ਜਲੰਧਰ (ਮਹੇਸ਼)–ਲਗਭਗ ਸਾਢੇ 5 ਮਹੀਨੇ ਪਹਿਲਾਂ 19 ਜੁਲਾਈ ਨੂੰ ਲੱਧੇਵਾਲੀ ਵਿਚ ਲੁਟੇਰਿਆਂ ਨੇ ਗੈਸ ਕਟਰ ਨਾਲ ਸਟੇਟ ਬੈਂਕ ਆਫ਼ ਇੰਡੀਆ (ਐੱਸ. ਬੀ. ਆਈ.) ਦਾ ਏ. ਟੀ. ਐੱਮ. ਕੱਟ ਕੇ 14 ਲੱਖ ਰੁਪਏ ਲੁੱਟ ਲਏ ਸਨ ਪਰ ਅਜੇ ਤਕ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦਾ ਕਮਿਸ਼ਨਰੇਟ ਪੁਲਸ ਜਲੰਧਰ ਨੂੰ ਕੋਈ ਸੁਰਾਗ ਨਹੀਂ ਮਿਲਿਆ।
ਇਸ ਸਬੰਧੀ ਥਾਣ ਰਾਮਾ ਮੰਡੀ ਵਿਚ ਏ. ਐੱਸ. ਆਈ. ਬਲਕਰਨ ਸਿੰਘ ਵੱਲੋਂ ਐੱਸ. ਬੀ. ਆਈ. ਦੇ ਉਕਤ ਏ. ਟੀ. ਐੱਮ. ਵਿਚ ਸਫਾਈ ਆਦਿ ਦਾ ਕੰਮ ਕਰਦੇ ਪੁਨੀਤ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਮਕਾਨ ਨੰਬਰ 33 ਮੁਹੱਲਾ ਨੰਬਰ 27 ਜਲੰਧਰ ਕੈਂਟ ਦੇ ਬਿਆਨਾਂ ’ਤੇ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ 201 ਨੰਬਰ ਐੱਫ਼. ਆਈ. ਆਰ. ਵੀ ਦਰਜ ਕੀਤੀ ਗਈ ਸੀ ਅਤੇ ਮੌਕੇ ’ਤੇ ਆਸ-ਪਾਸ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰੇ ਵਿਚ ਪੀ ਬੀ 10 ਨੰਬਰ ਵਾਲੀ ਇਕ ਕਾਰ ਕੈਦ ਪਾਈ ਗਈ ਸੀ, ਜਿਸ ਨੂੰ ਲੈ ਕੇ ਪੁਲਸ ਨੂੰ ਲੱਗਾ ਸੀ ਕਿ ਉਹ ਇਸ ਵਾਰਦਾਤ ਨੂੰ ਜਲਦ ਹੀ ਟ੍ਰੇਸ ਕਰ ਲਵੇਗੀ ਪਰ ਕਾਰ ’ਤੇ ਜੋ ਨੰਬਰ ਸੀ, ਉਹ ਜਾਅਲੀ ਨਿਕਲਿਆ।
ਇਹ ਵੀ ਪੜ੍ਹੋ: ਸਾਲ ਦੇ ਪਹਿਲੇ ਦਿਨ ਪੰਜਾਬ 'ਚ ਵੱਡਾ ਹਾਦਸਾ! 3 ਨੌਜਵਾਨਾਂ ਦੀ ਭਿਆਨਕ ਮੌਤ
ਸ਼ਾਤਿਰ ਲੁਟੇਰਿਆਂ ਨੇ ਏ. ਟੀ. ਐੱਮ. ਨੂੰ ਗੈਸ ਕਟਰ ਨਾਲ ਕੱਟਦੇ ਸਮੇਂ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਤੇ ਕਾਲੇ ਰੰਗ ਦੀ ਸਪਰੇਅ ਮਾਰ ਦਿੱਤੀ ਸੀ ਤਾਂ ਜੋ ਉਹ ਉਸ ਵਿਚ ਕੈਦ ਨਾ ਹੋ ਸਕਣ। ਪਹਿਲਾਂ ਤਾਂ ਪੁਲਸ ਨੇ ਇਸ ਵਾਰਦਾਤ ਨੂੰ ਟ੍ਰੇਸ ਕਰਨ ਲਈ ਆਪਣੇ ਯਤਨ ਲਗਾਤਾਰ ਜਾਰੀ ਰੱਖੇ ਪਰ ਜਦੋਂ ਵਾਰਦਾਤਾਂ ਹੋਰ ਵਧਦੀਆਂ ਗਈਆਂ ਤਾਂ ਇਸ ਲੁੱਟ ਦੀ ਵੱਡੀ ਵਾਰਦਾਤ ਨੂੰ ਭੁਲਾ ਹੀ ਦਿੱਤਾ ਗਿਆ।
ਇਹ ਵੀ ਪੜ੍ਹੋ: ਅਗਲੇ 24 ਘੰਟੇ ਅਹਿਮ! ਪੰਜਾਬ 'ਚ ਹਨ੍ਹੇਰੀ ਦੇ ਨਾਲ ਪਵੇਗਾ ਮੀਂਹ, ਮੌਸਮ ਵਿਭਾਗ ਨੇ 4 ਜਨਵਰੀ ਤੱਕ ਦਿੱਤੀ ਵੱਡੀ ਚਿਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ੀਲੀਆਂ ਗੋਲ਼ੀਆਂ ਸਮੇਤ ਪੁਲਸ ਨੇ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
NEXT STORY