ਰੋਮ (ਦਲਵੀਰ ਕੈਂਥ)- ਜਿਨ੍ਹਾਂ ਲੋਕਾਂ ਦਾ ਮਹਿਬੂਬ ਦੇਸ਼ ਇਟਲੀ ਹੈ, ਉਹ ਇਸ ਖ਼ਬਰ ਵੱਲ ਜ਼ਰੂਰ ਧਿਆਨ ਦੇਣ ਕਿ ਇਟਲੀ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੇ ਇਟਲੀ ਦੀ ਧਰਤ 'ਤੇ ਤਰੱਕੀਆਂ ਵਾਲੀ ਕਾਫੀ ਨਰੋਈ ਪੈੜ ਖਿੱਚੀ ਹੈ। ਪੰਜਾਬ ਤੋਂ ਆ ਕੇ ਵਸੇ ਇਸ ਮੁਲਕ ਵਿੱਚ ਵੀ ਪੰਜਾਬੀਆਂ ਨੇ ਆਪਣੇ ਸੱਭਿਆਚਾਰ ਦੇ ਢੰਗ ਤਰੀਕੇ, ਆਪਣੇ ਪਹਿਰਾਵੇ ਅਤੇ ਆਪਣੇ ਸ਼ੌਕਾਂ ਨੂੰ ਸਦਾ ਆਪਣੇ ਨਾਲ ਰੱਖਿਆ ਹੈ। ਪੰਜਾਬੀ ਖੇਡ ਮੇਲੇ ਵੀ ਆਪਣੇ ਢੰਗ ਅਨੁਸਾਰ ਕਰਾਏ ਹਨ ਤੇ ਕਈ ਮਾਂਵਾਂ ਦੇ ਪੁੱਤਾਂ ਦੇ ਅਧੂਰੇ ਸੁਫ਼ਨੇ ਪੂਰੇ ਕਰਨ ਲਈ ਇਟਲੀ ਦੀ ਇਸ ਧਰਤੀ ਨੇ ਵੀ ਆਪਣੇ ਵੱਲੋਂ ਬਣਦਾ ਪੂਰਾ ਸਹਿਯੋਗ ਦਿੱਤਾ ਹੈ।
ਇਟਲੀ ਵਿੱਚ ਵੱਸਦੇ ਪੰਜਾਬੀਆਂ ਨੇ ਆਪਣੇ ਸੁਭਾਅ ਮੁਤਾਬਕ ਕੰਮ ਕਰਦਿਆਂ ਆਪਣੇ ਸ਼ੌਂਕ ਵੀ ਬਰਕਰਾਰ ਰੱਖੇ ਹਨ, ਜਿਵੇਂ ਕਿ ਗੀਤ ਸੰਗੀਤ ਵਿੱਚ ਪੰਜਾਬੀਆਂ ਨੇ ਪੂਰੇ ਸੰਸਾਰ ਭਰ ਵਿੱਚ ਆਪਣੀ ਕਲਾ ਦੇ ਝੰਡੇ ਗੱਡੇ ਹਨ, ਇਵੇਂ ਹੀ ਇਟਲੀ ਵਿੱਚ ਆਪਣੀ ਗਾਇਕੀ ਦਾ ਮੁਜ਼ਾਹਿਰਾ ਕਰ ਰਹੇ ਗਾਇਕ "ਮਨਜੀਤ ਸ਼ਾਲ੍ਹਾਪੁਰੀ" ਨੇ ਸ਼ਾਇਦ ਇਸ ਦੇਸ਼ ਦਾ ਅਹਿਸਾਨ ਚੁਕਾਉਣ ਲਈ ਆਪਣੀ ਦਮਦਾਰ ਆਵਾਜ਼ ਵਿੱਚ "ਇਟਲੀ" ਸਿਰਲੇਖ ਹੇਠ ਇੱਕ ਗੀਤ ਗਾਇਆ ਹੈ, ਜਿਸ ਨੂੰ ਸੁਣ ਕੇ ਇਟਲੀ ਵਿੱਚ ਵਸਦਾ ਹਰੇਕ ਪੰਜਾਬੀ ਮਾਣ ਮਹਿਸੂਸ ਕਰ ਰਿਹਾ ਹੈ।

ਇਸ ਨਿਵੇਕਲੇ ਜਿਹੇ ਅਣਛੂਹੇ ਵਿਸ਼ੇ ਨੂੰ ਛੋਹ ਕੇ, ਸੁਰਾਂ ਤੇ ਉਤਾਰ ਕੇ, "ਮਨਜੀਤ ਸ਼ਾਲ੍ਹਾਪੁਰੀ" ਨੇ ਆਪਣੇ ਪਰਪੱਕ ਕਲਾਕਾਰ ਹੋਣ ਦਾ ਸਬੂਤ ਪੇਸ਼ ਕੀਤਾ ਹੈ। ਮਨਜੀਤ ਸ਼ਾਲ੍ਹਾਪੁਰੀ ਦੇ ਆਏ ਇਸ ਨਵੇਂ ਟਰੈਕ ਵਿੱਚ ਇਟਲੀ ਮੁਲਕ ਬਾਰੇ ਕਾਫੀ ਜਾਣਕਾਰੀ ਦਿੱਤੀ ਗਈ ਹੈ। ਇੱਥੇ ਸਿਫ਼ਤ ਇਸ ਗੀਤ ਦੇ ਗੀਤਕਾਰ ਰਾਣਾ ਅਠੌਲਾ ਦੀ ਵੀ ਕਰਨੀ ਬਣਦੀ ਹੈ, ਜਿਸ ਦੀ ਕਲਮ ਨੇ ਗਾਗਰ 'ਚ ਸਾਗਰ ਭਰਨ ਦਾ ਕੰਮ ਕੀਤਾ ਹੈ।
ਇਸ ਗੀਤ 'ਚ ਇਟਲੀ ਦੇਸ਼ ਦੀਆਂ ਦੁਨੀਆਂ ਨੂੰ ਦਿੱਤੀਆਂ ਦੇਣਾਂ ਨੂੰ ਵੀ ਬਾਖ਼ੂਬੀ ਦਿਖਾਇਆ ਗਿਆ ਹੈ। ਵੈਸੇ ਵੀ ਇਟਲੀ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਮਨਜੀਤ ਸ਼ਾਲ੍ਹਾਪੁਰੀ ਦੀ ਗਾਇਕੀ ਅਤੇ ਰਾਣਾ ਅਠੌਲਾ ਦੀ ਲੇਖਣੀ ਨੂੰ ਕਾਫੀ ਸਲਾਹਿਆ ਜਾਂਦਾ ਰਿਹਾ ਹੈ। ਮਨਜੀਤ ਸ਼ਾਲ੍ਹਾਪੁਰੀ ਦੇ ਨਵੇਂ ਆਏ ਇਸ ਟਰੈਕ ਦਾ ਸੰਗੀਤ "ਏ.ਵੀ.ਆਰ" ਇਟਲੀ ਵੱਲੋਂ ਤਿਆਰ ਕੀਤਾ ਗਿਆ ਹੈ। ਵੀਡੀਓ "ਗੁਰੀ ਪ੍ਰੋਡਕਸ਼ਨ" ਵੱਲੋਂ ਬਣਾਈ ਗਈ ਹੈ, ਜਦਕਿ ਲੇਬਲ "ਯੁਵੀ ਰਿਕਾਰਡਜ਼" ਦਾ ਹੈ। ਵੱਖਰੇ ਜਿਹੇ ਵਿਸ਼ੇ ਦਾ ਵੱਖਰੇ ਜਿਹੇ ਅੰਦਾਜ਼ ਵਿੱਚ ਗਾਇਆ ਇਹ ਗੀਤ ਸ਼ੋਸ਼ਲ ਮੀਡੀਆ 'ਤੇ ਕਾਫ਼ੀ ਵਿਊ ਬਟੋਰ ਰਿਹਾ ਹੈ।
ਇਹ ਵੀ ਪੜ੍ਹੋ- ਭਾਰਤ 'ਤੇ ਟਰੰਪ ਦੇ ਟੈਰਿਫ਼ ਦਾ ਤੋੜ ! ਰੂਸ ਨੇ ਦੱਸਿਆ ਹੱਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ ; ਮਾਈਕ੍ਰੋਸਾਫਟ ਦੇ 18 ਕਰਮਚਾਰੀ ਗ੍ਰਿਫ਼ਤਾਰ ! ਜਾਣੋ ਕੀ ਹੈ ਪੂਰਾ ਮਾਮਲਾ
NEXT STORY