ਮਿਲਾਨ ਇਟਲੀ (ਸਾਬੀ ਚੀਨੀਆ) : ਵਿਦੇਸ਼ਾਂ 'ਚ ਪੰਜਾਬੀ ਕਾਮਯਾਬੀ ਦੇ ਝੰਡੇ ਆਏ ਦਿਨ ਬੁਲੰਦ ਕਰਦੇ ਰਹਿੰਦੇ ਹਨ, ਜਿਸਦਾ ਜ਼ਿਕਰ ਅਖਬਾਰਾਂ ਦੀਆ ਸੁਰਖੀਆਂ 'ਚ ਹੁੰਦਾ ਹੈ। ਇਟਲੀ 'ਚ ਮੁੱਖ ਭਾਸ਼ਾ ਇਟਾਲੀਅਨ ਹੋਣ ਦੇ ਬਾਵਜੂਦ ਇੱਥੇ ਜੰਮੀ ਪੰਜਾਬ ਦੀ ਪੀੜੀ ਪੜਾਈ ਵਿੱਚ ਚੰਗਾ ਨਾਮਣਾ ਖੱਟ ਰਹੀ ਹੈ। ਇਸੇ ਤਰ੍ਹਾਂ ਪਗੜੀਧਾਰੀ ਪੰਜਾਬੀ ਗੱਭਰੂ ਗੁਰਕਮਲ ਸਿੰਘ ਕਲੇਰ ਨੇ ਰੋਮ ਦੀ ਸਪਰੈਂਜਾ ਯੂਨੀਵਰਸਿਟੀ ਤੋਂ ਅਰਥਸ਼ਾਸ਼ਤਰ ਦੀ ਡਿਗਰੀ 100 ਪ੍ਰਤੀਸ਼ਤ ਨੰਬਰਾਂ ਨਾਲ 110 ਵਿੱਚੋਂ 110 ਅੰਕਾਂ ਨਾਲ ਪਾਸ ਕਰ ਮਾਪਿਆ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
ਗੱਲਬਾਤ ਕਰਦਿਆਂ ਗੁਰਕਮਲ ਸਿੰਘ ਕਲੇਰ ਦੇ ਮਾਤਾ ਪਿਤਾ ਬਲਵਿੰਦਰ ਸਿੰਘ ਕਲੇਰ ਅਤੇ ਦਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਹੋਣਹਾਰ ਬੇਟਾ ਬਚਪਨ ਤੋਂ ਹੀ ਪੜ੍ਹਾਈ 'ਚ ਹੁਸ਼ਿਆਰ ਸੀ। ਉਨ੍ਹਾਂ ਨੇ ਜੋ ਸੁਪਨਾ ਦੇਖਿਆਂ ਸੀ, ਉਹ ਪੂਰਾ ਕਰ ਦਿੱਤਾ ਹੈ। ਪਰਿਵਾਰ ਨੂੰ ਵਧਾਈ ਦਿੰਦਿਆਂ ਸਮਾਜ ਸੇਵੀ ਸੁਖਵਿੰਦਰ ਸਿੰਘ ਗੋਬਿੰਦਪੁਰੀ ਨੇ ਕਿਹਾ ਕਿ ਇਟਲੀ ਵਿੱਚ ਪੰਜਾਬੀਆਂ ਨੂੰ ਤਰੱਕੀ ਕਰਨ ਲਈ ਬੱਚਿਆਂ ਨੂੰ ਵਧੀਆਂ ਪੜ੍ਹਾਈ ਕਰਵਾਉਣੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਇੰਡੀਆ ਆਉਟ' ਤੋਂ 'ਇੰਡੀਆ ਇਨ' ਤੱਕ! ਭਾਰਤ ਨੇ ਮੁੜ ਸਧਾਰੇ ਮਾਲਦੀਵ ਨਾਲ ਰਿਸ਼ਤੇ
NEXT STORY