ਇਸਲਾਮਾਬਾਦ (ਵਾਰਤਾ): ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਚੇਅਰਮੈਨ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਬੀਤੇ ਦਿਨ ਇਸਲਾਮਾਬਾਦ ਹਾਈ ਕੋਰਟ (ਆਈ.ਐਚ.ਸੀ.) ਦੇ ਅਹਾਤੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਠੀਕ ਇਕ ਦਿਨ ਬਾਅਦ ਪੁਲਸ ਨੇ ਬੁੱਧਵਾਰ ਨੂੰ ਪਾਰਟੀ ਦੇ ਜਨਰਲ ਸਕੱਤਰ ਅਸਦ ਉਮਰ ਨੂੰ ਵੀ ਉਸੇ ਜਗ੍ਹਾ ਤੋਂ ਗ੍ਰਿਫ਼ਤਾਰ ਕਰ ਲਿਆ। ਇਸਲਾਮਾਬਾਦ ਪੁਲਸ ਮੁਤਾਬਕ ਪਾਰਟੀ ਦੇ ਜਨਰਲ ਸਕੱਤਰ ਉਮਰ ਪਾਰਟੀ ਪ੍ਰਧਾਨ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਲਈ ਸੁਪਰੀਮ ਕੋਰਟ 'ਚ ਜਾ ਰਹੇ ਸਨ, ਜਦੋਂ ਪੁਲਸ ਨੇ ਉਨ੍ਹਾਂ ਨੂੰ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ 'ਚ ਹਿਰਾਸਤ 'ਚ ਲੈ ਲਿਆ।
ਪੀਟੀਆਈ ਦੇ ਅਧਿਕਾਰਤ ਟਵਿੱਟਰ ਅਕਾਉਂਟ ਨੇ ਉਮਰ ਦੀ ਗ੍ਰਿਫ਼ਤਾਰੀ ਦੀਆਂ ਵੀਡੀਓਜ਼ ਸਾਂਝੀਆਂ ਕੀਤੀਆਂ, ਜਿਸ ਵਿੱਚ ਕਈ ਪੁਲਸ ਵਾਲਿਆਂ ਨੇ ਉਸਨੂੰ ਘੇਰ ਹੋਇਆ ਸੀ ਅਤੇ ਉਮਰ ਨੂੰ ਪੁਲਸ ਵੈਨ ਵੱਲ ਘੜੀਸਦੇ ਹੋਏ ਲਿਜਾਂਦੇ ਦੇਖੇ ਜਾ ਸਕਦੇ ਹਨ। ਪਾਰਟੀ ਦੇ ਜਨਰਲ ਸਕੱਤਰ ਉਮਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੀਟੀਆਈ ਆਗੂ ਸ਼ਿਰੀਨ ਮਜ਼ਾਰੀ ਨੇ ਕਿਹਾ ਕਿ ਇਸਲਾਮਾਬਾਦ ਹਾਈ ਕੋਰਟ 'ਪੀਟੀਆਈ ਆਗੂਆਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਗ੍ਰਿਫ਼ਤਾਰ ਕਰਨ ਦਾ ਆਧਾਰ' ਬਣ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ 'ਸਿੱਖ ਐਵਾਰਡ' ਨਾਲ ਸਨਮਾਨਿਤ
ਮਜ਼ਾਰੀ ਨੇ ਕਿਹਾ ਕਿ “ਇਹ ਫਾਸ਼ੀਵਾਦ ਦੀ ਪੁਸ਼ਟੀ ਕਰਦਾ ਹੈ। ਉਹ ਅੱਤਵਾਦੀ ਨਹੀਂ ਲੱਭ ਸਕਦੇ, ਪਰ ਪੀਟੀਆਈ ਨੇਤਾਵਾਂ ਨੂੰ ਹੁਣ ਅੱਤਵਾਦੀ ਕਿਹਾ ਜਾ ਰਿਹਾ ਹੈ? ਇਹ ਨਿੰਦਣਯੋਗ ਹੈ।” ਪੀਟੀਆਈ ਨੇਤਾ ਅਤੇ ਐਡਵੋਕੇਟ ਬਾਬਰ ਅਵਾਨ ਨੇ ਦਾਅਵਾ ਕੀਤਾ ਕਿ ਉਮਰ ਨੂੰ ਗੈਰ-ਕਾਨੂੰਨੀ ਤੌਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਸਿੰਧ ਹਾਈ ਕੋਰਟ ਨੇ ਉਸ ਨੂੰ ਸੁਰੱਖਿਆਤਮਕ ਜ਼ਮਾਨਤ ਦਿੱਤੀ ਸੀ। ਅੱਜ ਇਸਲਾਮਾਬਾਦ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਐਡਵੋਕੇਟ ਅਵਾਨ ਨੇ ਕਿਹਾ ਕਿ “SHC ਨੇ ਸਪੱਸ਼ਟ ਤੌਰ 'ਤੇ ਉਸ ਨੂੰ ਸੁਰੱਖਿਆਤਮਕ ਜ਼ਮਾਨਤ ਦਿੱਤੀ ਸੀ ਅਤੇ ਇੱਥੋਂ ਤੱਕ ਕਿ ਉਹ ਹੋਰ ਮਾਮਲਿਆਂ ਵਿੱਚ ਜ਼ਮਾਨਤ 'ਤੇ ਵੀ ਬਾਹਰ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿ ਏਜੰਸੀ ਨੇ PM ਸ਼ਾਹਬਾਜ਼ ਸ਼ਰੀਫ ਤੇ ਪੁੱਤਰ ਹਮਜ਼ਾ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਦੱਸਿਆ ਬੇਕਸੂਰ
NEXT STORY