ਕੋਲੰਬੋ, (ਏ. ਐੱਨ. ਆਈ.)- ਸ਼੍ਰੀਲੰਕਾ ਦੀਆਂ ਰਾਸ਼ਟਰਪਤੀ ਚੋਣਾਂ ਦੇ 42 ਸਾਲ ਦੇ ਇਤਿਹਾਸ ਵਿਚ ਰਿਕਾਰਡ ਗਿਣਤੀ ’ਚ ਉਮੀਦਵਾਰਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ ਕਿਉਂਕਿ ਬੁੱਧਵਾਰ ਦੁਪਹਿਰ ਤੱਕ 38 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਰਾਸ਼ਟਰਪਤੀ ਚੋਣਾਂ ਲਈ ਵੋਟਿੰਗ 21 ਸਤੰਬਰ ਨੂੰ ਹੋਵੇਗੀ।
ਚੋਣ ਕਮਿਸ਼ਨ ਦੇ ਡਾਇਰੈਕਟਰ ਜਨਰਲ ਸਮਾਨਸ਼੍ਰੀ ਰਤਨਾਇਕ ਨੇ ਦੱਸਿਆ ਕਿ 38 ਉਮੀਦਵਾਰਾਂ ’ਚੋਂ 20 ਰਜਿਸਟਰਡ ਸਿਆਸੀ ਪਾਰਟੀਆਂ ਦੇ ਹਨ, 17 ਆਜ਼ਾਦ ਅਤੇ ਇਕ ਉਮੀਦਵਾਰ ਹੋਰ ਸਿਆਸੀ ਗਰੁੱਪ ਦਾ ਹੈ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ ਵੀਰਵਾਰ ਹੈ ਅਤੇ ਜੇਕਰ ਸਾਰੀਆਂ 38 ਨਾਮਜ਼ਦਗੀਆਂ ਸਵੀਕਾਰ ਕਰ ਲਈਆਂ ਜਾਂਦੀਆਂ ਹਨ ਤਾਂ ਨਵੰਬਰ 2019 ’ਚ ਹੋਈਆਂ ਪਿਛਲੀਆਂ ਚੋਣਾਂ ’ਚ 35 ਉਮੀਦਵਾਰਾਂ ਦੇ ਮੁਕਾਬਲੇ ਇਸ ਵਾਰ ਚੋਣਾਂ ’ਚ ਹੁਣ ਤੱਕ ਸਭ ਤੋਂ ਵੱਧ 38 ਉਮੀਦਵਾਰ ਹੋਣਗੇ। ਨਾਮਜ਼ਦਗੀਆਂ ਕੱਲ ਸਵੇਰੇ 9 ਤੋਂ 11 ਵਜੇ ਤੱਕ ਸਵੀਕਾਰ ਕੀਤੀਆਂ ਜਾਣਗੀਆਂ ਅਤੇ ਇਤਰਾਜ਼ਾਂ ਲਈ ਇਕ ਘੰਟੇ ਦਾ ਸਮਾਂ ਦਿੱਤਾ ਜਾਵੇਗਾ।
ਸਾਬਕਾ ਰਾਸ਼ਟਰਪਤੀ ਵਿਕਰਮਸਿੰਘੇ ਤੋਂ ਇਲਾਵਾ ਹੋਰ ਪ੍ਰਮੁੱਖ ਉਮੀਦਵਾਰਾਂ ’ਚ ਰਾਜਪਕਸ਼ੇ ਪਰਿਵਾਰ ਦੇ 38 ਸਾਲਾ ਨਮਲ ਰਾਜਪਕਸ਼ੇ, ਮੁੱਖ ਵਿਰੋਧੀ ਧਿਰ ਦੇ ਨੇਤਾ ਸਜਿਤ ਪ੍ਰੇਮਦਾਸਾ ਅਤੇ ਮਾਰਕਸਵਾਦੀ ਜੇ. ਵੀ. ਪੀ. ਨੇਤਾ ਅਨੁਰਾ ਕੁਮਾਰਾ ਦਿਸਾਨਾਇਕ ਸ਼ਾਮਲ ਹਨ। ਦੇਸ਼ ’ਚ ਅਕਤੂਬਰ 1982 ’ਚ ਹੋਈਆਂ ਪਹਿਲੀਆਂ ਰਾਸ਼ਟਰਪਤੀ ਚੋਣਾਂ ’ਚ ਸਿਰਫ਼ 6 ਉਮੀਦਵਾਰ ਸਨ।
ਗ਼ੈਰ-ਕਾਨੂੰਨੀ ਤੌਰ 'ਤੇ ਮੱਛੀਆਂ ਫੜਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ 17 ਮਛੇਰਿਆਂ ਨੂੰ ਵਾਪਸ ਭਾਰਤ ਭੇਜਿਆ
NEXT STORY