ਮਾਸਕੋ (ਵਾਰਤਾ): ਯੂਕ੍ਰੇਨ ਖ਼ਿਲਾਫ਼ ਇਕ ਹਫ਼ਤੇ ਪਹਿਲਾਂ ਯੁੱਧ ਸ਼ੁਰੂ ਕਰਨ ਵਾਲੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕ੍ਰੇਨ ਦੇ ਸਾਬਕਾ ਰਾਸ਼ਟਰਪਤੀ ਵਿਕਟਰ ਯਾਨੁਕੋਵਿਚ ਨੂੰ ਦੇਸ਼ ਦਾ ਨਵਾਂ ਰਾਸ਼ਟਰਪਤੀ ਨਿਯੁਕਤ ਕਰਨਾ ਚਾਹੁੰਦੇ ਹਨ। ਯਾਨੁਕੋਵਿਚ ਨੂੰ ਰੂਸ ਸਮਰਥਕ ਮੰਨਿਆ ਜਾਣਿਆ ਜਾਂਦਾ ਹੈ। ਬੁੱਧਵਾਰ ਨੂੰ ਸਾਹਮਣੇ ਆਈ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਯਾਨੁਕੋਵਿਚ ਇਸ ਸਮੇਂ ਫਿਲਹਾਲ ਮਿੰਸਕ ਵਿੱਚ ਹਨ ਅਤੇ ਰੂਸ ਯੂਕ੍ਰੇਨ ਦੇ ਨਵੇਂ ਰਾਸ਼ਟਰਪਤੀ ਵਜੋਂ ਵੋਲੋਡਿਮਰ ਜ਼ੇਲੇਨਸਕੀ ਦੀ ਥਾਂ ਉਹਨਾਂ ਨੂੰ ਸਥਾਪਿਤ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਦੀ ਤਿਆਰੀ ਕਰ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜੰਗ ਦਰਮਿਆਨ ਰੂਸ ਦਾ ਬਿਆਨ, ਕਿਹਾ-ਯੂਕ੍ਰੇਨ ਨਾਲ ਦੁਬਾਰਾ ਗੱਲਬਾਤ ਲਈ ਤਿਆਰ
ਜ਼ੇਲੇਨਸਕੀ ਯੂਕ੍ਰੇਨ ਵਿੱਚ ਵਧ ਰਹੀ ਫ਼ੌਜ ਪ੍ਰਤੀ ਜ਼ਬਰਦਸਤ ਵਿਰੋਧ ਕਰਨ ਵਾਲੇ ਪ੍ਰਤੀਕ ਵਜੋਂ ਉਭਰੇ ਹਨ। ਯੂਕ੍ਰੇਨ ਦੇ ਚੌਥੇ ਰਾਸ਼ਟਰਪਤੀ ਯਾਨੁਕੋਵਿਚ ਨੂੰ 2014 ਵਿੱਚ ਯੂਕ੍ਰੇਨ-ਈਯੂ ਸਮਝੌਤੇ ਨੂੰ ਅਸਵੀਕਾਰ ਕੀਤੇ ਜਾਣ ਕਾਰਨ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਹਨਾਂ ਨੇ 2010 ਤੋਂ 2014 ਤੱਕ ਯੂਕ੍ਰੇਨ ਦੇ ਰਾਸ਼ਟਰਪਤੀ ਦੇ ਰੂਪ ਵਿਚ ਕੰਮ ਕੀਤਾ। ਇਸ ਤੋਂ ਪਹਿਲਾਂ ਉਹ 2006-07 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਵੀ ਰਹੇ ਅਤੇ ਨਵੰਬਰ 2002 ਤੋਂ ਜਨਵਰੀ 2005 ਤੱਕ ਦੇਸ਼ ਦੀ ਸੇਵਾ ਕੀਤੀ, ਹਾਲਾਂਕਿ ਦਸੰਬਰ 2004 ਵਿੱਚ ਉਨ੍ਹਾਂ ਦੇ ਕਾਰਜਕਾਲ ਵਿੱਚ ਮਾਮੂਲੀ ਅੰਤਰ ਸੀ। ਜੂਨ 2015 ਵਿੱਚ ਯੂਕ੍ਰੇਨ ਦੀ ਸੰਸਦ ਨੇ ਅਧਿਕਾਰਤ ਤੌਰ 'ਤੇ ਯਾਨੁਕੋਵਿਚ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਅਤੇ 2019 ਵਿੱਚ ਇੱਕ ਯੂਕ੍ਰੇਨੀ ਅਦਾਲਤ ਨੇ ਉਹਨਾਂ ਨੂੰ ਦੇਸ਼ਧ੍ਰੋਹ ਦੇ ਦੋਸ਼ ਵਿੱਚ 13 ਸਾਲ ਦੀ ਸਜ਼ਾ ਸੁਣਾਈ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
6,000 ਰੂਸੀ ਸੈਨਿਕ ਮਾਰੇ ਗਏ: ਜ਼ੇਲੇਂਸਕੀ
NEXT STORY