ਵਾਸ਼ਿੰਗਟਨ- ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ 11 ਜੁਲਾਈ ਨੂੰ ਕੈਲੀਫੋਰਨੀਆ ਵਿੱਚ ਪੰਜਾਬੀ ਮੂਲ ਦੇ 8 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸੈਨ ਜੋਆਕੁਇਨ ਕਾਉਂਟੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਸ਼ੱਕੀਆਂ ਦੀ ਪਛਾਣ ਇੱਕ ਅੰਤਰਰਾਸ਼ਟਰੀ ਸਟ੍ਰੀਟ ਗੈਂਗ ਨਾਲ ਸਬੰਧਤ ਵਜੋਂ ਹੋਈ ਹੈ। ਉਨ੍ਹਾਂ 'ਤੇ ਇੱਕ ਸਥਾਨਕ ਵਿਅਕਤੀ ਨੂੰ ਅਗਵਾ ਕਰਨ ਦਾ ਦੋਸ਼ ਹੈ। ਐਫ.ਬੀ.ਆਈ ਨੇ ਆਪਣੀ ਜਾਂਚ ਵਿੱਚ ਕਿਹਾ ਕਿ ਗੈਂਗ ਦੇ ਇਨ੍ਹਾਂ ਮੈਂਬਰਾਂ ਨੇ ਉਸ ਵਿਅਕਤੀ ਨੂੰ ਨੰਗਾ ਕੀਤਾ ਅਤੇ ਘੰਟਿਆਂ ਤੱਕ ਤਸੀਹੇ ਦਿੱਤੇ। ਅਮਰੀਕੀ ਜਾਂਚ ਏਜੰਸੀ ਨੇ ਇਸਨੂੰ ਇੱਕ ਬੇਰਹਿਮ ਗਿਰੋਹ ਕਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਗਿਰੋਹ ਦੇ ਤਾਰ ਕੈਲੀਫੋਰਨੀਆ ਤੋਂ ਲੈ ਕੇ ਭਾਰਤ ਵਿੱਚ ਕਤਲ ਦੀਆਂ ਸਾਜ਼ਿਸ਼ਾਂ ਤੱਕ ਫੈਲੇ ਹੋਏ ਹਨ।
ਅਮਰੀਕੀ ਅਧਿਕਾਰੀਆਂ ਨੇ ਭਾਰਤੀ-ਅਮਰੀਕੀਆਂ ਨੂੰ ਜਬਰੀ ਵਸੂਲੀ ਦੀਆਂ ਧਮਕੀਆਂ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇੱਕ ਐਫ.ਬੀ.ਆਈ ਅਧਿਕਾਰੀ ਨੇ ਕਿਹਾ ਕਿ ਗੈਂਗ ਲੀਡਰ ਪਵਿੱਤਰ ਸਿੰਘ ਹੈ। ਉਹ ਭਾਰਤ ਵਿੱਚ ਹਥਿਆਰ ਐਕਟ ਤਹਿਤ ਕਈ ਕਤਲਾਂ ਅਤੇ ਅਪਰਾਧਾਂ ਲਈ ਵੀ ਲੋੜੀਂਦਾ ਹੈ। ਉਹ ਪੰਜਾਬ ਦੇ ਬਟਾਲਾ ਵਿੱਚ ਇੱਕ ਕਤਲ ਵਿੱਚ ਵੀ ਦੋਸ਼ੀ ਹੈ। ਐਫ.ਬੀ.ਆਈ ਨੇ ਪਹਿਲਾਂ ਵੀ ਅਮਰੀਕਾ ਵਿੱਚ ਭਾਰਤੀ ਗੈਂਗ ਅਪਰਾਧੀਆਂ ਦੀਆਂ ਗ੍ਰਿਫ਼ਤਾਰੀਆਂ ਦਾ ਹਵਾਲਾ ਦਿੱਤਾ ਹੈ: ਜਿਨ੍ਹਾਂ ਵਿਚ ਗੁਰਦੇਵ 'ਜੱਸਲ' ਸਿੰਘ (ਆਰਪੀਜੀ ਹਮਲੇ), ਹਰਪ੍ਰੀਤ ਸਿੰਘ, ਜਿਸਨੂੰ ਹੈਪੀ ਪਾਸੀਆ ਵੀ ਕਿਹਾ ਜਾਂਦਾ ਹੈ, ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ, ਜੋ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਨਾਲ ਜੁੜਿਆ ਹੋਇਆ ਹੈ, ਸ਼ਾਮਲ ਹੈ।
ਪਵਿਤਰ ਦੀ ਅਗਵਾਈ ਹੇਠ ਅੱਠ ਸ਼ੱਕੀਆਂ ਤੋਂ ਹੁਣ ਫਿਰੌਤੀ ਲਈ ਅਗਵਾ, ਤਸ਼ੱਦਦ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਦੋਸ਼ਾਂ ਵਿੱਚ ਜਾਂਚ ਕੀਤੀ ਜਾ ਰਹੀ ਹੈ। ਇਸ ਵਿੱਚ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। 11 ਜੁਲਾਈ ਨੂੰ ਕਈ ਏਜੰਸੀਆਂ ਦੇ SWAT ਨੇ ਉਨ੍ਹਾਂ ਵਿਰੁੱਧ ਛਾਪਾ ਮਾਰਿਆ। ਇਸ ਕਾਰਵਾਈ ਵਿੱਚ ਛੱਤ ਦੇ ਇੱਕ ਵੈਂਟ ਵਿੱਚ ਛੁਪਾਈ ਗਈ ਇੱਕ ਮਸ਼ੀਨ ਗਨ, ਇੱਕ ਅਸਾਲਟ ਰਾਈਫਲ ਅਤੇ 15,000 ਡਾਲਰ ਨਕਦੀ ਬਰਾਮਦ ਕੀਤੀ ਗਈ।
ਪੜ੍ਹੋ ਇਹ ਅਹਿਮ ਖ਼ਬਰ-'ਆਨਰ ਕਿਲਿੰਗ' ਦਾ ਵੀਡੀਓ ਵਾਇਰਲ, 11 ਸ਼ੱਕੀ ਗ੍ਰਿਫ਼ਤਾਰ
ਕਈ ਅਪਰਾਧਾਂ ਦੇ ਸਾਜ਼ਿਸ਼ਕਰਤਾ
ਕਾਉਂਟੀ ਪੁਲਿਸ ਅਧਿਕਾਰੀ ਪੈਟ੍ਰਿਕ ਵਿਥਰੋ ਨੇ ਕਿਹਾ ਕਿ 21 ਜੂਨ ਨੂੰ ਮੈਂਟੇਕਾ ਖੇਤਰ ਵਿੱਚ 19 ਜੂਨ ਨੂੰ ਹੋਏ ਇੱਕ ਘਿਨਾਉਣੇ ਅਪਰਾਧ ਦੀ ਰਿਪੋਰਟ ਕੀਤੀ ਗਈ ਸੀ। ਉਸਨੇ ਪੀੜਤ ਨਾਲ ਸੰਪਰਕ ਕੀਤਾ ਅਤੇ 11 ਜੁਲਾਈ ਨੂੰ, ਉਸਦੀ AGNET ਯੂਨਿਟ ਨੇ FBI, ਸਟਾਕਟਨ ਪੁਲਿਸ, ਮੈਂਟੇਕਾ ਪੁਲਿਸ ਅਤੇ ਸਟੈਨਿਸਲਾਸ ਕਾਉਂਟੀ ਸ਼ੈਰਿਫ ਦਫਤਰ ਦੀਆਂ SWAT ਟੀਮਾਂ ਦੇ ਨਾਲ ਕਾਉਂਟੀ ਭਰ ਵਿੱਚ ਪੰਜ ਥਾਵਾਂ 'ਤੇ ਇੱਕੋ ਸਮੇਂ ਸਰਚ ਵਾਰੰਟ ਲਾਗੂ ਕੀਤੇ। ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਵਿਰੁੱਧ ਅਗਵਾ, ਜਬਰੀ ਵਸੂਲੀ ਅਤੇ ਤਸ਼ੱਦਦ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਕੈਨੇਡਾ-ਭਾਰਤ ਅਤੇ ਫਿਰ ਅਮਰੀਕਾ ਨਾਲ ਜੁੜੇ ਤਾਰ
ਅਧਿਕਾਰੀਆਂ ਨੇ ਕਿਹਾ ਕਿ ਅੱਠ ਸ਼ੱਕੀਆਂ ਵਿੱਚੋਂ ਛੇ ਨੂੰ ICE ERO ਦੁਆਰਾ ਇਮੀਗ੍ਰੇਸ਼ਨ ਲਈ ਚੁੱਕਿਆ ਗਿਆ ਸੀ। ਅਮਰੀਕਾ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਐਫ.ਬੀ.ਆਈ ਭਾਰਤ ਅਤੇ ਕੈਨੇਡਾ ਨਾਲ ਹਵਾਲਗੀ ਲਈ ਗੱਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ੱਕੀਆਂ ਨੂੰ ਬਿਨਾਂ ਕਿਸੇ ਜ਼ਮਾਨਤ ਅਤੇ ਬਿਨਾਂ ਕਿਸੇ ਛੋਟ ਦੇ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ।
ਗਿਰੋਹ ਵਿੱਚ ਸ਼ਾਮਲ ਮੈਂਬਰ
ਪਵਿੱਤਰਾ ਤੋਂ ਇਲਾਵਾ ਗਿਰੋਹ ਦੇ ਹੋਰ ਮੈਂਬਰਾਂ ਵਿੱਚ ਦਿਲਪ੍ਰੀਤ ਸਿੰਘ, ਸਰਬਜੀਤ ਸਿੰਘ, ਗੁਰਤਾਜ ਸਿੰਘ, ਅੰਮ੍ਰਿਤਪਾਲ ਸਿੰਘ, ਵਿਸ਼ਾਲ ਸਿੰਘ, ਅਰਸ਼ਪ੍ਰੀਤ ਸਿੰਘ ਅਤੇ ਮਨਪ੍ਰੀਤ ਰੰਧਾਵਾ ਸ਼ਾਮਲ ਸਨ। ਸ਼ੈਰਿਫ ਅਤੇ ਐਫ.ਬੀ.ਆਈ ਅਨੁਸਾਰ ਗਿਰੋਹ ਦੀਆਂ ਗਤੀਵਿਧੀਆਂ ਵਿੱਚ ਭਾਰਤੀ-ਅਮਰੀਕੀ ਕਾਰੋਬਾਰੀਆਂ ਤੋਂ ਜਬਰੀ ਵਸੂਲੀ, ਜ਼ਬਰਦਸਤੀ ਮਜ਼ਦੂਰੀ, ਸੈਂਟਰਲ ਵੈਲੀ ਵਿੱਚ ਹਿੰਸਕ ਟਰੱਕ ਅਗਵਾ, ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਅੰਤਰਰਾਸ਼ਟਰੀ ਰਾਜਨੀਤਿਕ ਹਿੰਸਾ (ਭਾਰਤ ਵਿੱਚ ਪੁਲਿਸ ਸਟੇਸ਼ਨਾਂ 'ਤੇ ਗ੍ਰਨੇਡ ਹਮਲੇ) ਸ਼ਾਮਲ ਸਨ। ਸ਼ੈਰਿਫ ਨੇ ਇੱਥੋਂ ਤੱਕ ਕਿਹਾ, "ਸ਼ੱਕੀ ਜਾਨਵਰ ਹਨ ਜਿਨ੍ਹਾਂ ਨੂੰ ਮਨੁੱਖੀ ਜੀਵਨ ਦੀ ਬਹੁਤ ਘੱਟ ਪਰਵਾਹ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
Italys ਦੇ ਫਲੋਰੈਂਸ ਨੂੰ ਪਿੱਛੇ ਛੱਡ ਭਾਰਤ ਦਾ ਇਹ ਸ਼ਹਿਰ ਬਣਿਆ ਵਿਦੇਸ਼ੀ ਸੈਲਾਨੀਆਂ ਦੀ ਪੰਸਦ
NEXT STORY