ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿਚ ਭਾਰਤੀ ਮੂਲ ਦੀ ਪਹਿਲੀ ਸੈਨੇਟਰ ਕਮਲਾ ਹੈਰਿਸ ਨੂੰ ਅਮਰੀਕੀ ਨਾ ਹੋਣ ਨੂੰ ਲੈ ਕੇ ਆਨਲਾਈਨ ਨਿਸ਼ਾਨਾ ਬਣਾਇਆ ਗਿਆ। ਮੀਡੀਆ ਵਿਚ ਆਈਆਂ ਖਬਰਾਂ ਵਿਚ ਇਹ ਦਾਅਵਾ ਕੀਤਾ ਗਿਆ। ਹੈਰਿਸ 54 ਡੈਮੋਕ੍ਰੇਟਿਕ ਪਾਰਟੀ ਦੇ ਉਨ੍ਹਾਂ ਨੇਤਾਵਾਂ ਵਿਚ ਸ਼ਾਮਲ ਹੈ, ਜਿਨ੍ਹਾਂ ਦੀ ਨਜ਼ਰ 2020 ਵਿਚ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀਆਂ ਚੋਣਾਂ 'ਤੇ ਹੈ। ਇਸ ਵਿਚ ਜਿੱਤਣ 'ਤੇ ਉਹ ਵ੍ਹਾਈਟ ਹਾਊਸ ਵਿਚ ਪਹੁੰਚਣ ਵਾਲੀ ਪਹਿਲੀ ਮਹਿਲਾ ਹੋਵੇਗੀ। ਹੈਰਿਸ ਦੀ ਮਾਂ ਇਕ ਭਾਰਤੀ, ਜਦੋਂ ਕਿ ਪਿਤਾ ਜਮੈਕਾ ਦੇ ਰਹਿਣ ਵਾਲੇ ਸਨ। ਅਮਰੀਕਾ ਵਿਚ ਉਹ ਦੋਵੇਂ ਪ੍ਰਵਾਸੀ ਸਨ। ਜ਼ਿਕਰਯੋਗ ਹੈ ਕਿ ਅਮਰੀਕਾ ਦੀ ਆਬਾਦੀ ਵਿਚ ਇਕ ਫੀਸਦੀ ਲੋਕ ਭਾਰਤੀ ਮੂਲ ਦੇ ਅਮਰੀਕੀ ਹਨ ਅਤੇ ਇਹ ਦੇਸ਼ ਵਿਚ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਘੱਟ ਗਿਣਤੀ ਵਰਗ ਹੈ। ਖਬਰ ਵਿਚ ਕਿਹਾ ਗਿਆ ਹੈ ਕਿ ਕੈਲੀਫੋਰਨੀਆ ਤੋਂ ਸੈਨੇਟਰ ਹੈਰਿਸ ਨੂੰ ਜਨਮ ਸਥਾਨ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਨਿਸ਼ਾਨਾ ਬਣਾਇਆ ਗਿਆ ਹੈ।
ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਵੀ ਇਸੇ ਤਰ੍ਹਾਂ ਦੇ ਨਸਲੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਸੀ। ਰਾਸ਼ਟਰਪਤੀ ਅਹੁਦੇ 'ਤੇ ਆਸੀਨ ਹੋਣ ਤੋਂ ਪਹਿਲਾਂ ਡੋਨਾਲਡ ਟਰੰਪ (ਮੌਜੂਦਾ ਰਾਸ਼ਟਰਪਤੀ) ਸਣੇ ਕੁਝ ਰੀਪਬਲਿਕਨ ਨੇਤਾਵਾਂ ਨੇ ਜਨਮ ਸਥਾਨ ਨਾਲ ਜੁੜੇ ਮੁੱਦੇ (ਬਰਥਰਿਜ਼ਮ) ਨੂੰ ਹੁੰਗਾਰਾ ਦਿੱਤਾ ਸੀ। ਦਰਅਸਲ ਇਹ ਅਮਰੀਕਾ ਵਿਚ ਚੱਲੀ ਇਕ ਮੁਹਿੰਮ ਸੀ, ਜੋ (ਸਾਬਕਾ ਰਾਸ਼ਟਰਪਤੀ) ਬਰਾਕ ਓਬਾਮਾ ਦੇ ਜਨਮ ਤੋਂ ਹੀ ਅਮਰੀਕੀ ਨਾਗਰਿਕ ਹੋਣ 'ਤੇ ਸ਼ੱਕ ਜਤਾਉਂਦਾ ਹੈ ਜਾਂ ਇਸ ਤੋਂ ਇਨਕਾਰ ਕਰਦਾ ਹੈ। ਇਸ ਲਈ ਰਾਸ਼ਟਰਪਤੀ ਅਹੁਦੇ ਲਈ ਉਨ੍ਹਾਂ ਦੇ ਅਯੋਗ ਹੋਣ ਦੀ ਗੱਲ ਕਹੀ ਗਈ ਸੀ। ਉਹ ਇਕ ਇਕ ਅਜਿਹੇ ਅਮਰੀਕੀ ਰਾਸ਼ਟਰਪਤੀ ਸਨ ਜਿਨ੍ਹਾਂ ਦਾ ਜਨਮ ਅਮਰੀਕੀ ਸੂਬਿਆਂ ਦੇ ਬਾਹਰ ਹੋਇਆ ਸੀ।
ਖੁਦ ਦੀ ਪਛਾਣ ਇਕ ਅਫਰੀਕੀ-ਅਮਰੀਕੀ ਤੌਰ 'ਤੇ ਦੱਸਣ ਵਾਲੇ ਇਕ ਵਿਅਕਤੀ ਨੇ ਵੀਰਵਾਰ ਨੂੰ ਟਵੀਟ ਕੀਤਾ, ਕਮਲਾ ਹੈਰਿਸ ਇਕ ਅਮਰੀਕੀ ਗੋਰੀ ਨਹੀਂ ਹੈ। ਉਹ ਅੱਧੀ ਭਾਰਤੀ ਅਤੇ ਅੱਧੀ ਜਮੈਕਨ ਹੈ। ਦਿ ਨਿਊਯਾਰਕ ਟਾਈਮਜ਼ ਦੀ ਖਬਰ ਮੁਤਾਬਕ ਦੱਖਣਪੰਥੀ ਸ਼ਖਸੀਅਤ ਅਲੀ ਅਲੈਕਜ਼ੈਂਡਰ ਦਾ ਇਹ ਟਵੀਟ ਵਾਇਰਲ ਹੋ ਗਿਆ। ਅਮਰੀਕੀ ਰਾਸ਼ਟਰਪਤੀ ਟਰੰਪ ਦੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਨੇ ਵੀ ਇਸ ਨੂੰ ਰੀਟਵੀਟ ਕੀਤਾ। ਟਰੰਪ ਜੂਨੀਅਰ ਨੇ ਰੀਟਵੀਟ ਕਰਕੇ ਆਪਣੇ 30 ਲੱਖ ਤੋਂ ਜ਼ਿਆਦਾ ਫਾਲੋਅਰ ਤੋਂ ਪੁੱਛਿਆ ਕਿ ਕੀ ਇਹ ਸੱਚ ਹੈ ? ਵਾਹ। ਹੈਰਿਸ ਦਾ ਚੋਣ ਪ੍ਰਚਾਰ ਡਾਇਰੈਕਟਰ ਲਿਲੀ ਐਡਮਸ ਨੇ ਇਸ ਨਸਲੀ ਹਮਲੇ ਨੂੰ ਰੱਦ ਕਰਦੇ ਹੋਏ ਕਿਹਾ ਕਿ ਰਾਸ਼ਟਰਪਤੀ ਟਰੰਪ ਸਣੇ ਹੋਰ ਲੋਕ ਓਬਾਮਾ ਦੇ ਜਨਮ ਸਥਾਨ ਬਾਰੇ ਸਵਾਲ ਕਰਨ ਲਈ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰਦੇ ਹਨ। ਓਬਾਮਾ ਦਾ ਜਨਮ ਹਵਾਈ ਵਿਚ ਹੋਇਆ ਸੀ। ਐਡਮਸ ਨੇ ਕਿਹਾ ਕਿ ਇਹ ਉਸੇ ਤਰ੍ਹਾਂ ਦਾ ਨਸਲੀ ਹਮਲਾ ਹੈ, ਜਿਵੇਂ ਉਨ੍ਹਾਂ ਦੇ ਪਿਤਾ (ਟਰੰਪ) ਬਰਾਕ ਓਬਾਮਾ 'ਤੇ ਕਰਦੇ ਸਨ।
ਇਜ਼ਰਾਇਲ ਨੇ ਫਲਸਤੀਨੀ ਮੰਤਰੀ ਨੂੰ ਲਿਆ ਹਿਰਾਸਤ ਵਿਚ
NEXT STORY