ਵਿਕਟੋਰੀਆ(ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਸ਼ੁੱਕਰਵਾਰ ਸਵੇਰੇ ਇਕ ਸੜਕ ਹਾਦਸਾ ਵਾਪਰ ਗਿਆ। ਪੁਲ ਤੋਂ ਜਾ ਰਹੀ ਬੀ.ਐੱਮ. ਡਬਲਿਊ. ਗੱਡੀ ਦੇ 93 ਸਾਲਾ ਡਰਾਈਵਰ ਨੇ ਇੱਥੇ ਇਕ ਟਰੱਕ ਨੂੰ ਟੱਕਰ ਮਾਰੀ ਅਤੇ ਭੱਜ ਗਿਆ। ਉਸ 'ਤੇ ਕਈ ਦੋਸ਼ ਲੱਗੇ ਹਨ। ਵਿਕਟੋਰੀਆ ਪੁਲਸ ਨੇ ਦੱਸਿਆ ਕਿ ਬਜ਼ੁਰਗ ਨੇ ਸਵੇਰੇ ਤਕਰੀਬਨ 8.20 'ਤੇ ਵੈੱਸਟ ਗੇਟ ਬ੍ਰਿਜ 'ਤੇ ਇਕ ਟਰੱਕ ਨੂੰ ਟੱਕਰ ਮਾਰੀ ਅਤੇ ਇਸ ਮਗਰੋਂ ਇਕ ਹੋਰ ਟਰੱਕ ਨੁਕਸਾਨਿਆ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।
ਪੁਲਸ ਨੇ ਦੱਸਿਆ ਕਿ ਉਸ ਬਜ਼ੁਰਗ ਦੀ ਬੇਧਿਆਨੀ ਕਾਰਨ ਪੁਲ ਵੀ ਇਕ ਪਾਸਿਓਂ ਟੁੱਟ ਗਿਆ, ਜਿਸ ਦੀ ਮੁਰੰਮਤ ਕਰਨ 'ਚ ਕਾਫੀ ਸਮਾਂ ਲੱਗਾ। ਇਸ ਦੌਰਾਨ ਆਵਾਜਾਈ ਪ੍ਰਭਾਵਿਤ ਹੋਈ ਅਤੇ ਲੋਕਾਂ ਨੂੰ ਕਾਫੀ ਸਮੇਂ ਤਕ ਇੰਤਜ਼ਾਰ ਕਰਨਾ ਪਿਆ।
ਲੋਕਾਂ ਨੇ ਦੱਸਿਆ ਕਿ ਉਹ ਘੰਟਿਆਂ ਤਕ ਟ੍ਰੈਫਿਕ 'ਚ ਫਸੇ ਰਹੇ ਅਤੇ ਇੰਤਜ਼ਾਰ ਕਰਦੇ ਰਹੇ ਤਾਂ ਕਿ ਉਹ ਇੱਥੋਂ ਲੰਘ ਸਕਣ। ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਉਹ ਜ਼ਰੂਰੀ ਕੰਮਾਂ ਲਈ ਜਾ ਰਹੇ ਸਨ ਅਤੇ ਦੇਰੀ ਕਾਰਨ ਉਨ੍ਹਾਂ ਦਾ ਨੁਕਸਾਨ ਹੋਇਆ। ਪੁਲ ਦੀ ਮੁਰੰਮਤ ਕਰਵਾ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਇਕ ਵਾਰ ਫਿਰ ਇੱਥੇ ਕੋਈ ਹਾਦਸਾ ਵਾਪਰ ਜਾਂਦਾ ਤਾਂ ਭਾਰੀ ਨੁਕਸਾਨ ਹੋਣਾ ਸੀ। ਫਿਲਹਾਲ ਪੁਲਸ ਉਸ ਬਜ਼ੁਰਗ ਡਰਾਈਵਰ ਦੀ ਭਾਲ ਕਰ ਰਹੀ ਹੈ।
ਅਫਗਾਨਿਸਤਾਨ 'ਚ ਝੜਪਾਂ ਦੌਰਾਨ 5 ਅੱਤਵਾਦੀਆਂ ਸਣੇ 8 ਦੀ ਮੌਤ
NEXT STORY