ਨਿਊਜਰਸੀ, (ਰਾਜ ਗੋਗਨਾ)— ਬੀਤੇ ਦਿਨ ਅਮਰੀਕਾ ਦੇ ਸੂਬੇ ਪੈਨਸਿਲਵੇਨੀਆ ਦੇ ਸ਼ਹਿਰ ਬੈਨਸਲਮ ਦੇ ਨਾਮਵਰ ਇਕ ਭਾਰਤੀ ਹੋਟਲ ਸ਼ਗੁਨ ਪੈਲਸ ਵਿਖੇ ਦੂਰ ਸੰਚਾਰ ਮਹਿਕਮੇ ਦੇ ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਪੰਜਾਬੀਆਂ ਨੇ ਹਮੇਸ਼ਾ ਤੋਂ ਧਰਮ ਨਿਰਪੱਖਤਾ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਭਾਰਤ ਦੇ ਧਰਮ-ਨਿਰਪੱਖ ਢਾਂਚੇ ਅਤੇ ਨਿਆਂਪਾਲਕਾ ਦੀ ਆਜ਼ਾਦੀ 'ਤੇ ਭਰੋਸਾ ਕਰਦੀ ਹੈ। ਉਹ ਆਪਣੀ ਅਮਰੀਕਾ ਫੇਰੀ ਦੌਰਾਨ ਪੈਨਸਿਲਵੇਨੀਆ ਦੇ ਬੈਨਸੇਲਮ ਵਿਖੇ ਭਾਰਤੀ ਹੋਟਲ ਸ਼ਗੁਨ ਪੈਲੇਸ ਵਿਖੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪੰਜਾਬ ਚੈਪਟਰ ਯੂ. ਐੱਸ. ਏ. ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਵੱਲੋਂ ਆਯੋਜਿਤ ਇੱਕ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਉੱਥੇ ਹੀ, ਪੰਜਾਬੀਆਂ ਨੇ ਹਮੇਸ਼ਾ ਤੋਂ ਧਰਮ ਨਿਰਪੱਖ ਵਿਚਾਰਧਾਰਾ ਦਾ ਪ੍ਰਦਰਸ਼ਨ ਕੀਤਾ ਹੈ, ਜਿਸ ਕਾਰਨ ਉਨ੍ਹਾਂ ਮਹਾਨ ਖਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਤੋਂ ਚੁਣ ਕੇ ਆਉਣ ਦਾ ਮੌਕਾ ਮਿਲਿਆ।
ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਵੀ ਆਪਣੇ ਭਾਸ਼ਣ 'ਚ ਕਿਹਾ ਕਿ ਵਿਦੇਸ਼ਾਂ ਦੀ ਤਰੱਕੀ 'ਚ ਪੰਜਾਬੀ ਭਾਈਚਾਰੇ ਦਾ ਬਹੁਤ ਹੀ ਵੱਡਾ ਯੋਗਦਾਨ ਹੈ। ਉਨ੍ਹਾਂ ਐਨ. ਆਰ. ਆਈ. ਭਾਈਚਾਰੇ ਨੂੰ ਪੰਜਾਬ ਦੇ ਵਿਕਾਸ 'ਚ ਵੀ ਹਿੱਸਾ ਪਾਉਣ ਅਤੇ ਆਪੋ-ਆਪਣੇ ਪਿੰਡਾਂ ਨਾਲ ਸਬੰਧਤ ਸਕੂਲਾਂ, ਹਸਪਤਾਲਾਂ ਆਦਿ ਦੀ ਤਰੱਕੀ 'ਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇੰਡੀਅਨ ਓਵਰਸੀਜ਼ ਕਾਂਗਰਸ ਯੂ. ਐੱਸ. ਏ. ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਮਰੀਕਾ ਅੰਦਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਚੈਪਟਰ ਸਥਾਪਤ ਕੀਤੇ ਗਏ ਹਨ। ਇਸ ਤੋਂ ਪਹਿਲਾਂ, ਗੁਰਮੀਤ ਸਿੰਘ ਗਿੱਲ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਐੱਮ. ਪੀ. ਮਨੀਸ਼ ਤਿਵਾੜੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਕਰਨਬੀਰ ਸਿੰਘ ਬਰਾੜ, ਮਹਿੰਦਰ ਸਿੰਘ ਗਿਲਜੀਆਂ, ਮੇਜਰ ਸਿੰਘ ਢਿੱਲੋਂ, ਨਿਰਮਲ ਸਿੰਘ ਗਰੇਵਾਲ, ਪਰਮਿੰਦਰ ਸਿੰਘ ਦਿਓਲ, ਸੁਨੀਲ ਬਜਾਜ, ਵਰਿੰਦਰ ਸ਼ਰਮਾ, ਰਾਜਭਿੰਦਰ ਬਦੇਸ਼ਾ, ਹਰਜੀਤ ਸਿੱਧੂ, ਕਮਿਕਰ ਸਿੰਘ ਜੰਡੀ, ਤਲਵਿੰਦਰ ਸਿੰਘ ਘੁੰਮਣ, ਵਿੱਕੀ ਗਿੱਲ, ਫੁੰਮਣ ਸਿੰਘ, ਅਮਰ ਸਿੰਘ ਗੁਲਸ਼ਨ, ਪੱਪੀ ਬਦੇਸ਼ਾ, ਗੁਰਮੀਤ ਬੁੱਟਰ, ਨਵਦੀਪ ਸਿੰਘ, ਨਿਰਮਲ ਸਿੰਘ ਨਿੰਮਾ ਵੀ ਮੌਜੂਦ ਸਨ।
ਫਿਲਪੀਨ 'ਚ ਕਿਸ਼ਤੀ ਹਾਦਸੇ ਕਾਰਨ 7 ਲੋਕਾਂ ਦੀ ਮੌਤ
NEXT STORY