ਲੰਡਨ, (ਰਾਜਵੀਰ ਸਮਰਾ)— ਇੰਗਲੈਂਡ 'ਚ ਰਹਿੰਦਾ ਪੰਜਾਬੀ ਭਾਈਚਾਰਾ ਭਲਾਈ ਦੇ ਕੰਮਾਂ ਲਈ ਹਮੇਸ਼ਾ ਅੱਗੇ ਰਹਿੰਦਾ ਹੈ ਅਤੇ ਇਸੇ ਦੀ ਮਿਸਾਲ ਬਣੀ ਹੈ ਇੱਥੇ ਰਹਿੰਦੀ ਇਕ ਛੋਟੀ ਜਿਹੀ ਪੰਜਾਬਣ। ਐਸੇਕਸ ਦੇ ਡੈਨਮੋਹ ਇਲਾਕੇ ਵਿਖੇ ਸਕੂਲ 'ਚ ਪੜ੍ਹਦੀ ਇੱਕ ਪੰਜਾਬਣ ਬੱਚੀ ਦੇ 40 ਇੰਚ ਲੰਬੇ ਵਾਲ ਹਨ, ਇਨ੍ਹਾਂ 'ਚੋਂ ਉਸ ਨੇ 20 ਇੰਚ ਵਾਲ ਕਟਵਾ ਕੇ ਚੈਰਿਟੀ ਲਈ ਪੈਸਾ ਇਕੱਠਾ ਕਰਨ ਦੀ ਮੁਹਿੰਮ ਚਲਾਈ ਹੈ। ਇਸ ਅਨੋਖੇ ਦਾਨ ਕਾਰਨ ਹਰ ਕੋਈ ਉਸ ਦੀ ਸਿਫਤ ਕਰਦਾ ਹੈ।
ਡੈਨਮੋਹ ਦੇ ਸੈਂਟ ਮੈਰੀ ਪ੍ਰਾਇਮਰੀ ਸਕੂਲ ਦੀ ਵਿਦਿਆਰਥਣ ਰੂਹਾਨੀ ਸੰਧੂ ਨੇ ਲਿਟਲ ਪ੍ਰਿੰਸਸ ਚੈਰਿਟੀ ਦੀ ਮਦਦ ਲਈ ਆਪਣੇ 20 ਇੰਚ ਵਾਲ ਕਟਵਾ ਕੇ ਚੈਰਿਟੀ ਨੂੰ ਸੌਂਪੇ ਹਨ ਤਾਂ ਕਿ ਚੈਰਿਟੀ ਲਈ ਪੈਸੇ ਇਕੱਠੇ ਕੀਤੇ ਜਾ ਸਕਣ। ਰੂਹਾਨੀ ਸੰਧੂ ਦੀ ਮਾਂ ਅਮਨਦੀਪ ਸੰਧੂ ਨੇ ਦੱਸਿਆ ਕਿ ਮੈਨੂੰ ਆਪਣੀ ਬੇਟੀ 'ਤੇ ਮਾਣ ਹੈ, ਜਿਸ ਨੇ ਚੈਰਿਟੀ ਲਈ ਅਜਿਹਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰੂਹਾਨੀ ਨੇ ਜਨਮ ਤੋਂ ਲੈ ਕੇ ਕਦੇ ਵਾਲ ਨਹੀਂ ਸੀ ਕਟਵਾਏ ਪਰ ਉਸ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਜੇਕਰ ਵਾਲ ਕਟਵਾਉਣ ਵਿਚ ਚੈਰਿਟੀ ਰਾਹੀਂ ਕਿਸੇ ਦਾ ਭਲਾ ਹੁੰਦਾ ਹੈ ਤਾਂ ਉਹ ਵਾਲ ਕਟਵਾਉਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਉਹ ਬਚਪਨ ਤੋਂ ਹੀ ਦਾਨ ਕਰਨ ਵੱਲ ਪ੍ਰੇਰਿਤ ਹੋਈ ਹੈ, ਜੋ ਇਕ ਸ਼ਲਾਘਾਯੋਗ ਕਦਮ ਹੈ। ਪ੍ਰਿੰਸਸ ਚੈਰਿਟੀ ਵਲੋਂ ਦੱਸਿਆ ਗਿਆ ਕਿ ਰੂਹਾਨੀ ਦੇ ਵਾਲਾਂ ਨਾਲ ਦੋ ਵਿਅਕਤੀਆਂ ਲਈ ਵਿੱਗ ਤਿਆਰ ਕੀਤੀ ਜਾ ਸਕੇਗੀ।
ਜਿਹਾਦੀ ਦੁਲਹਨ ਸ਼ਮੀਮਾ ਬੇਗਮ ਦੇ ਨਵਜਾਤ ਬੱਚੇ ਦੀ ਸੀਰੀਆ 'ਚ ਮੌਤ
NEXT STORY