ਮਾਸਕੋ— ਸੀਰੀਆ 'ਚ ਅਲੇਪੋ ਦੇ ਦੋ ਜ਼ਿਲਿਆਂ 'ਚ ਅੱਤਵਾਦੀਆਂ ਨੇ ਐਤਵਾਰ ਨੂੰ ਰਾਕੇਟ ਨਾਲ ਹਮਲਾ ਕਰ ਦਿੱਤਾ, ਜਿਸ 'ਚ 6 ਨਾਗਰਿਕਾਂ ਦੀ ਮੌਤ ਹੋ ਗਈ ਜਦਕਿ 8 ਹੋਰ ਲੋਕ ਇਸ ਦੌਰਾਨ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ।
ਸੀਰੀਆ ਦੀ ਸਰਕਾਰੀ ਪੱਤਰਕਾਰ ਏਜੰਸੀ ਸਨਾ ਦੀ ਰਿਪੋਰਟ ਮੁਤਾਬਕ ਇਹ ਹਮਲੇ ਅਲੇਪੋ ਦੇ ਮਿਨੀਅਨ ਤੇ ਅਲ ਜਦੀਦ ਜ਼ਿਲਿਆਂ 'ਚ ਕੀਤੇ ਗਏ। ਜ਼ਿਕਰਯੋਗ ਹੈ ਕਿ ਸੀਰੀਆ 'ਚ ਸਾਲ 2011 ਤੋਂ ਹੀ ਗ੍ਰਹਿ ਯੁੱਧ ਦੀ ਸਥਿਤੀ ਬਣੀ ਹੋਈ ਹੈ। ਸੀਰੀਆਈ ਸਰਕਾਰੀ ਫੌਜ ਕਈ ਵਿਰੋਧੀ ਗੁੱਟਾਂ ਤੇ ਅੱਤਵਾਦੀ ਸੰਗਠਨਾਂ ਨਾਲ ਲੜ ਰਹੀ ਹੈ। ਸਾਲ 2017 ਦੇ ਅਖੀਰ 'ਚ ਸੀਰੀਆਈ ਫੌਜ ਨੇ ਇਸਲਾਮਿਕ ਸਟੇਟ ਦੇ ਖਿਲਾਫ ਜਿੱਤ ਦਾ ਐਲਾਨ ਕੀਤਾ ਸੀ। ਹਾਲਾਂਕਿ ਸੀਰੀਆ ਦੇ ਕਈ ਖੇਤਰਾਂ 'ਚ ਅੱਤਵਾਦ ਦੇ ਖਿਲਾਫ ਮੁਹਿੰਮ ਅਜੇ ਵੀ ਜਾਰੀ ਹੈ ਪਰ ਸੀਰੀਆ 'ਚ ਸਿਆਸੀ ਸਥਿਰਤਾ ਲਿਆਉਣਾ ਸਭ ਤੋਂ ਮੁੱਖ ਟੀਚਾ ਹੈ।
ਹੜ੍ਹ ਦੀ ਮਾਰ ਝੱਲ ਰਹੇ ਨੇਪਾਲ ਨੇ ਕੌਮਾਂਤਰੀ ਏਜੰਸੀਆਂ ਕੋਲੋਂ ਮੰਗੀ ਮਦਦ
NEXT STORY