ਪੈਰਿਸ - ਫ਼ਰਾਂਸ ਵਿਚ ਸ਼ੁੱਕਰਵਾਰ ਨੂੰ ਲੱਗਭਗ 400 ਸਕੂਲ ਬੰਦ ਰਹੇ। ਕਰਮਚਾਰੀਆਂ ਦੀ ਘਾਟ, ਜਮਾਤਾਂ ਵਿਚ ਜ਼ਿਆਦਾ ਬੱਚੇ ਅਤੇ ਸਕੂਲਾਂ ਦੀ ਖ਼ਰਾਬ ਹਾਲਤ ਨੂੰ ਲੈ ਕੇ ਹਾਈ ਸਕੂਲ ਦੇ ਵਿਦਿਆਰਥੀਆਂ ਦਾ ਦੇਸ਼-ਵਿਆਪੀ ਵਿਰੋਧ ਪ੍ਰਦਰਸ਼ਨ ਹੋਰ ਤੇਜ਼ ਹੋ ਗਿਆ ਅਤੇ ਕਈ ਸ਼ਹਿਰਾਂ ਵਿਚ ਵਿਦਿਆਰਥੀਆਂ ਤੇ ਪੁਲਸ ਵਿਚਾਲੇ ਝੜਪਾਂ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ। ਸਥਾਨਕ ਮੀਡੀਆ ਦੀ ਰਿਪੋਰਟ ਅਨੁਸਾਰ, ਵਿਰੋਧ-ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਲੱਗਭਗ 3,000 ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਪੁਲਸ ਹਿਰਾਸਤ ਵਿਚ ਲਿਆ ਗਿਆ ਹੈ, ਇਨ੍ਹਾਂ ’ਚੋਂ 1,949 ਵਿਦਿਆਰਥੀਆਂ ਨੂੰ ਇਕੱਲੇ ਵੀਰਵਾਰ ਨੂੰ ਹੀ ਹਿਰਾਸਤ ਵਿਚ ਲਿਆ ਗਿਆ ਸੀ। ਪਿਛਲੇ ਹਫ਼ਤੇ ਪੈਰਿਸ ਇਲਾਕੇ ਵਿਚ ਸ਼ੁਰੂ ਹੋਇਆ ਵਿਰੋਧ-ਪ੍ਰਦਰਸ਼ਨ ਪੂਰੇ ਦੇਸ਼ ਵਿਚ ਫੈਲ ਗਿਆ ਅਤੇ ਤੇਜ਼ੀ ਨਾਲ ਹਿੰਸਕ ਹੁੰਦਾ ਜਾ ਰਹਾ ਹੈ। ਅੱਗ ਲੱਗਣ ਨਾਲ ਪੈਰਿਸ ਵਿਚ ਦੋ ਹਾਈ ਸਕੂਲਾਂ ਦੇ ਐਂਟਰੀ ਗੇਟ ਨੁਕਸਾਨੇ ਗਏ ਜਦਕਿ ਬ੍ਰੈਸਟ ਵਿਚ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਸਟ੍ਰਾਸਬੁਰਗ, ਮਾਰਸੇਈ, ਨਾਂਤੇਸ ਅਤੇ ਹੋਰ ਸ਼ਹਿਰਾਂ ਵਿਚ ਵੀ ਝੜਪਾਂ ਦੀਆਂ ਖ਼ਬਰਾਂ ਮਿਲੀਆਂ ਹਨ। ਨਿਆਂ ਮੰਤਰੀ ਜੇਰਾਲਡ ਡਾਰਮਾਨਿਨ ਨੇ ਸਰਕਾਰੀ ਵਕੀਲਾਂ ਨੂੰ ਕਿਹਾ ਹੈ ਕਿ ਉਹ ਬੱਚਿਆਂ ਵੱਲੋਂ ਕਥਿਤ ਤੌਰ ’ਤੇ ਕੀਤੇ ਗਏ ਨੁਕਸਾਨ ਲਈ ਉਨ੍ਹਾਂ ਦੇ ਮਾਤਾ-ਪਿਤਾ ਦੇ ਖ਼ਿਲਾਫ਼ ਨਾਗਰਿਕ ਜ਼ਿੰਮੇਵਾਰੀ ਦੇ ਦਾਅਵੇ ਕਰਨ। ਸਿੱਖਿਆ ਮੰਤਰੀ ਗੇਫ਼੍ਰੇ ਨੇ ਦੱਸਿਆ ਕਿ ਘੱਟੋ-ਘੱਟ 65 ਕਰਮਚਾਰੀ, ਜਿਨ੍ਹਾਂ ਵਿਚ 40 ਹਾਈ ਸਕੂਲ ਪ੍ਰਿੰਸੀਪਲ ਵੀ ਸ਼ਾਮਲ ਹਨ, ਜ਼ਖ਼ਮੀ ਹੋਏ ਹਨ ਜਦਕਿ ਲੱਗਭਗ 170 ਵਿਦਿਆਰਥੀ ਵੀ ਜ਼ਖ਼ਮੀ ਹੋਏ ਹਨ।
ਅਮਰੀਕੀ ਦਬਾਅ ਅੱਗੇ ਝੁਕੇ G7 ਦੇਸ਼, ਐਮਰਜੈਂਸੀ ਰਿਜ਼ਰਵ 'ਚੋਂ ਜਾਰੀ ਹੋਵੇਗਾ 10 ਕਰੋੜ ਬੈਰਲ ਤੇਲ ਤੇ ਡੀਜ਼ਲ
NEXT STORY