ਨਿਊਯਾਰਕ, (ਰਾਜ ਗੋਗਨਾ)- ਸ਼ਹੀਦਾਂ ਦੇ ਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰਦੁਆਰਾ ਲੈਵੀਟਾਊਨ (ਲਾਂਗ ਆਈਲੈਂਡ ) ਨਿਊਯਾਰਕ ਵਿਖੇ ਮਿਤੀ 1 ਨਵੰਬਰ ਤੋਂ 30 ਨਵੰਬਰ ਤੱਕ ਵਿਸ਼ੇਸ਼ ਸਮਾਗਮ ਹੋ ਰਹੇ ਹਨ। ਇਨ੍ਹਾਂ ਵਿਚ ਪਹਿਲੀ ਨਵੰਬਰ ਤੋਂ ਪੰਥ ਦੇ ਨਾਮਵਰ ਕੀਰਤਨੀਏ ਭਾਈ ਰਾਏ ਸਿੰਘ ਜੀ ਦੇਹਰਾਦੂਨ ਵਾਲੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਰੋਜ਼ਾਨਾ ਸ਼ਾਮ ਦੇ ਦੀਵਾਨਾਂ ਵਿਚ 7 ਵਜੇ ਤੋ 8:30 ਵਜੇ ਤੱਕ ਕੀਰਤਨ ਕਰਨਗੇ ਅਤੇ 8 ਨਵੰਬਰ ਤੋਂ ਲਗਾਤਾਰ ਰੋਜ਼ਾਨਾ ਮਹਾਨ ਕੀਰਤਨੀਏ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਮੁੰਬਈ ਵਾਲੇ ਸ਼੍ਰੀ ਦਰਬਾਰ ਸਾਹਿਬ ਦੇ ਰਾਗੀ ਸਾਹਿਬਾਨ ਸ਼ਾਮ 7 ਵਜੇ ਤੋਂ 8:30 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰਨਗੇ।

ਜਾਣਕਾਰੀ ਸਾਂਝੀ ਕਰਦਿਆਂ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਨਵੰਬਰ ਦੇ ਪਹਿਲੇ ਹਫਤੇ 2 ਨਵੰਬਰ ਤੋਂ 8 ਨਵੰਬਰ ਤੱਕ ਦੇ ਪ੍ਰੋਗਰਾਮ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੋਣਗੇ ਅਤੇ ਨਵੰਬਰ 8 ਤੋ ਨਵੰਬਰ 15 ਤੱਕ ਦੇ ਪ੍ਰੋਗਰਾਮ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਣਗੇ। ਬਾਕੀ ਬੰਦੀ ਛੋਡ ਦਿਵਸ (ਦੀਵਾਲੀ ) ਨੂੰ ਸਮਰਪਿਤ ਸ਼ਾਮ 5 ਵਜੇ ਤੋ 9:30 ਵਜੇ ਰਾਤ ਤੱਕ ਦੇ ਵਿਸ਼ੇਸ਼ ਦੀਵਾਨ ਹੋਣਗੇ ਭਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ 16 ਨਵੰਬਰ ਤੋ 30 ਨਵੰਬਰ ਤੱਕ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਰੋਜ਼ਾਨਾ ਹੀ ਦੀਵਾਨ ਹੋਣਗੇ।
ਟਰੰਪ ਨੂੰ ਵੱਡਾ ਝਟਕਾ, ਅਮਰੀਕੀ ਅਦਾਲਤ ਨੇ ਟਿਕਟੌਕ ਦੇ ਬੈਨ ’ਤੇ ਲਗਾਈ ਰੋਕ
NEXT STORY