ਮਾਸਕੋ (ਵਾਰਤਾ)— ਰੂਸ ਦੇ ਦੱਖਣੀ ਕੁਰੀਲ ਟਾਪੂ ਸਮੂਹ ਵਿਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.5 ਮਾਪੀ ਗਈ। ਰੂਸ ਦੇ ਭੂ-ਸਰਵੇਖਣ ਵਿਭਾਗ ਦੀ ਸ਼ਾਖਾ ਦੇ ਮੁਤਾਬਕ ਕੁਰੀਲ ਟਾਪੂਆਂ 'ਤੇ ਸਥਾਨਕ ਸਮੇਂ ਮੁਤਾਬਕ ਅੱਜ ਤੜਕਸਾਰ 4:18 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਭੂਚਾਲ ਦਾ ਕੇਂਦਰ ਯੂਜਹਨੋ ਕੁਰਿਲਿਸਕ ਤੋਂ 57 ਕਿਲੋਮੀਟਰ ਦੂਰ ਜ਼ਮੀਨ ਦੀ ਸਤਹਿ ਤੋਂ 27 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ। ਭੂਚਾਲ ਨਾਲ ਹੁਣ ਤੱਕ ਕਿਸੇ ਤਰ੍ਹਾਂ ਦੇ ਜਾਨਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਗੌਰਤਲਬ ਹੈ ਕਿ 5 ਨਵੰਬਰ 1952 ਨੂੰ ਕੁਰਿਲਿਸਕ ਵਿਚ 9.0 ਦੀ ਤੀਬਰਤਾ ਵਾਲੇ ਭਿਆਨਕ ਭੂਚਾਲ ਕਾਰਨ ਆਈ ਸੁਨਾਮੀ ਵਿਚ 2300 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।
ਅਮਰੀਕਾ 'ਚ ਭਾਰਤੀ ਵਿਅਕਤੀ 'ਤੇ ਲੱਗੇ ਘੁਟਾਲੇ ਦੇ ਦੋਸ਼, ਮਿਲੀ ਸਜ਼ਾ
NEXT STORY