ਭਵਾਨੀਗੜ੍ਹ, (ਵਿਕਾਸ ਮਿੱਤਲ)- ਪਿੰਡ ਬਾਲਦ ਕਲਾਂ ਵਿਚ ਗ੍ਰਾਮ ਪੰਚਾਇਤ ਵੱਲੋਂ 5 ਏਕੜ ਜਮੀਨ ਜੰਗਲ ਰਵਾਇਤੀ ਰੁੱਖਾਂ ਲਈ ਦਿੱਤੀ ਗਈ, ਜਿਸ ਤਹਿਤ ਜੰਗਲ ਦੀ ਦੇਖਰੇਖ ਵਰਧਮਾਨ ਸਟੀਲ ਪ੍ਰਾਈਵੇਟ ਲਿਮਟਿਡ ਲੁਧਿਆਣਾ ਤੇ ਇਕੋ ਸਿੱਖ ਫਾਊਂਡੇਸ਼ਨ ਵੱਲੋਂ ਕੀਤੀ ਜਾਵੇਗੀ। ਇਸ ਵਿਸ਼ੇਸ਼ ਉਪਰਾਲੇ ਦਾ ਰਸਮੀ ਉਦਘਾਟਨ ਇੱਥੇ ਵਰਧਮਾਨ ਸਟੀਲ, ਇੱਕੋ ਸਿੱਖ ਦੀ ਟੀਮ ਸਮੇਤ ਐਡੀਸ਼ਨਲ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੁਖਚੈਨ ਸਿੰਘ ਪਾਪੜਾ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ।
ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਤੇਜੇ ਬਾਲਦ ਕਲਾਂ ਨੇ ਦੱਸਿਆ ਇਸ ਪ੍ਰੋਜੈਕਟ ਨੂੰ ਮਾਰਚ ਮਹੀਨੇ ਤੱਕ ਮੁਕੰਮਲ ਕਰ ਲਿਆ ਜਾਵੇਗਾ। ਸਮੂਹ ਨਗਰ ਨਿਵਾਸੀਆਂ ਤੇ ਪੰਚਾਇਤ ਵੱਲੋਂ ਦੋਵੇਂ ਸੰਸਥਾਵਾਂ ਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ। ਲੋਕਾਂ ਨੇ ਆਖਿਆ ਕਿ ਇਸ ਜੰਗਲ ਦੇ ਲੱਗਣ ਨਾਲ ਪਿੰਡ ਦੇ ਨਾਲ ਨਾਲ ਆਲੇ ਦੁਆਲੇ ਦੇ ਵਾਤਾਵਰਨ ਨੂੰ ਵਧੇਰੇ ਫਾਇਦਾ ਪਹੁੰਚੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮਪਾਲ ਸਿੰਘ, ਗੁਰਦੀਪ ਸਿੰਘ, ਮਿੱਠੂ ਸਿੰਘ, ਅਵਤਾਰ ਸਿੰਘ, ਮੁਹਿੰਦਰ ਕੌਰ, ਇਕਬਾਲ ਸਿੰਘ, ਨਾਨਕ ਸਿੰਘ, ਕੁਲਵਿੰਦਰ ਸਿੰਘ ਬਰਾੜ, ਸਿਕੰਦਰ ਸਿੰਘ, ਬਲਕਾਰ ਸਿੰਘ, ਸੁਖਜੀਤ ਸਿੰਘ, ਮਨਜੀਤ ਸਿੰਘ, ਸੁਰਜਨ ਸਿੰਘ, ਪਰਗਟ ਸਿੰਘ ਆਦਿ ਹਾਜ਼ਰ ਸਨ।
ਉਦਯੋਗਪਤੀ ਤੋਂ ਕਰੋੜਾਂ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ 'ਚ ਸਾਬਕਾ ਮੁਲਾਜ਼ਮ ਸਮੇਤ ਦੋ ਨਾਮਜ਼ਦ
NEXT STORY