ਵਾਸ਼ਿੰਗਟਨ, (ਏਜੰਸੀ)— ਅਮਰੀਕਾ ਦੇ ਅਲਾਸਕਾ ਸੂਬੇ 'ਚ ਬੁੱਧਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਥਾਨਕ ਸਮੇਂ ਮੁਤਾਬਕ ਰਾਤ 9 ਵੱਜ ਕੇ 33 ਮਿੰਟ ਅਤੇ 14 ਸਕਿੰਟਾਂ 'ਤੇ ਝਟਕੇ ਲੱਗੇ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.4 ਮਾਪੀ ਗਈ। ਅਮਰੀਕਾ ਦੇ ਮੌਸਮ ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ 9.3 ਕਿਲੋਮੀਟਰ ਹੇਠਾਂ ਕੇਂਦਰਿਤ ਸੀ। ਇਸ ਕਾਰਨ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ। ਲੋਕਾਂ ਨੇ ਦੱਸਿਆ ਕਿ ਉਹ ਬਹੁਤ ਘਬਰਾ ਗਏ ਸਨ ਪਰ ਸ਼ੁਕਰ ਹੈ ਕਿ ਸਭ ਜਲਦੀ ਠੀਕ ਹੋ ਗਿਆ। ਘਰਾਂ ਅਤੇ ਦਫਤਰਾਂ 'ਚੋਂ ਨਿਕਲ ਕੇ ਲੋਕ ਸੜਕਾਂ 'ਤੇ ਆ ਗਏ ਸਨ।
ਭਾਰਤ-ਪਾਕਿ ਦੇ ਜੰਗ ਨੇੜੇ ਪਹੁੰਚਣ ਵਾਲੇ ਬਣੇ ਹੋਏ ਹਨ ਹਾਲਾਤ : ਗੱਫੂਰ
NEXT STORY