ਅੱਪਰਾ/ਕੁਵੈਤ(ਦੀਪਾ)— ਅੱਪਰਾ ਨੇੜਲੇ ਪਿੰਡ ਰਾਏਪੁਰ ਅਰਾਈਆਂ ਦੇ ਇਕ ਪੰਜਾਬੀ ਨੌਜਵਾਨ ਦੀ ਕੁਵੈਤ 'ਚ ਸ਼ੱਕੀ ਹਾਲਾਤ 'ਚ ਮੌਤ ਹੋ ਜਾਣ ਦਾ ਦੁੱਖ ਭਰਿਆ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮ੍ਰਿਤਕ ਨੌਜਵਾਨ ਇੰਦਰਜੀਤ ਕੁਮਾਰ (24) ਪੁੱਤਰ ਗੁਰਦਿਆਲ ਦੇ ਚਾਚੇ ਦੇ ਲੜਕੇ ਪੰਮਾ ਧੀਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੂੰ ਅੱਜ ਹੀ ਇੰਦਰਜੀਤ ਦੀ ਮੌਤ ਬਾਰੇ ਸੂਚਨਾ ਮਿਲੀ ਹੈ। ਉਸ ਨੇ ਦੱਸਿਆ ਕਿ ਇੰਦਰਜੀਤ ਕੁਮਾਰ ਲਗਭਗ ਇਕ ਸਾਲ ਪਹਿਲਾਂ ਹੀ ਕੁਵੈਤ ਗਿਆ ਸੀ ਅਤੇ 3 ਮਹੀਨਿਆਂ ਤੋਂ ਕੰਪਨੀ ਤੋਂ ਲਾਪਤਾ ਸੀ, ਜਿਸ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਪੱਤਰਕਾਰ ਦੇ ਇਕ ਸਵਾਲ 'ਤੇ ਐਂਡ੍ਰਿਊ ਸ਼ੀਅਰ ਨੇ ਧਾਰੀ ਚੁੱਪੀ
NEXT STORY