ਵੈਨਕੂਵਰ (ਮਲਕੀਤ ਸਿੰਘ) : ਇਟਲੀ ਦੇ ਮਿਲਾਨੋ-ਕੋਰਟੀਨਾ ਵਿੱਚ ਚੱਲ ਰਹੀਆਂ ਪੈਰਾ ਓਲੰਪਿਕ ਖੇਡਾਂ ਦੌਰਾਨ ਕੈਨੇਡਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕ੍ਰਾਸ-ਕੰਟਰੀ ਸਕੀਇੰਗ ਮੁਕਾਬਲਿਆਂ ਵਿੱਚ ਦੋ ਕਾਂਸੀ ਦੇ ਤਮਗੇ ਆਪਣੇ ਨਾਮ ਕਰਕੇ ਬੱਲੇ ਬੱਲੇ ਕਰਵਾ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਕਨੇਡਾ ਦੇ ਮਾਰਕ ਅਰੇਂਡਜ਼ ਨੇ ਆਪਣੇ ਕੈਰੀਅਰ ਦਾ 14ਵਾਂ ਪੈਰਾ ਓਲੰਪਿਕ ਤਮਗਾ ਜਿੱਤ ਕੇ ਇੱਕ ਨਵਾਂ ਮੀਲ ਪੱਥਰ ਹਾਸਲ ਕੀਤਾ ਹੈ। ਇਸੇ ਮੁਕਾਬਲੇ ਵਿੱਚ ਉਸ ਦੀ ਸਾਥੀ ਖਿਡਾਰਨ ਬ੍ਰਿਟਨੀ ਹੁਡੈਕ ਨੇ ਵੀ ਸ਼ਾਨਦਾਰ ਦੌੜ ਦਿਖਾਉਂਦਿਆਂ ਆਪਣਾ ਚੌਥਾ ਪੈਰਾ ਓਲੰਪਿਕ ਤਮਗਾ ਜਿਤਣ 'ਚ ਸਫਲਤਾ ਪ੍ਰਾਪਤ ਕੀਤੀ ਹੈ। ।
ਦੱਸਣਯੋਗ ਹੈ ਕਿ ਕੈਨੇਡਾ ਦੀ ਨੋਰਡਿਕ ਸਕੀਇੰਗ ਟੀਮ ਨੇ ਇਟਲੀ ਵਿੱਚ ਹੋ ਰਹੀਆਂ ਇਨ੍ਹਾਂ ਖੇਡਾਂ ਦੌਰਾਨ ਹੁਣ ਤੱਕ ਕਨੇਡਾ ਦੇ ਕੁੱਲ 10 ਤਮਗਿਆਂ ਵਿੱਚੋਂ 6 ਤਮਗੇ ਆਪਣੇ ਨਾਮ ਕੀਤੇ ਹਨ, ਜੋ ਟੀਮ ਦੀ ਮਜ਼ਬੂਤ ਪ੍ਰਦਰਸ਼ਨਸ਼ੀਲਤਾ ਨੂੰ ਦਰਸਾਉਂਦਾ ਹੈ। ਕੈਨੇਡਾ ਦੇ ਖਿਡਾਰੀਆਂ ਦੀ ਇਸ ਕਾਮਯਾਬੀ ਨਾਲ ਦੇਸ਼ ਭਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਖੇਡ ਪ੍ਰੇਮੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵ੍ਹਾਈਟ ਹਾਊਸ ਦੀ ਸੁਰੱਖਿਆ 'ਚ ਵੱਡੀ ਚੂਕ: ਬੈਰੀਕੇਡ ਤੋੜ ਕੇ ਅੰਦਰ ਦਾਖ਼ਲ ਹੋਈ ਵੈਨ
NEXT STORY