ਬਰਲਿਨ (ਬਿਊਰੋ) ਜਰਮਨੀ ਵਿਚ ਕਿਸਾਨ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਨੇ ਸਟਟਗਾਰਟ ਵਿਖੇ ਖੇਤੀਬਾੜੀ ਮੰਤਰਾਲੇ ਨੂੰ ਘੇਰ ਲਿਆ।ਇਸ ਤੋਂ ਇਲਾਵਾ ਸਟਟਗਾਰਟ, ਹੈਮਬਰਗ, ਹੈਨੋਵਰ, ਡਰੇਜ਼ਡਨ, ਵੁਰਜ਼ਬਰਗ, ਮੇਨਜ਼ ਆਦਿ ਦਰਜਨ ਭਰ ਸ਼ਹਿਰਾਂ ਵਿਚ ਪ੍ਰਦਰਸ਼ਨ ਜਾਰੀ ਹਨ।
ਪੜ੍ਹੋ ਇਹ ਅਹਿਮ ਖ਼ਬਰ- ਇਸ ਥਾਂ 'ਤੇ ਸਾਹ ਲੈਣ ਨਾਲ ਹੋ ਜਾਂਦੀ ਹੈ ਮੌਤ, ਦੁਨੀਆ ਦੇ ਨਕਸ਼ੇ ਤੋਂ ਹਟਾਇਆ ਗਿਆ ਇਹ ਜ਼ਹਿਰੀਲਾ ਸ਼ਹਿਰ
ਕਿਸਾਨਾਂ ਵੱਲੋਂ ਇਹ ਵਿਸ਼ਾਲ ਵਿਰੋਧ ਪ੍ਰਦਰਸ਼ਨ ਯੂਰਪੀਅਨ ਯੂਨੀਅਨ ਦੀਆਂ ਜਲਵਾਯੂ ਨੀਤੀਆਂ ਦੇ ਵਿਰੁੱਧ ਕੀਤਾ ਜਾ ਰਿਹਾ ਹੈ।ਕਿਸਾਨਾਂ ਮੁਤਾਬਕ ਇਹ ਜਲਵਾਯੂ ਨੀਤੀਆਂ ਯੂਰਪੀਅਨ ਖੇਤੀਬਾੜੀ ਸੈਕਟਰ ਨੂੰ ਤਬਾਹ ਕਰ ਰਹੀਆਂ ਹਨ। ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਸਬੰਧੀ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਜ਼ਿਆਦਾਤਰ ਕਿਸਾਨ ਟ੍ਰੈਕਟਰਾਂ 'ਤੇ ਸਵਾਰ ਹੋ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਸ ਥਾਂ 'ਤੇ ਸਾਹ ਲੈਣ ਨਾਲ ਹੋ ਜਾਂਦੀ ਹੈ ਮੌਤ, ਦੁਨੀਆ ਦੇ ਨਕਸ਼ੇ ਤੋਂ ਹਟਾਇਆ ਗਿਆ ਇਹ ਜ਼ਹਿਰੀਲਾ ਸ਼ਹਿਰ
NEXT STORY