ਰੋਮ (ਦਲਵੀਰ ਸਿੰਘ ਕੈਂਥ) : ਇਟਲੀ ਦੀ ਸਰਕਾਰ ਸੜਕ ਹਾਦਸਿਆਂ ਨੂੰ ਰੋਕਣ ਲਈ ਬੇਸ਼ੱਕ ਅਨੇਕਾਂ ਟ੍ਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਦੀ ਹੈ ਪਰ ਇਸ ਦੇ ਬਾਵਜੂਦ ਇਟਲੀ ਭਰ ਵਿੱਚ ਆਏ ਦਿਨ ਕੋਈ ਨਾ ਕੋਈ ਸੜਕ ਹਾਦਸਾ ਹੁੰਦਾ ਹੀ ਰਹਿੰਦਾ ਹੈ, ਜਿਸ ਕਾਰਨ ਕਈ ਬੇਕਸੂਰ ਲੋਕ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਇਹ ਸੜਕ ਹਾਦਸੇ ਸਾਇਕਲ ਸਵਾਰਾਂ ਤੇ ਪੈਦਲ ਚੱਲਣ ਵਾਲਿਆਂ ਲਈ ਵੱਡੀ ਮੁਸੀਬਤ ਬਣ ਰਹੇ ਹਨ ਜਿਸ ਕਾਰਨ ਸੜਕ ਹਾਦਸਿਆਂ ਵਿੱਚ ਮਰਨ ਵਾਲੇ ਬੇਕਸੂਰ ਲੋਕ ਆਪਣੇ ਪਰਿਵਾਰਾਂ ਨੂੰ ਸਾਰੀ ਜ਼ਿੰਦਗੀ ਰੋਣ ਕੁਰਲਾਉਣ ਲਈ ਛੱਡ ਜਾਂਦੇ ਹਨ।
ਅਜਿਹਾ ਹੀ ਇੱਕ ਹੋਰ ਸੜਕ ਹਾਦਸਾ ਬੀਤੇ ਸਵੇਰ ਦੇ ਤੜਕੇ 5.30 ਵਜੇ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਸਬਾਊਦੀਆ ਦੇ ਰੋਡ ਨੰਬਰ ਮਲਿਆਰਾ 53 ਉਪਰ ਉਂਦੋ ਵਾਪਰਿਆ ਹੈ ਜਦੋਂ ਇੱਕ ਪੰਜਾਬੀ ਭਾਰਤੀ ਕਿਰਤੀ ਦਿਹਾੜੀ ਲਗਾਉਣ ਲਈ ਸਾਇਕਲ ਉਪਰ ਕੰਮ ਨੂੰ ਜਾ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਪਿੰਡ ਸਲੇਮਪੁਰ ਦਾ ਬਲਬੀਰ ਕੁਮਾਰ ਬੀਰਾ (55) ਰੋਜ਼ਾਨਾ ਦੀ ਤਰ੍ਹਾਂ ਆਪਣੇ ਸਾਇਕਲ ਉਪਰ ਖੇਤੀ-ਬਾੜੀ ਦੇ ਕੰਮ ਲਈ ਜਾ ਰਿਹਾ ਸੀ ਕਿ ਜਦੋਂ ਰੋਡ ਨੰਬਰ ਮਲਿਆਰਾ 53 ਤੋਂ ਕੰਮ ਵੱਲ ਨੂੰ ਮੁੜਨ ਲੱਗਾ ਤਾਂ ਸਾਹਮ੍ਹਣੇ ਤੋਂ ਆ ਰਹੀ ਤੇਜ ਰਫ਼ਤਾਰ ਕਾਰ ਦੀ ਚਪੇਟ ਵਿੱਚ ਆ ਗਿਆ। ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬਲਬੀਰ ਕੁਮਾਰ ਬੀਰਾ ਘਟਨਾ ਸਥਲ ਉਪੱਰ ਹੀ ਦਮ ਦੋੜ ਗਿਆ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਇਟਲੀ ਪੁਲਸ ਹਰਕਤ ਵਿੱਚ ਆ ਗਈ ਤੇ ਐਂਬੂਲੈਂਸ ਸਮੇਤ ਘਟਨਾ ਸਥਲ 'ਤੇ ਪਹੁੰਚ ਗਈ। ਪੁਲਸ ਹੋਏ ਹਾਦਸੇ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਮ੍ਰਿਤਲ ਬਲਬੀਰ ਕੁਮਾਰ ਬੀਰਾ ਜਿਸ ਨੇ ਚਮਕੀਲੀ ਜੈਕਟ ਤੇ ਸਾਇਕਲ ਉਪੱਰ ਲਾਇਟ ਵੀ ਲਗਾ ਰੱਖੀ ਸੀ ਪਰ ਫਿਰ ਵੀ ਮੌਤ ਤੋਂ ਨਾ ਬਚ ਸਕਿਆ। ਇਟਲੀ ਦੀ ਨਾਮੀ ਜਥੇਬੰਦੀ ਸੀ ਜੀ ਆਈ ਐੱਲ ਨੇ ਇਸ ਹਾਦਸੇ ਉਪਰ ਆਪਣੀ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਬਦਕਿਸਮਤੀ ਹੀ ਮੰਨਿਆ ਜਾ ਸਕਦਾ ਹੈ ਕਿ ਜ਼ਿਲ੍ਹੇ ਦੀਆਂ ਸੜਕਾਂ ਉਪਰ ਸਾਇਕਲ ਸਵਾਰ ਕਿਰਤੀਆਂ ਨਾਲ ਹੋ ਰਹੇ ਸੜਕ ਹਾਦਸਿਆਂ 'ਚ ਜਾਨ ਗੁਆਉਣ ਵਾਲਾ ਬਲਬੀਰ ਕੁਮਾਰ ਬੀਰਾ ਕੋਈ ਪਹਿਲਾ ਵਿਅਕਤੀ ਨਹੀਂ ਹੈ। ਇਟਲੀ ਭਰ ਵਿੱਚ ਸੜਕ ਹਾਦਸਿਆਂ ਵਿੱਚ ਹੋ ਰਿਹਾ ਵਾਧਾ ਇੱਕ ਚਿੰਤਾ ਦਾ ਵਿਸ਼ਾ ਹੀ ਨਹੀਂ ਸਗੋਂ ਗੰਭੀਰਤਾ ਨਾਲ ਵਿਚਾਰਨ ਵਾਲਾ ਸੁਲਘਦਾ ਮਾਮਲਾ ਹੈ। ਜੇਕਰ ਇਸ ਸਾਲ ਦੀ 2025 ਦੀ ਹੀ ਗੱਲ ਕੀਤੀ ਜਾਵੇ ਤਾਂ ਸਿਰਫ਼ 6-7 ਮਹੀਨਿਆਂ ਵਿੱਚ ਹੀ 115 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚ ਬਹੁਤੇ ਮਰਨ ਵਾਲੇ ਕਿਰਤੀ ਪ੍ਰਵਾਸੀ ਲੋਕ ਹਨ।
ਇਸ ਘਟਨਾ ਉਪੱਰ ਮਾਰਤਾ ਬੋਨਾਫੋਨੀ ਆਗੂ ਲਾਸੀਓ ਖੇਤਰੀ ਕੌਂਸਲਰ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰੀ ਸਕੱਤਰੇਤ ਦੀ ਕੋਆਰਤੀਨੇਟਰ ਵੱਲੋਂ ਇਸ ਘਟਨਾ ਉਪਰ ਗੁੱਸਾ ਜ਼ਾਹਿਰ ਕਰਦਿਆਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਗਿਆ ਹੈ ਆਖਿਰ ਕਿਉਂ ਕਿਰਤੀਆਂ ਨਾਲ ਹੀ ਹਾਦਸੇ ਵਾਪਰ ਰਹੇ ਹਨ। ਪਹਿਲਾਂ ਵੀ ਇਸ ਇਲਾਕੇ 'ਚ ਪ੍ਰਵਾਸੀ ਭਾਰਤੀ ਕਿਰਤੀ ਸਤਨਾਮ ਸਿੰਘ ਦੀ ਸਾਲ 2024 ਵਿੱਚ ਇੱਕ ਹਾਦਸੇ ਦੌਰਾਨ ਮੌਤ ਹੋ ਗਈ ਸੀ ।ਸਰਕਾਰ ਸ਼ਹਿਰਾਂ ਦੇ ਵਿਕਾਸ ਦੇ ਨਾਲ-ਨਾਲ ਪਿੰਡਾਂ ਦੇ ਸੜਕੀ ਢਾਂਚੇ ਨੂੰ ਵੀ ਬਿਹਤਰ ਬਣਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਨਮੋਲ ਗਗਨ ਮਾਨ ਦਾ ਅਸਤੀਫ਼ਾ ਨਾ-ਮਨਜ਼ੂਰ ਤੇ ਫ਼ੌਜਾ ਸਿੰਘ ਪੰਜ ਤੱਤਾਂ 'ਚ ਵਿਲੀਨ, ਪੜ੍ਹੋ top-10 ਖ਼ਬਰਾਂ
NEXT STORY