ਮੁੱਲਾਂਪੁਰ ਦਾਖਾ (ਕਾਲੀਆ) : ਪਾਵਰਕਾਮ ਆਪਣੇ ਖਪਤਕਾਰਾਂ ਨੂੰ ਬਿਜਲੀ ਚੋਰੀ ਦੇ ਕੇਸਾ ਵਿਚ ਜਾਅਲੀ ਦਸਤਖਤ ਕਰਕੇ ਉਲਝਾਉਣ ਲੱਗਾ ਹੈ, ਜਿਸ ਦੀ ਤਾਜ਼ਾ ਉਦਾਹਰਣ ਉਦੋਂ ਦੇਖਣ ਨੂੰ ਮਿਲੀ ਜਦੋਂ 30 ਸਾਲ ਪਹਿਲਾਂ ਦੁਨੀਆ ਨੂੰ ਅਲਵਿਦਾ ਕਰਕੇ ਗਏ ਇਕ ਖਪਤਕਾਰ ਦੇ ਜਾਅਲੀ ਦਸਤਖਤ ਕਰਕੇ ਪਰਿਵਾਰ ਨੂੰ ਬਿਜਲੀ ਚੋਰੀ ਦੇ ਮਾਮਲੇ ਸਬੰਧੀ ਲੱਖਾਂ ਰੁਪਏ ਦਾ ਜੁਰਮਾਨਾ ਭੇਜ ਦਿੱਤਾ। ਇਸ ਸਬੰਧੀ ਖਪਤਕਾਰ ਦੇ ਸਪੁੱਤਰ ਨੇ ਪੁਲਸ ਨੂੰ ਦਰਖਾਸਤ ਦੇ ਕੇ ਆਪਣੇ ਪਿਤਾ ਦੇ ਨਾਂ ’ਤੇ ਲੱਗੇ ਬਿਜਲੀ ਮੀਟਰ ਸਬੰਧੀ ਉਸ ਦੇ ਜਾਅਲੀ ਦਸਤਖਤ ਕਰਕੇ ਝੂਠਾ ਬਿਜਲੀ ਚੋਰੀ ਦਾ ਕੇਸ ਬਣਾਉਣ ਨੂੰ ਲੈ ਕੇ ਉੱਚ ਪੱਧਰੀ ਜਾਂਚ ਕਰਵਾਉਣ ਤੇ ਕਾਨੂੰਨੀ ਕਾਰਵਾਈ ਕਰਨ ਲਈ ਇਨਸਾਫ਼ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਲਈ ਜਾਰੀ ਹੋਈ ਐਡਵਾਈਜ਼ਰੀ
ਸਵ. ਪਿਆਰੇ ਲਾਲ ਦੇ ਪੁੱਤਰ ਰਵਿੰਦਰ ਪਾਲ ਨੇ ਦੱਸਿਆ ਕਿ ਮੇਰੇ ਪਿਤਾ ਪਿਆਰੇ ਲਾਲ ਦੀ 1997 ਵਿਚ ਮੌਤ ਹੋ ਚੁੱਕੀ ਹੈ ਪਰ ਉਨ੍ਹਾਂ ਦੇ ਨਾਮ ’ਤੇ ਉਕਤ ਲੱਗੇ ਬਿਜਲੀ ਮੀਟਰ ਨੰਬਰ 3006687915 (ਮੀਟਰ ਲੜੀ ਨੰਬਰ 814187) ਦਰਜ ਹੈ। ਕੁਝ ਦਿਨ ਪਹਿਲਾਂ ਬਿਜਲੀ ਮਹਿਕਮੇ ਦੇ ਸਬੰਧਿਤ ਅਧਿਕਾਰੀ ਉਸ ਦੇ ਘਰ ਆਏ ਤੇ ਕਹਿਣ ਲੱਗੇ ਕਿ ਉਸਦੇ ਖਿਲਾਫ ਬਿਜਲੀ ਚੋਰੀ ਦਾ ਕੇਸ ਬਣਾਇਆ ਗਿਆ ਹੈ, ਕਿਉਂਕਿ ਮੀਟਰ ਨਾਲ ਛੇੜਛਾੜ ਹੋਈ ਹੈ। ਰਵਿੰਦਰਪਾਲ ਨੇ ਇਸ ਸਬੰਧੀ ਦਸਤਾਵੇਜ਼ ਮੰਗੇ ਤਾਂ ਕਾਗਜ਼ਾਤਾਂ ਨੂੰ ਵੇਖ ਕੇ ਮੇਰੇ ਪੈਰਾਂ ਥੱਲਿਓਂ ਜਮੀਨ ਨਿਕਲ ਗਈ ਕਿਉਂਕਿ ਉਨ੍ਹਾਂ ਦਸਤਾਵੇਜ਼ਾਂ ’ਤੇ ਉਸ ਦੇ ਮਰਹੂਮ ਪਿਤਾ ਪਿਆਰੇ ਲਾਲ ਦੇ ਜਾਅਲੀ ਦਸਤਖਤ ਕੀਤੇ ਹੋਏ ਸਨ, ਜਦੋਂ ਕਿ ਉਸ ਦੇ ਪਿਤਾ ਦੀ ਮੌਤ ਸੰਨ 1997 ਵਿਚ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਹਾਲਾਤ ਖ਼ਰਾਬ ! ਸਵਾਰੀਆਂ ਨਾਲ ਭਰੀ PRTC ਬੱਸ ਨਾਲ ਦਿਨ ਦਿਹਾੜੇ ਲੁੱਟ
ਇਸ ਦੌਰਾਨ ਜਦੋਂ ਉਸ ਨੇ ਸਬੰਧਿਤ ਮੁਲਾਜ਼ਮਾਂ ਨੂੰ ਪੁੱਛਿਆ ਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਇਹ ਦਸਤਖਤ ਕਦੋਂ ਤੇ ਕਿਸ ਨੇ ਅਤੇ ਕਿਵੇਂ ਕੀਤੇ ਤਾਂ ਬਿਜਲੀ ਅਧਿਕਾਰੀ ਉਥੋਂ ਖਿਸਕ ਗਏ, ਜਦੋਂਕਿ ਦਫ਼ਤਰ ਵਿਚ ਉਸਦੀ ਗੱਲ ਸੁਣਨ ਤੋਂ ਕੰਨੀ ਕਤਰਾਉਂਦੇ ਹਨ। ਰਵਿੰਦਰਪਾਲ ਗਰਵੋਰ ਨੇ ਪੁਲਸ ਪ੍ਰਸ਼ਾਸਨ ਅਤੇ ਬਿਜਲੀ ਬੋਰਡ ਅਧਿਕਾਰੀਆਂ ਤੋਂ ਇਸ ਗੰਭੀਰ ਮਾਮਲੇ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਬਿਆਸ ਨੇੜੇ ਮਿਲਿਆ ਆਈ. ਈ. ਡੀ., ਪੂਰਾ ਥਾਣਾ ਉਡਾਉਣ ਦੀ ਸੀ ਪਲਾਨਿੰਗ
ਕੀ ਕਹਿਣਾ ਐੱਸ.ਡੀ.ਓ. ਦਾ?
ਇਸ ਸਬੰਧੀ ਪਾਵਰਕਾਮ ਅੱਡਾ ਦਾਖਾ ਦੇ ਐੱਸ.ਡੀ.ਓ. ਜਸਕਿਰਨਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਖਪਤਕਾਰ ਵੱਲੋਂ ਬਿਜਲੀ ਚੋਰੀ ਕੀਤੀ ਗਈ ਹੈ, ਇਸ ਸਬੰਧੀ ਇਹ ਮਾਮਲਾ ਦਰਜ ਕੀਤਾ ਗਿਆ ਹੈ ਕਿਉਂਕਿ ਮੀਟਰ ਨਾਲ ਛੇੜਛਾੜ ਹੋਈ ਹੈ, ਜਾਅਲੀ ਦਸਤਖਤਾਂ ਸਬੰਧੀ ਪੁੱਛੇ ਸਵਾਲ ’ਤੇ ਉਨ੍ਹਾਂ ਕਹਿਣਾ ਸੀ ਕਿ ਜਦ ਮੀਟਰ ਲਾਹੁਣ ਵਾਲੀ ਟੀਮ ਪੁੱਜੀ ਸੀ ਤਾਂ ਕਿਸੇ ਖਪਤਕਾਰ ਨੇ ਦਸਤਖਤ ਕਰ ਦਿੱਤੇ ਹਨ, ਉਹ ਘਰ ਦਾ ਵੀ ਮੈਂਬਰ ਹੋ ਸਕਦਾ ਹੈ, ਕੋਈ ਬਾਹਰਲਾ ਨਹੀਂ? ਇਸ ਸਬੰਧੀ ਜਾਂਚ ਪੜਤਾਲ ਕਰ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਰੋਡਵੇਜ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕਰ 'ਤਾ ਵੱਡਾ ਐਲਾਨ
ਕੀ ਕਹਿਣਾ ਐੱਸ.ਐੱਚ.ਓ. ਕੁਲਜਿੰਦਰ ਸਿੰਘ ਦਾ ?
ਜਾਅਲੀ ਦਸਤਖਤ ਕਰਕੇ ਬਿਜਲੀ ਮੀਟਰ ਨੂੰ ਲੈ ਕੇ ਦਿੱਤੀ ਦਰਖਾਸਤ ਸਬੰਧੀ ਜਦ ਇੰਸਪੈਕਟਰ ਕੁਲਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਹਨ, ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ ਭੂਸ਼ਣ ਆਸ਼ੂ ਨੇ 'ਆਪ' ਸਰਕਾਰ 'ਤੇ ਲਗਾਏ ਸਿਆਸੀ ਬਦਲਾਖੋਰੀ ਦੇ ਇਲਜ਼ਾਮ
NEXT STORY