ਮਾਸਕੋ/ਵਾਸ਼ਿੰਗਟਨ - ਫਾਰਸ ਦੀ ਖਾੜੀ 'ਚ ਇਕ ਬ੍ਰਿਟਿਸ਼ ਤੇਲ ਟੈਂਕਰ ਦਾ ਰਾਹ ਬੰਦ ਕਰਨ ਦੀ ਈਰਾਨੀ ਜਹਾਜ਼ਾਂ ਦੀ ਕਥਿਤ ਕੋਸ਼ਿਸ਼ ਤੋਂ ਬਾਅਦ ਰੂਸ ਨੇ ਖੇਤਰ 'ਚ ਤਣਾਅ ਵਧਾਉਣ ਲਈ ਵੀਰਵਾਰ ਨੂੰ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ।
ਰੂਸ ਦੇ ਉਪ ਵਿਦੇਸ਼ ਮੰਤਰੀ ਸਰਗੇਈ ਰਯਾਬਕੋਵ ਦੇ ਹਵਾਲੇ ਤੋਂ ਆਰ. ਆਈ. ਏ. ਨੋਵੋਸਤੀ ਅਖਬਾਰ ਏਜੰਸੀ ਨੇ ਕਿਹਾ ਕਿ ਸਥਿਤੀ ਬਹੁਤ ਚਿੰਤਾਜਨਕ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਕਾਰਨ ਸਪੱਸ਼ਟ ਹੈ। ਇਹ ਤਣਾਅ ਵਧਾਉਣ ਲਈ ਵਾਸ਼ਿੰਗਟਨ ਵੱਲੋਂ ਜਾਣ-ਬੁਝ ਕੇ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬ੍ਰਿਟੇਨ ਨੇ ਕਿਹਾ ਹੈ ਕਿ ਬੁੱਧਵਾਰ ਨੂੰ 3 ਈਰਾਨੀ ਜਹਾਜ਼ਾਂ ਨੇ ਬ੍ਰਿਟਿਸ਼ ਹੈਰੀਟੇਜ ਨਾਂ ਦੇ ਇਕ ਵਣਜ ਜਹਾਜ਼ ਦੇ ਰਸਤ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਬ੍ਰਿਟੇਨ ਵੱਲੋਂ 4 ਜੁਲਾਈ ਨੂੰ ਇਕ ਈਰਾਨ ਤੇਲ ਟੈਂਕਰ ਨੂੰ ਜ਼ਿਬ੍ਰਾਲਟਰ ਦੇ ਤੱਟ 'ਤੇ ਫੜੇ ਜਾਣ ਤੋਂ ਬਾਅਦ ਇਹ ਘਟਨਾ ਹੋਈ। ਇਹ ਟੈਂਕਰ ਸੀਰੀਆ ਜਾ ਰਿਹਾ ਸੀ।
ਕਰਤਾਰਪੁਰ ਲਾਂਘੇ 'ਤੇ ਚਰਚਾ ਲਈ ਭਾਰਤ-ਪਾਕਿ ਮਾਹਰਾਂ ਦੀ 14 ਨੂੰ ਮੀਟਿੰਗ
NEXT STORY