ਮਾਸਕੋ (ਭਾਸ਼ਾ): ਰੂਸ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ 8,779 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਵੀਰਵਾਰ ਨੂੰ ਕੁੱਲ ਮਾਮਲਿਆਂ ਦੀ ਗਿਣਤੀ 5 ਲੱਖ ਦੇ ਪਾਰ ਹੋ ਗਈ।ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੇਸ਼ ਵਿਚ ਵਰਤਮਾਨ ਵਿਚ ਇਨਫੈਕਸ਼ਨ ਦੇ ਕੁੱਲ ਪੁਸ਼ਟ ਮਾਮਲੇ 5,05,436 ਹਨ, ਜਿਹਨਾਂ ਵਿਚੋਂ 6,532 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੂਸ ਅਤੇ ਵਿਦੇਸ਼ਾਂ ਵਿਚ ਮਾਹਰਾਂ ਨੇ ਦੇਸ਼ ਵਿਚ ਇਨਫੈਕਸ਼ਨ ਦੇ ਕਾਰਨ ਮਰਨ ਵਾਲੇ ਲੋਕਾਂ ਦੀ ਘੱਟ ਗਿਣਤੀ 'ਤੇ ਸ਼ੱਕ ਜ਼ਾਹਰ ਕੀਤਾ ਹੈ। ਕੁਝ ਲੋਕਾਂ ਨੇ ਦੋਸ਼ ਲਗਾਏ ਹਨ ਕਿ ਰਾਜਨੀਤਕ ਕਾਰਨਾਂ ਕਾਰਨ ਗਿਣਤੀ ਵਿਚ ਤਬਦੀਲੀ ਕੀਤੀ ਗਈ ਹੈ। ਭਾਵੇਂਕਿ ਰੂਸ ਸਰਕਾਰ ਨੇ ਇਹਨਾਂ ਦੋਸ਼ਾਂ ਤੋਂ ਬਾਰ-ਬਾਰ ਇਨਕਾਰ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ- ਤੁਰਕੀ ਨੇ ਮੁੜ ਸ਼ੁਰੂ ਕੀਤੀ ਅੰਤਰਰਾਸ਼ਟਰੀ ਉਡਾਣ ਸੇਵਾ
ਬੀਤੇ ਮਹੀਨੇ ਤੋਂ ਲੱਗਭਗ ਰੋਜ਼ਾਨਾ 9,000 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਬਾਵਜੂਦ ਰੂਸੀ ਅਧਿਕਾਰੀਆਂ ਨੇ ਮਾਸਕੋ ਸਮੇਤ ਕਈ ਖੇਤਰਾਂ ਵਿਚ ਤਾਲਾਬੰਦੀ ਪਾਬੰਦੀਆਂ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਦੇਸ਼ ਵਿਚ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਵਿਚੋਂ ਕਰੀਬ 40 ਫੀਸਦੀ ਮਾਮਲੇ ਇਕੱਲੇ ਮਾਸਕੋ ਵਿਚ ਹਨ ਅਤੇ ਦੇਸ਼ ਵਿਚ ਹੋਈਆਂ ਕੁੱਲ ਮੌਤਾਂ ਵਿਚੋਂ ਕਰੀਬ ਅੱਧੀਆਂ ਇੱਥੇ ਹੋਈਆਂ ਹਨ। ਮਾਸਕੋ ਦੇ ਮੇਅਰ ਨੇ ਮਾਰਚ ਦੇ ਅਖੀਰ ਤੋਂ ਲਾਗੂ ਘਰ ਵਿਚ ਰਹਿਣ ਦੇ ਆਦੇਸ਼ ਨੂੰ ਇਸ ਹਫਤੇ ਹਟਾ ਦਿੱਤਾ। ਇਸ ਦੇ ਇਲਾਵਾ ਮੇਅਰ ਨੇ ਕਈ ਤਰ੍ਹਾਂ ਦੇ ਕਾਰੋਬਾਰਾਂ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ।
ਬ੍ਰਿਟੇਨ 'ਚ ਨੀਰਵ ਮੋਦੀ ਦੀ ਹਿਰਾਸਤ 9 ਜੁਲਾਈ ਤੱਕ ਵਧੀ
NEXT STORY