ਨਵੀਂ ਦਿੱਲੀ (ਬਿਊਰੋ) : ਟ੍ਰੇਨਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਦੀ ਭੀੜ ਅਕਸਰ ਦੇਖਣ ਨੂੰ ਮਿਲਦੀ ਹੈ ਪਰ ਕਈ ਵਾਰ ਯਾਤਰੀ ਮਜਬੂਰੀ ਅਤੇ ਜਲਦੀਬਾਜ਼ੀ ਵਿੱਚ ਅਜਿਹੀ ਗਲਤੀ ਕਰ ਦਿੰਦੇ ਹਨ, ਜੋ ਉਨ੍ਹਾਂ ਦੀ ਜੇਬ ਅਤੇ ਸਮੇਂ ਦੋਵਾਂ ਲਈ ਖ਼ਤਰਾ ਬਣ ਸਕਦੀ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਟਰੇਨ ਵਿਚ ਸਫ਼ਰ ਕਰਨ ਵਾਲੇ ਯਾਤਰੀ ਜਨਰਲ ਕੋਚ ਦੀ ਭੀੜ ਤੋਂ ਬਚਣ ਲਈ 'ਲਗੇਜ ਕੋਚ' (ਸਾਮਾਨ ਰੱਖਣ ਵਾਲਾ ਡੱਬਾ) ਵਿੱਚ ਸਵਾਰ ਹੁੰਦੇ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ : ਨੌਕਰੀਆਂ ਖਾ ਜਾਏਗਾ AI ! ਇਨ੍ਹਾਂ ਲੋਕਾਂ ਦੀਆਂ Jobs 'ਤੇ ਛਾਏ ਸੰਕਟ ਦੇ ਬੱਦਲ, ਹੈਰਾਨ ਕਰ ਦੇਵੇਗੀ ਰਿਪੋਰਟ
ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਯਾਤਰੀ ਲਗੇਜ ਕੋਚ ਵਿੱਚ ਬੈਠੇ ਹੋਏ ਹਨ। ਯਾਤਰੀਆਂ ਨੂੰ ਅਜਿਹਾ ਕਰਦਾ ਦੇਖ ਮੌਕੇ 'ਤੇ ਮੌਜੂਦ ਆਰ.ਪੀ.ਐਫ. (RPF) ਜਵਾਨਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਦੀ ਕਿਸੇ ਸ਼ਖ਼ਸ ਵਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ। ਵੀਡੀਓ ਵਿਚ ਜਦੋਂ ਆਰ.ਪੀ.ਐਫ. ਜਵਾਨ ਉਕਤ ਲੋਕਾਂ ਨੂੰ ਬਾਹਰ ਨਿਕਲਣ ਲਈ ਕਹਿੰਦਾ ਹੈ, ਤਾਂ ਯਾਤਰੀ ਕਹਿੰਦੇ ਹਨ ਕਿ ਬਾਕੀ ਕੋਚਾਂ ਵਿੱਚ ਬਿਲਕੁਲ ਵੀ ਜਗ੍ਹਾ ਨਹੀਂ ਹੈ। ਹੁਣ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਚਰਚਾ ਦਾ ਵਿਸ਼ਾ ਬਣ ਗਈ ਹੈ।
ਇਹ ਵੀ ਪੜ੍ਹੋ : Gold-Silver Price: ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਛਾਲ! ਚੈਕ ਕਰੋ ਅੱਜ ਦਾ ਰੇਟ
ਇਸ ਮਾਮਲੇ ਦੇ ਬਾਰੇ ਜਦੋਂ ਰੇਲਵੇ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ 'ਤੇ ਇਤਰਾਜ਼ ਜਤਾਇਆ। ਰੇਲਵੇ ਅਧਿਕਾਰੀਆਂ ਮੁਤਾਬਕ ਰੇਲਗੱਡੀ ਦਾ ਲਗੇਜ ਕੋਚ ਸਿਰਫ਼ ਯਾਤਰੀਆਂ ਦੇ ਸਾਮਾਨ ਰੱਖਣ ਲਈ ਹੁੰਦਾ ਹੈ, ਇੱਥੇ ਯਾਤਰੀਆਂ ਲਈ ਨਾ ਤਾਂ ਬੈਠਣ ਦਾ ਕੋਈ ਪ੍ਰਬੰਧ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਸੁਰੱਖਿਆ ਸਹੂਲਤ। ਦੱਸ ਦੇਈਏ ਕਿ ਇਸ ਵੀਡੀਓ ਨੂੰ ਆਰ.ਪੀ.ਐਫ. ਜਵਾਨ ਦਿਨੇਸ਼ ਚੰਦਰ ਯਾਦਵ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਸਿਰਫ਼ 16 ਘੰਟਿਆਂ ਵਿੱਚ ਹੀ ਇਸ ਵੀਡੀਓ ਨੂੰ ਲੱਖਾਂ ਵਿਊਜ਼ ਮਿਲ ਚੁੱਕੇ ਹਨ।
ਇਹ ਵੀ ਪੜ੍ਹੋ : ਕੀ ਤੁਸੀਂ ਵੀ ਬੈਂਕ ਲਾਕਰ 'ਚ ਰੱਖਦੇ ਹੋ ਸੋਨੇ ਦੇ ਗਹਿਣੇ? ਤਾਂ ਪੜ੍ਹ ਲਓ ਇਹ ਖ਼ਬਰ, ਉੱਡਣਗੇ ਹੋਸ਼
ਕਿੰਨਾ ਲੱਗ ਸਕਦਾ ਹੈ ਜੁਰਮਾਨਾ?
ਰੇਲਵੇ ਐਕਟ 1989 ਦੇ ਤਹਿਤ ਲਗੇਜ ਵੈਨ ਜਾਂ ਬ੍ਰੇਕ ਵੈਨ ਵਿੱਚ ਸਫਰ ਕਰਨਾ ਇੱਕ ਗੰਭੀਰ ਅਪਰਾਧ ਹੈ। ਵੱਖ-ਵੱਖ ਨਿਯਮਾਂ ਮੁਤਾਬਕ:
ਜੁਰਮਾਨਾ ਅਤੇ ਜੇਲ੍ਹ: ਅਣਅਧਿਕਾਰਤ ਪ੍ਰਵੇਸ਼ ਲਈ 500 ਤੋਂ 1000 ਰੁਪਏ ਤੱਕ ਜੁਰਮਾਨਾ ਅਤੇ 6 ਮਹੀਨੇ ਤੱਕ ਦੀ ਜੇਲ੍ਹ ਹੋ ਸਕਦੀ ਹੈ।
ਭਾਰੀ ਵਸੂਲੀ: ਕੁਝ ਨਿਯਮਾਂ ਅਨੁਸਾਰ, ਲਗੇਜ ਭਾੜੇ ਦਾ 6 ਗੁਣਾ ਜੁਰਮਾਨਾ ਲਿਆ ਜਾ ਸਕਦਾ ਹੈ।
1AC ਦਾ ਕਿਰਾਇਆ: ਸਾਊਥ ਵੈਸਟਰਨ ਰੇਲਵੇ ਦੇ ਨਿਯਮਾਂ ਮੁਤਾਬਕ, ਫੜੇ ਜਾਣ 'ਤੇ ਯਾਤਰੀ ਕੋਲੋਂ First AC ਦੇ ਕਿਰਾਏ ਦੇ ਬਰਾਬਰ ਪੈਸੇ ਅਤੇ ਪੈਨਲਟੀ ਵਸੂਲੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਅਜੀਬੋ-ਗਰੀਬ : ਸੋਨੇ ਦੀ ਚੇਨ ਲੈ ਉੱਡਿਆ ਕਬੂਤਰ! ਬਾਜ਼ਾਰ 'ਚ ਪੈ ਗਈਆਂ ਭਾਜੜਾਂ, ਦੇਖੋ ਫਿਰ ਕੀ ਹੋਇਆ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਚੋਣਾਂ 'ਚ ਸ਼ਾਨਦਾਰ ਜਿੱਤ ਮਗਰੋਂ BNP ਪ੍ਰਧਾਨ ਤਾਰਿਕ ਰਹਿਮਾਨ ਦਾ ਭਾਰਤ ਨਾਲ ਸਬੰਧਾਂ 'ਤੇ ਵੱਡਾ ਬਿਆਨ
NEXT STORY