ਨਵੀਂ ਦਿੱਲੀ (ਭਾਸ਼ਾ)– ਭਾਰਤ ਦੀ ਚੋਟੀ ਦੀ ਟ੍ਰਿਪਲ ਜੰਪ ਖਿਡਾਰਨ ਐਸ਼ਵਰਿਆ ਬਾਬੂ 'ਤੇ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਅਨੁਸ਼ਾਸਨਾਤਮਕ ਪੈਨਲ ਨੇ ਪਾਬੰਦੀਸ਼ੁਦਾ ਐਨਾਬਾਲਿਕ ਸਟੇਰਾਇਡ ਦੇ ਇਸਤੇਮਾਲ ਲਈ 4 ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। 25 ਸਾਲਾ ਐਸ਼ਵਰਿਆ ਨੂੰ ਦੌੜਾਕ ਐੱਸ. ਧਨਲਕਸ਼ਮੀ ਦੇ ਨਾਲ 2022 ’ਚ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੀ ਟੀਮ ’ਚੋਂ ਬਾਹਰ ਕਰ ਦਿੱਤਾ ਗਿਆ ਸੀ, ਕਿਉਂਕਿ ਉਹ ਸਟੇਰਾਇਡ ਲਈ ਪਾਜ਼ੇਟਿਵ ਪਾਈ ਗਈ ਸੀ ਜਿਹੜਾ ਕਿ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਦੀ ਪਾਬੰਦੀਸ਼ੁਦ ਸੂਚੀ ’ਚ ਸ਼ਾਮਲ ਹੈ।
ਇਹ ਵੀ ਪੜ੍ਹੋ: ਭਾਰਤੀ ਫੁੱਟਬਾਲਰ ਨੂੰ ਇਹ ਗ਼ਲਤੀ ਪਈ ਭਾਰੀ, ਕੀਤਾ ਗਿਆ 4 ਸਾਲ ਲਈ ਮੁਅੱਤਲ, ਲੱਗਾ ਜੁਰਮਾਨਾ
ਨਾਡਾ ਦੇ ਅਪੀਲ ਪੈਨਲ ਤੋਂ 13 ਫਰਵਰੀ ਨੂੰ ਪਾਬੰਦੀ ਦਾ ਨੋਟਿਸ ਮਿਲਣ ਤੋਂ ਬਾਅਦ ਐਸ਼ਵਰਿਆ ਕੋਲ ਪਾਬੰਦੀ ਵਿਰੁੱਧ ਅਪੀਲ ਕਰਨ ਲਈ 6 ਮਾਰਚ ਤਕ ਦਾ ਸਮਾਂ ਹੈ। ਐਸ਼ਵਰਿਆ ਪਿਛਲੇ ਸਾਲ 13 ਤੇ 14 ਜੂਨ ਨੂੰ ਚੇਨਈ ’ਚ ਨੈਸ਼ਨਲ ਇੰਟਰ ਸਟੇਟ ਚੈਂਪੀਅਨਸ਼ਿਪ ਦੌਰਾਨ ਓਸਟੇਰਿਨ ਲਈ ਪਾਜ਼ੇਟਿਵ ਪਾਈ ਗਈ ਸੀ, ਜੋ ਇਕ ਸਿਲੈਕਟਿਵ ਐਂਡਰੋਜੇਨ ਰੀਸੈਪਟਰ ਮੋਡਿਊਲੇਟਰ (SRAM) ਹੈ। ਐਸ਼ਵਰਿਆ ਨੇ ਚੈਂਪੀਅਨਸ਼ਿਪ ’ਚ 14.14 ਮੀਟਰ ਦੇ ਰਾਸ਼ਟਰੀ ਰਿਕਾਰਡ ਦੇ ਨਾਲ ਟ੍ਰਿਪਲ ਜੰਪ ’ਚ ਸੋਨ ਤਮਗਾ ਜਿੱਤਿਆ ਸੀ। ਨਾਡਾ ਨੇ ਕਿਹਾ ਹੈ ਕਿ ਐਸ਼ਵਰਿਆ ਨੇ 'ਐਨਾਬੋਲਿਕ ਸਟੇਰਾਇਡ' ਦੀ ਵਰਤੋਂ ਕੀਤੀ, ਜੋ ਵਾਡਾ ਦੀ 2022 ਦੀ ਪਾਬੰਦੀਸ਼ੁਦਾ ਸੂਚੀ ਵਿੱਚ ਸ਼ਾਮਲ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਲਾਪਤਾ ਸੌਜਾਨਿਆ ਰਾਮਾਮੂਰਤੀ ਦੀ ਮਿਲੀ ਲਾਸ਼, ਮਾਈਕ੍ਰੋਸਾਫਟ ਦੇ ਭਾਰਤੀ ਮੁਲਾਜ਼ਮ ਦੀ ਸੀ ਪਤਨੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਜਡੇਜਾ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਦੂਜੇ ਭਾਰਤੀ
NEXT STORY