕਿਉਂਕਿ ਬੋਰਡ ਨੇ ਸੰਬੰਧਤ ਮਾਪਿਆਂ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਪੀਲ ਸਕੂਲਾਂ ਵਿਚ ਦੋ ਦਹਾਕਿਆਂ ਤੋਂ ਹੁੰਦੀ ਆ ਰਹੀ ਹੈ ਪਰ ਮੁਸਲਮਾਨ ਵਿਦਿਆਰਥੀਆਂ ਲਈ ਇਸ ਉਚੇਚੇ ਪ੍ਰਬੰਧ ਦਾ ਮੁੱਦਾ ਲਗਾਤਾਰ ਚੁੱਕਿਆ ਜਾ ਰਿਹਾ ਹੈ। ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਮੌਜੂਦਾ ਪ੍ਰਬੰਧਾਂ 'ਚ ਪ੍ਰਸ਼ਾਸਕੀ ਤਬਦੀਲੀਆਂ ਦਾ ਪਿਛਲੇ ਸਾਲ ਮੁਸਲਮਾਨ ਭਾਈਚਾਰੇ ਵਲੋਂ ਵਿਰੋਧ ਕੀਤਾ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਮੁੱਦੇ 'ਤੇ ਮਾਪੇ, ਵਿਦਿਆਰਥੀ, ਸਥਾਨਕ ਵਾਸੀ ਅਤੇ ਸਿਆਸਤਦਾਨ ਵੰਡੇ ਜਾ ਚੁੱਕੇ ਹਨ। ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਵੀ ਇਸ ਮੁੱਦੇ 'ਤੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਦੀ ਨਿਖੇਧੀ ਕਰ ਚੁੱਕੀ ਹੈ।
ਪਾਕਿਸਤਾਨ ਨੇ ਚੀਨ 'ਚ ਬਣੀ ਹਵਾ ਰੱਖਿਆ ਪ੍ਰਣਾਲੀ ਨੂੰ ਫੌਜ 'ਚ ਕੀਤਾ ਸ਼ਾਮਲ
NEXT STORY