ਵੈਨਕੂਵਰ, (ਮਲਕੀਤ ਸਿੰਘ)- ਕੈਨੇਡਾ ਦੇ ਮਹਾਨਗਰ ਵੈਨਕੂਵਰ ਦੇ ਇਕ ਸਮੁੰਦਰੀ ਆਈਲੈਂਡ ਦੇ ਡੂੰਘੇ ਅਤੇ ਬਰਫੀਲੇ ਪਾਣੀਆਂ 'ਚ ਲਗਭਗ 2 ਘੰਟੇ ਤੱਕ ਘਿਰੇ ਰਹੇ 2 ਵਿਅਕਤੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢ ਲਏ ਜਾਣ ਦੀ ਹੈਰਾਨੀਜਨਕ ਸਾਹਮਣੇ ਆਈ ਹੈ। ਇਸ ਘਟਨਾ ਵਿਚ ਜਿਸ ਢੰਗ ਨਾਲ ਰੈਸਕਿਊ ਕਰ ਦੋਵਾਂ ਵਿਅਕਤੀਆਂ ਦੀ ਜਾਨ ਬਚਾਈ ਗਈ ਉਸ ਨੂੰ ਕਿਸੇ ਚਮਤਕਾਰ ਤੋਂ ਘੱਟ ਨਹੀਂ ਮੰਨਿਆ ਜਾ ਰਿਹਾ।
ਪ੍ਰਾਪਤ ਜਾਣਕਾਰੀ ਮੁਤਾਬਿਕ 2 ਵਿਅਕਤੀ ਆਪਣੇ ਨਿੱਜੀ ਕਾਰਜ ਸਬੰਧੀ ਸੰਬੰਧਿਤ ਆਈਲੈਂਡ ਦੇ ਕਿਨਾਰੇ ਨੇੜੇ ਪਹੁੰਚੇ ਸਨ ਕਿ ਅਚਾਨਕ ਪਾਣੀ ਦਾ ਪੱਧਰ ਵਧਣ ਅਤੇ ਤੇਜ਼ ਲਹਿਰਾਂ ਕਾਰਨ ਉਹ ਉੱਥੇ ਮੌਜੂਦ ਪੱਥਰਾਂ ਅਤੇ ਚਟਾਨਾਂ ਵਿੱਚ ਫਸ ਗਏ ਅਤੇ ਉਨ੍ਹਾਂ ਦਾ ਉਥੋਂ ਵਾਪਸ ਨਿਕਲਣਾ ਅਸੰਭਵ ਹੋ ਗਿਆ। ਜਿਸ ਮਗਰੋਂ ਆਪਣੀ ਜਾਨ ਬਚਾਉਣ ਲਈ ਉਨਾਂ ਵੱਲੋਂ ਮਦਦ ਲਈ ਰੌਲਾ ਪਾਇਆ ਗਿਆ। ਕੁਦਰਤੀ ਨੇੜੇ ਮੌਜੂਦ ਬਚਾਅ ਕਾਰਜ ਵਾਲੀਆਂ ਰੈਸਕਿਊ ਟੀਮਾਂ ਦਾ ਧਿਆਨ ਉਨ੍ਹਾਂ ਉੱਤੇ ਪੈ ਗਿਆ। ਬੱਸ ਫਿਰ ਕੀ ਸੀ, ਤੁਰੰਤ ਹਰਕਤ 'ਚ ਆਉਂਦਿਆਂ ਹੀ ਬਚਾਅ ਟੀਮਾਂ ਨੇ ਬੜੀ ਫੁਰਤੀ ਵਰਤੀ ਅਤੇ ਸੁਰੱਖਿਤ ਤਰੀਕੇ ਨਾਲ ਪਾਣੀ 'ਚ ਫਸੇ ਉਕਤ ਦੋਵੇਂ ਵਿਅਕਤੀਆਂ ਨੂੰ ਬਾਹਰ ਕੱਢ ਲਿਆ। ਜਿਸ ਪਿੱਛੋਂ ਦੋਵਾਂ ਨੂੰ ਮੁਢਲੀ ਡਾਕਟਰੀ ਸਹਾਇਤਾ ਲਈ ਨੇੜਲੇ ਹਸਪਤਾਲ ਪਹੁੰਚਾਇਆ ਗਿਆ। ਜ਼ੇਰੇ ਇਲਾਜ ਦੋਵੇਂ ਵਿਅਕਤੀਆਂ ਦੀ ਹਾਲਤ ਫਿਲਹਾਲ ਖਤਰੇ ਤੋਂ ਬਾਹਰ ਦਸੀ ਜਾ ਰਹੀ ਹੈ।
ਮੱਕਾ-ਜੇਦਾਹ 'ਚ ਭਾਰੀ ਮੀਂਹ ਕਾਰਨ 'ਤਬਾਹੀ'! ਸੜਕਾਂ ਬਣੀਆਂ ਝੀਲਾਂ, ਰੈੱਡ ਅਲਰਟ ਜਾਰੀ
NEXT STORY