ਟੋਰਾਂਟੋ– ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ’ਤੇ ਪੱਥਰਬਾਜ਼ੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਟਰੂਡੋ ’ਤੇ ਬੀਤੇ ਦਿਨੀਂ ਓਨਟਾਰੀਓ ਦੇ ਲੰਡਨ ਸ਼ਹਿਰ ਵਿਚ ਇਕ ਚੋਣ ਪ੍ਰਚਾਰ ਦੌਰਾਨ ਰੋਹ ਵਿਚ ਆਏ ਵਿਖਾਵਾਕਾਰੀਆਂ ਨੇ ਪੱਥਰ ਸੁੱਟੇ। ਇਸ ਘਟਨਾ ਵਿਚ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਮਿਲੀ। ਲਿਬਰਲ ਪਾਰਟੀ ਦੇ ਨੇਤਾ ਟਰੂਡੋ ਚੋਣ ਪ੍ਰਚਾਰ ਲਈ ਬੱਸ ਵਿਚ ਚੜ੍ਹਨ ਜਾ ਰਹੇ ਸਨ। ਉਨ੍ਹਾਂ ਨਾਲ ਕਈ ਪੱਤਰਕਾਰ ਵੀ ਸਨ। ਅਚਾਨਕ ਕਈ ਲੋਕਾਂ ਨੇ ਉਨ੍ਹਾਂ ’ਤੇ ਛੋਟੇ ਪੱਥਰਾਂ ਨਾਲ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ: ਭੁਲੱਥ ਦੇ ਨੌਜਵਾਨ ਦਾ ਅਮਰੀਕਾ 'ਚ ਗੋਲੀ ਮਾਰ ਕੇ ਕਤਲ
ਟਰੂਡੋ 20 ਸਤੰਬਰ ਨੂੰ ਹੋਣ ਵਾਲੀਆਂ ਮੱਧਕਾਲੀ ਚੋਣਾਂ ਲਈ ਪੂਰੇ ਦੇਸ਼ ਵਿਚ ਪ੍ਰਚਾਰ ਮੁਹਿੰਮ ਚਲਾ ਰਹੇ ਹਨ। ਇਨ੍ਹਾਂ ਚੋਣਾਂ ਦਾ ਐਲਾਨ ਟਰੂਡੋ ਨੇ ਅਗਸਤ ਵਿਚ ਕੀਤਾ ਸੀ, ਜਿਨ੍ਹਾਂ ਦਾ ਉਦੇਸ਼ ਮੌਜੂਦਾ ਘੱਟਗਿਣਤੀ ਸਰਕਾਰ ਨੂੰ ਬਹੁਮਤ ਵਿਚ ਲਿਆਉਣਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਬਾਅਦ ਵਿਚ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਬੱਜਰੀ ਤੋਂ ਛੋਟੇ ਟੁਕੜੇ ਸੁੱਟੇ ਗਏ, ਉਹ ਮੈਨੂੰ ਲੱਗ ਸਕਦੇ ਸਨ। ਕੁਝ ਸਾਲ ਪਹਿਲਾਂ ਕਿਸੇ ਨੇ ਮੇਰੇ ਉੱਤੇ ਕੱਦੂ ਦੇ ਬੀਜ ਸੁੱਟੇ ਸਨ। ਚੋਣ ਪ੍ਰਚਾਰ ਦੌਰਾਨ ਹਿੰਸਾ ਦੀ ਇਹ ਪਹਿਲੀ ਘਟਨਾ ਹੈ। ਲਾਜ਼ਮੀ ਕੋਵਿਡ -19 ਟੀਕਾਕਰਣ ਕਾਰਨ ਟਰੂਡੋ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਕੈਨੇਡਾ ਵਿਚ ਚੋਣਾਂ ਤੋਂ ਪਹਿਲਾਂ ਇਹ ਸੱਤਾਧਾਰੀ ਪਾਰਟੀ ਦਾ ਏਜੰਡਾ ਹੈ।
ਇਹ ਵੀ ਪੜ੍ਹੋ: ਰਿਸ਼ਤੇ ਸ਼ਰਮਸਾਰ: 13 ਸਾਲਾ ਧੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਿਤਾ, ਇਨਕਾਰ ਕਰਨ ’ਤੇ ਸਾੜੀ ਜਿਊਂਦਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਤਾਲਿਬਾਨ ਸਰਕਾਰ ਦੀ ਮਦਦ ਲਈ ਚੀਨ ਨੇ ਖੋਲ੍ਹਿਆ ਖਜ਼ਾਨਾ, 310 ਲੱਖ ਡਾਲਰ ਦੀ ਮਦਦ ਦਾ ਐਲਾਨ
NEXT STORY