ਰੋਮ (ਕੈਂਥ) ਸਾਉਣ ਦੇ ਮਹੀਨੇ ਦਾ ਜਿੰਨਾਂ ਇੰਤਜ਼ਾਰ ਪੰਜਾਬਣਾਂ ਨੂੰ ਹੁੰਦਾ ਹੈ ਉਨ੍ਹਾਂ ਸ਼ਾਇਦ ਹੀ ਕੋਈ ਹੋਰ ਕਰਦਾ ਹੋਵੇ ਕਿਉਂਕਿ ਇਸ ਮਹੀਨੇ ਪੰਜਾਬ ਦੀ ਮੁਟਿਆਰ ਨੂੰ ਤੀਆਂ ਤੀਜ ਦੀਆਂ ਦਾ ਮੇਲਾ ਮਨਾਉਣ ਦਾ ਮੌਕਾ ਮਿਲਦਾ ਹੈ। ਫਿਰ ਇਹ ਪੰਜਾਬਣ ਚਾਹੇ 7 ਸਮੁੰਦਰ ਪਾਰ ਹੋਵੇ ਜਾਂ ਪੰਜਾਬ ਵਿਚ। ਮੁਟਿਆਰਾਂ ਇਸ ਤਿਉਹਾਰ ਨੂੰ ਧੂਮਾ ਪਾਕੇ ਮਨਾਉਂਦੀਆਂ ਹਨ। ਕੁਝ ਅਜਿਹਾ ਹੀ ਮਾਹੌਲ ਬਣਿਆ ਇਟਲੀ ਦੇ ਸੂਬੇ ਇਮੀਲੀਆ ਰੋਮਾਣਾ ਦੇ ਸ਼ਹਿਰ ਬੋਰਗੋਨੋਵਾ (ਪਿਆਚੈਂਸਾ) ਵਿਖੇ, ਜਿੱਥੇ ਪੰਜਾਬ ਦੀਆਂ ਪੰਜਾਬਣਾਂ ਨੇ “ਤੀਆਂ ਤੀਜ ਦਾ ਮੇਲਾ” ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ।
ਇਸ ਵਿਚ ਪੰਜਾਬੀ ਪਹਿਰਾਵੇ ਵਿਚ ਸੱਜੀਆਂ ਮੁਟਿਆਰਾਂ ਨੇ ਗਿੱਧਾ, ਭੰਗੜਾ ਤੇ ਬੋਲੀਆਂ ਨਾਲ ਖੂਬ ਰੰਗ ਬੰਨਿਆ ਅਤੇ ਪੰਜਾਬੀ ਮੁਟਿਆਰਾਂ ਵੱਲੋਂ ਪੰਜਾਬੀ ਸੰਗੀਤ ਦੇ ਦਿਲ ਨੂੰ ਛੂਹ ਲੈਣ ਵਾਲੇ ਗਾਣਿਆ 'ਤੇ ਸੋਲੋ ਪਰਫਾਰਮੈਸ ਪੇਸ਼ ਕਰਕੇ ਸਭ ਦੀ ਵਾਹ-ਵਾਹ ਖੱਟੀ ਗਈ। ਪੰਜਾਬੀ ਸੱਭਿਆਚਾਰ ਸੰਸਥਾ ਵੱਲੋਂ ਕਰਵਾਏ ਆਪਣੇ 10ਵੇਂ ਤੀਆਂ ਤੀਜ ਦੇ ਮੇਲੇ ਨੂੰ ਸਭਿਆਚਾਰਕ ਮੇਲੇ ਵਾਂਗ ਮਨਾਇਆ ਗਿਆ, ਜਿਸ ਵਿੱਚ ਪੰਜਾਬੀ ਗੀਤਾਂ ਤੇ ਪੰਜਾਬਣਾਂ ਵੱਲੋਂ ਨੱਚ-ਨੱਚ ਖੂਬ ਮੰਨੋਰੰਜਨ ਕੀਤਾ ਗਿਆ। ਇਸ ਦੌਰਾਨ ਇੱਦਾਂ ਲੱਗ ਰਿਹਾ ਸੀ ਜਿਵੇਂ ਇਨ੍ਹਾਂ ਮੁਟਿਆਰਾਂ ਦੇ ਗਿੱਧੇ ਦੀ ਧਮਕ ਨਾਲ ਇਟਲੀ ਹਿੱਲ ਰਹੀ ਹੋਵੇ।
ਪੜ੍ਹੋ ਇਹ ਅਹਿਮ ਖ਼ਬਰ-ਲਾਪਤਾ ਹਿੰਦੂ ਕੁੜੀ ਦੀ ਭਾਲ ਲਈ ਪਾਕਿਸਤਾਨ 'ਚ ਪ੍ਰਦਰਸ਼ਨ
ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਹਿਰ ਦੀ ਮੇਅਰ ਮੈਡਮ ਮਰੀਆ ਪਾਤੇਲੀ ਨੇ ਸ਼ਿਰਕਤ ਕਰਕੇ ਪ੍ਰਬੰਧਕ ਬੀਬੀਆਂ ਨੂੰ ਵਿਸ਼ੇਸ ਵਧਾਈ ਦਿੱਤੀ।ਇਸ ਮੌਕੇ ਮੈਡਮ ਨਿਸ਼ਾ ਸ਼ਰਮਾ (ਆਗੂ ਪੰਜਾਬੀ ਸੱਭਿਆਚਾਰ ਸੰਸਥਾ) ਨੇ ਕਿਹਾ ਕਿ ਉਹ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਵੱਸਦੀਆਂ ਹਨ ਪਰ ਹਰ ਪਰਵਾਸੀ ਪੰਜਾਬੀ ਦੇ ਦਿਲ ਵਿੱਚ ਪੰਜਾਬ ਵੱਸਦਾ ਹੈ ਤੇ ਉਨ੍ਹਾਂ ਸਭ ਨੂੰ ਵਿਦੇਸ਼ਾਂ ਵਿੱਚ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਅਜਿਹੇ ਪੰਜਾਬੀ ਸੱਚਿਆਚਾਰ ਦੀ ਗੱਲ ਕਰਦੇ ਪ੍ਰੋਗਰਾਮ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਵੀ ਪੰਜਾਬੀ ਸੱਭਿਆਚਾਰ ਨੂੰ ਚੰਗੀ ਤਰ੍ਹਾ ਸਮਝ ਸਕੇ। ਇਸ ਮੇਲੇ ਵਿੱਚ ਮਾਂਵਾਂ ਧੀਆ ਦੇ ਪਿਆਰ ਦੀ ਬਾਤ ਪਾਉਂਦੇ ਲੋਕ ਗੀਤ ਵੀ ਗਾਏ ਗਏ। ਇਸ 10ਵੇਂ ਤੀਆ ਤੀਜ ਦੇ ਮੇਲੇ ਨੂੰ ਸਫਲਤਾਪੂਰਵਕ ਨੇਪੜੇ ਚਾੜ੍ਹਨ ਵਿੱਚ ਰਾਜਬੀਰ ਕੌਰ, ਸਰਬਜੀਤ ਕੌਰ, ਗੁਰਪ੍ਰੀਤ ਕੌਰ, ਰਿੰਪੀ, ਹਰਦੀਪ ਕੌਰ, ਹਨੀ ਤੇ ਅਮਨ ਕੌਰ ਨੇ ਅਹਿਮ ਭੂਮਿਕਾ ਨਿਭਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹਾਂਗਕਾਂਗ ਸਰਕਾਰ ਬਣਾ ਰਹੀ ਹੈ ChatGPT ਵਰਗਾ AI ਟੂਲ
NEXT STORY