ਸਰੀ- ਕੈਨੇਡਾ ਦੇ ਸਰੀ ਵਿਚ ਰਹਿਣ ਵਾਲੇ ਪੰਜਾਬੀ ਜੋੜੇ ਹਰਭਜਨ ਸਿੰਘ ਪੁਰਬਾ ਅਤੇ ਉਨ੍ਹਾਂ ਦੀ ਪਤਨੀ ਸਵਰਨ ਕੌਰ ਪੁਰਬਾ ਦੀ ਖ਼ੁਸ਼ੀ ਦਾ ਉਸ ਵੇਲੇ ਕੋਈ ਟਿਕਾਣਾ ਨਾ ਰਿਹਾ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ 500,000 ਡਾਲਰ ਦੀ ਇਨਾਮੀ ਰਾਸ਼ੀ ਵਾਲੀ ਲਾਟਰੀ ਜਿੱਤ ਲਈ ਹੈ, ਜੋ ਕਿ ਸਰੀ ਦੇ 64 ਐਵੇਨਿਊ ਅਤੇ 144 ਸਟਰੀਟ ਸਥਿਤ 7-ਇਲੈਵਨ ਤੋਂ ਖ਼ਰੀਦੀ ਗਈ ਸੀ।
ਇਹ ਵੀ ਪੜ੍ਹੋ: ਅਮਰੀਕਾ 'ਚ ਲਾਪਤਾ ਸੌਜਾਨਿਆ ਰਾਮਾਮੂਰਤੀ ਦੀ ਮਿਲੀ ਲਾਸ਼, ਮਾਈਕ੍ਰੋਸਾਫਟ ਦੇ ਭਾਰਤੀ ਮੁਲਾਜ਼ਮ ਦੀ ਸੀ ਪਤਨੀ
ਹਰਭਜਨ ਸਿੰਘ ਮੁਤਾਬਕ ਲਾਟਰੀ ਜਿੱਤਣ ਦੀ ਖ਼ੁਸ਼ੀ ਸਭ ਤੋਂ ਪਹਿਲਾਂ ਉਨ੍ਹਾਂ ਆਪਣੀ ਪਤਨੀ ਸਵਰਨ ਕੌਰ ਨਾਲ ਸਾਂਝੀ ਕੀਤੀ ਅਤੇ ਉਹ ਇਸ ਜਿੱਤ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਹੁਣ ਇਸ ਜਿੱਤੀ ਹੋਈ ਇਨਾਮੀ ਰਾਸ਼ੀ ਨਾਲ ਹਰਭਜਨ ਸਿੰਘ ਨੇ ਆਪਣੇ Mortgage ਦਾ ਭੁਗਤਾਨ ਕਰਨ ਅਤੇ ਭਾਈਚਾਰੇ ਦੀ ਮਦਦ ਕਰਨ ਦੀ ਯੋਜਨਾ ਬਣਾਈ ਹੈ।
ਇਹ ਵੀ ਪੜ੍ਹੋ: ਭਾਰਤ ਦੀ ਚੋਟੀ ਦੀ ਟ੍ਰਿਪਲ ਜੰਪ ਖਿਡਾਰਨ ਐਸ਼ਵਰਿਆ ਲਈ ਖੜ੍ਹੀ ਹੋਈ ਮੁਸੀਬਤ, ਲੱਗੀ 4 ਸਾਲ ਦੀ ਪਾਬੰਦੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸਤਿੰਦਰ ਸੱਤੀ ਬਣੀ ਕੈਨੇਡੀਅਨ ਵਕੀਲ, ਪੰਜਾਬੀ ਇੰਡਸਟਰੀ ਦੇ ਇਤਿਹਾਸ ’ਚ ਸਥਾਪਿਤ ਕੀਤਾ ਮੀਲ ਪੱਥਰ
NEXT STORY