ਦੁਬਈ— ਕਤਰ ਨੇ ਵੀਰਵਾਰ ਨੂੰ ਅਰਬ ਦੇਸ਼ਾਂ ਦੀਆਂ ਮੰਗਾਂ ਨੂੰ ਅਣਦੇਖੀ ਕਰਦੇ ਹੋਏ ਈਰਾਨ ਨਾਲ ਆਪਣੇ ਡਿਪਲੋਮੈਟ ਸੰਬੰਧ ਪੂਰੀ ਤਰ੍ਹਾਂ ਬਹਾਲ ਕਰ ਲਏ। ਅਰਬ ਦੇਸ਼ਾਂ ਦਾ ਊਰਜਾ ਸੰਪੰਨ ਦੇਸ਼ਾਂ ਨਾਲ ਖੇਤਰੀ ਵਿਵਾਦ ਚੱਲ ਰਿਹਾ ਹੈ ਅਤੇ ਉਨ੍ਹਾਂ ਨੇ ਈਰਾਨ ਨਾਲ ਆਪਣੇ ਸੰਬੰਧ ਸੀਮਤ ਕਰ ਲਏ ਹਨ। ਕਤਰ ਨੇ ਆਪਣੇ ਫੈਸਲੇ ਦਾ ਐਲਾਨ ਕਰਦੇ ਹੋਏ ਖਾੜੀ ਅਰਬ ਦੇਸ਼ਾਂ ਨਾਲ ਬੀਤੀ ਜੂਨ ਤੋਂ ਚਲ ਰਹੇ ਡਿਪਲੋਮੈਟ ਸੰਕਟ ਦਾ ਜ਼ਿਕਰ ਨਹੀਂ ਕੀਤਾ, ਜਦੋਂ ਗੁਆਂਢੀ ਦੇਸ਼ਾਂ ਨੇ ਉਸ ਨਾਲ ਜ਼ਮੀਨ ਅਤੇ ਹਵਾਈ ਮਾਰਗਾਂ ਦਾ ਸੰਪਰਕ ਤੋੜ ਦਿੱਤਾ ਸੀ।
ਫਿਲਹਾਲ ਉਸ ਦਾ ਕਦਮ ਅਜਿਹੇ ਸਮੇਂ ਆਇਆ ਹੈ, ਜਦੋਂ ਸਾਊਦੀ ਅਰਬ ਕਤਰ ਦੇ ਇਕ ਸ਼ਾਹੀ ਪਰਿਵਾਰ ਦੇ ਇਕ ਮੈਂਬਰ ਨੂੰ ਵਧ-ਚੜ੍ਹ ਕੇ ਤਵੱਜੋਂ ਦੇ ਰਿਹਾ ਹੈ। ਇਸ ਸ਼ਾਹੀ ਪਰਿਵਾਰ ਨੂੰ ਸਾਲ 1972 'ਚ ਮਹਲ ਦੇ ਤਖਤਾਪਲਟ ਦੌਰਾਨ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, ''ਕਤਰ ਨੇ ਈਰਾਨ ਨਾਲ ਹਰ ਖੇਤਰ ਵਿਚ ਦੋ-ਪੱਖੀ ਸੰਬੰਧ ਮਜ਼ਬੂਤ ਕਰਨ ਦੀ ਉਮੀਦ ਜ਼ਾਹਰ ਕੀਤੀ ਹੈ। ਈਰਾਨੀ ਸਰਕਾਰੀ ਮੀਡੀਆ ਨੇ ਇਸ 'ਤੇ ਹੋਰ ਵਧ ਜਾਣਕਾਰੀ ਦੇਣ ਤੋਂ ਇਨਕਾਰ ਕਰਦੇ ਹੋਏ ਇਸ ਫੈਸਲੇ ਦੀ ਜਾਣਕਾਰੀ ਹੋਣ ਦੀ ਗੱਲ ਮੰਨੀ ਹੈ।
ਚੀਨ 'ਚ ਹਰ ਸਾਲ ਵਿਕਾਰ ਦੇ ਨਾਲ ਪੈਦਾ ਹੁੰਦੇ ਹਨ 9 ਲੱਖ ਬੱਚੇ
NEXT STORY