ਲੰਡਨ (ਏਜੰਸੀ)— ਵਿਦੇਸ਼ਾਂ 'ਚ ਰਹਿੰਦੇ ਭਾਰਤੀ ਜਦੋਂ ਕੋਈ ਗਲਤ ਕੰਮ ਕਰਦੇ ਹਨ, ਤਾਂ ਸਾਰਿਆਂ ਦਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ। ਕੁਝ ਅਜਿਹਾ ਹੀ ਕੰਮ ਕੀਤਾ, ਇੰਗਲੈਂਡ 'ਚ ਰਹਿੰਦੇ ਪੰਜਾਬੀ ਮੂਲ ਦੇ ਹਰਬੰਸ ਲਾਲ ਡੌਲ ਨੇ। ਹਰਬੰਸ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਮਨੁੱਖੀ ਤਸਕਰੀ ਕਰਨ ਦੇ ਦੋਸ਼ 'ਚ 5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਹਰਬੰਸ ਲਾਲ ਆਪਣੀ ਵੈਨ ਜ਼ਰੀਏ ਫਰਾਂਸ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਇੰਗਲੈਂਡ ਲੈ ਕੇ ਆਉਂਦਾ ਸੀ।
ਗ੍ਰਹਿ ਵਿਭਾਗ ਮੁਤਾਬਕ ਹਰਬੰਸ ਤਸਕਰੀ ਜ਼ਰੀਏ ਫਰਾਂਸ ਤੋਂ 16 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਇੰਗਲੈਂਡ ਲੈ ਕੇ ਆ ਰਿਹਾ ਸੀ। ਇਸ 'ਚ 14 ਇਰਾਕੀ ਨਾਗਰਿਕ, ਜਿਨ੍ਹਾਂ ਵਿਚ 3 ਪਰਿਵਾਰ ਹਨ। ਦਰਅਸਲ 12 ਫਰਵਰੀ ਫਰਾਂਸ 'ਚ ਉਸ ਦੀ ਵੈਨ ਨੂੰ ਰੋਕਿਆ ਗਿਆ। ਪੁਲਸ ਨੇ ਹਰਬੰਸ ਕੋਲੋਂ ਪੁੱਛਿਆ ਕਿ ਵਾਹਨ ਕਿਸ ਦਾ ਹੈ ਅਤੇ ਇਸ 'ਚ ਕੀ ਹੈ? ਉਸ ਨੇ ਕਿਹਾ ਕਿ ਉਹ ਪਿਛਲੇ ਦਿਨੀਂ ਯੂ. ਕੇ. ਤੋਂ ਫਰਾਂਸ ਫਰਨੀਚਰ ਲੈਣ ਲਈ ਆਇਆ ਹੈ ਅਤੇ ਉਹ ਇੱਥੇ ਸਾਰੀ ਰਾਤ ਰੁੱਕਿਆ ਅਤੇ ਸਵੇਰੇ ਨੂੰ ਫਰਨੀਚਰ ਭਰ ਕੇ ਲੈ ਜਾ ਰਿਹਾ ਹੈ। ਜਦੋਂ ਅਧਿਕਾਰੀਆਂ ਨੇ ਉਸ ਦੀ ਵੈਨ ਦੀ ਜਾਂਚ ਕੀਤੀ ਤਾਂ ਵੈਨ ਸੋਫੇ, ਕੁਰਸੀਆਂ ਅਤੇ ਗੱਦਿਆਂ ਨਾਲ ਭਰੀ ਹੋਈ ਸੀ। ਜਦੋਂ ਅਧਿਕਾਰੀ ਨੇ ਵੈਨ 'ਚ ਖੜ੍ਹੇ ਕੀਤੇ ਗੱਦਿਆਂ ਦੇ ਪਿੱਛੇ ਦੇਖਿਆ ਤਾਂ ਉਸ ਨੇ 16 ਲੋਕ ਦੇਖ, ਜਿਸ 'ਚ 5 ਨਾਬਾਲਗ ਵੀ ਸ਼ਾਮਲ ਸਨ। ਹਰਬੰਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਵਿਭਾਗ ਦਾ ਕਹਿਣਾ ਹੈ ਕਿ 16 ਲੋਕਾਂ ਦੇ ਸਮੂਹ ਨੂੰ ਬਾਅਦ ਵਿਚ ਫਰਾਂਸੀਸੀ ਪੁਲਸ ਕੋਲ ਭੇਜ ਦਿੱਤਾ ਗਿਆ।
ਇਮੀਗ੍ਰੇਸ਼ਨ ਇਨਫੋਰਸਮੈਂਟ ਅਪਰਾਧਕ ਅਤੇ ਵਿੱਤੀ ਜਾਂਚ ਅਧਿਕਾਰੀਆਂ ਵਲੋਂ ਜਾਂਚ ਕੀਤੀ ਗਈ। ਬਾਅਦ ਵਿਚ ਇੰਗਲੈਂਡ 'ਚ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਮਦਦ ਲਈ ਹਰਬੰਸ ਨੂੰ ਚਾਰਜ ਕੀਤਾ ਗਿਆ ਸੀ। ਹਰਬੰਸ ਨੂੰ ਇੰਗਲੈਂਡ ਦੀ ਕੋਰਟ ਨੇ ਮਨੁੱਖੀ ਤਸਕਰੀ ਦਾ ਦੋਸ਼ੀ ਠਹਿਰਾਇਆ ਅਤੇ ਉਸ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ।
ਯਮਨ 'ਚ ਡਰੋਨ ਹਮਲੇ 'ਚ ਅਲਕਾਇਦਾ ਦੇ 7 ਸ਼ੱਕੀ ਢੇਰ
NEXT STORY