ਮਿਲਾਨ (ਸਾਬੀ ਚੀਨੀਆ)- ਕੋਈ ਸਮਾਂ ਸੀ ਜਦੋਂ ਕਿਹਾ ਜਾਂਦਾ ਸੀ ਕਿ ਇਟਲੀ 'ਚ ਆਏ ਭਾਰਤੀ ਕਾਮੇ ਸਿਰਫ਼ ਖੇਤੀਬਾੜੀ ਅਤੇ ਡੇਅਰੀ ਫਾਰਮ ਨਾਲ ਸੰਬੰਧਿਤ ਕੰਮਾਂ ਲਈ ਹੀ ਸੀਮਿਤ ਹਨ। ਦੂਜੀ ਪੀੜ੍ਹੀ ਇਟਲੀ 'ਚ ਚੰਗੀ ਸਿੱਖਿਆ ਇਟਾਲੀਅਨ ਭਾਸ਼ਾ 'ਚ ਹਾਸਿਲ ਕਰ ਰਹੀ ਹੈ। ਇਟਲੀ 'ਚ ਭਾਰਤੀਆਂ ਵਲੋਂ ਆਏ ਦਿਨ ਚੰਗੀਆਂ ਨੌਕਰੀਆਂ ਪ੍ਰਾਪਤ ਕਰਨ ਦੀਆ ਖ਼ਬਰਾਂ ਮਿਲਦੀਆਂ ਹਨ। ਇਟਲੀ 'ਚ ਹੁਣ 22 ਸਾਲਾ ਸਿੱਖ ਸਰਦਾਰ ਹਰਮਨਦੀਪ ਸਿੰਘ ਨੇ ਟਰੇਨ ਚਾਲਕ ਬਣ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਦੇ ਪਿਤਾ ਗੁਰਚਰਨ ਸਿੰਘ ਅਤੇ ਮਾਤਾ ਅਮਰਜੀਤ ਕੌਰ ਨੇ ਖੁਸ਼ੀ ਪ੍ਰਗਟ ਕਰਦਿਆ ਦੱਸਿਆ ਕਿ ਉਨ੍ਹਾਂ ਦਾ ਬੇਟਾ ਪੜਾਈ 'ਚ ਪਹਿਲਾ ਤੋਂ ਹੁਸ਼ਿਆਰ ਸੀ।
ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਭਾਰਟਾ ਕਲਾਂ ਦਾ ਜੰਮਪਲ ਹਰਮਨਦੀਪ ਸਿੰਘ ਕਰੀਬ 8 ਸਾਲ ਦੀ ਉਮਰ 'ਚ ਇਟਲੀ ਪਹੁੰਚਿਆ ਸੀ। ਜੋ ਕਿ ਜ਼ਿਲ੍ਹਾ ਮਾਨਤੋਵਾ ਦੇ ਚੀਰੇਸੇ 'ਚ ਪਰਿਵਾਰ ਨਾਲ ਰਹਿੰਦਾ ਹੈ। ਜਿਸ ਨੇ ਮੁੱਢਲੀ ਪੜ੍ਹਾਈ ਮਾਨਤੋਵਾ ਤੋਂ ਕਰਦਿਆਂ ਵੇਰੋਨਾ ਤੋਂ ਟ੍ਰੇਨ ਦੇ ਡਰਾਈਵਰ ਲਈ ਕੋਰਸ ਕੀਤਾ ਸੀ। ਟੈਸਟ ਪਾਸ ਹੋਣ ਤੋਂ ਬਾਅਦ ਉਸ ਨੇ ਬੁਲਜਾਨੋ ਦੀ ਐੱਸ.ਏ.ਡੀ. ਟਰਾਂਸਪੋਰਟ 'ਚ ਨੌਕਰੀ ਪ੍ਰਾਪਤ ਕੀਤੀ। ਜਿੱਥੇ ਟ੍ਰੇਨਿੰਗ ਪ੍ਰਾਪਤ ਕਰਨ ਉਪਰੰਤ ਨੌਜਵਾਨ ਹਰਮਨਦੀਪ ਸਿੰਘ ਨੇ ਟ੍ਰੇਨ ਚਾਲਕ ਦੀ ਨੌਕਰੀ ਪ੍ਰਾਪਤ ਕੀਤੀ। ਜੋ ਕਿ ਤਰੇਂਤੋ ਤੋਂ ਬਰੇਨਾਰੋ ਤੱਕ ਟ੍ਰੇਨ ਲੈ ਕੇ ਜਾਂਦਾ ਹੈ। ਮਾਪਿਆਂ ਨੇ ਮਾਣ ਨਾਲ ਕਿਹਾ ਕਿ ਉਨ੍ਹਾਂ ਦੇ ਬੇਟੇ ਨੇ ਵਿਦੇਸ਼ 'ਚ ਟ੍ਰੇਨ ਚਾਲਕ ਦੀ ਨੌਕਰੀ ਪ੍ਰਾਪਤ ਕਰਕੇ ਮਾਣ ਵਧਾਇਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੈਕਸੀਕੋ ਡਰੱਗ ਤਸਕਰੀ ਲਈ ਸਾਬਕਾ ਵਕੀਲ ਨੂੰ ਸੁਣਾਈ ਗਈ 7 ਸਾਲ ਦੀ ਜੇਲ੍ਹ
NEXT STORY