ਮਾਸਕੋ : ਰੂਸ ਨੇ ਦੇਸ਼ ਵਿਚ ਬੱਚਿਆਂ ਨਾਲ ਵੱਧਦੇ ਜਬਰ-ਜ਼ਿਨਾਹ ਦੇ ਮਾਮਲਿਆਂ ਨੂੰ ਦੇਖਦੇ ਹੋਏ ਸਖ਼ਤ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਹੈ। ਇਸ ਕਾਨੂੰਨ ਮੁਤਾਬਕ ਹੁਣ ਅਦਾਲਤ ਬਲਾਤਕਾਰੀਆਂ ਨੂੰ ਆਰਕਟਿਕ ਦੀ ਠੰਡੀ ਅਤੇ ਵਿਰਾਨ ਜਗ੍ਹਾ ’ਤੇ ਬਣੀ ਜੇਲ੍ਹ ਵਿਚ ਭੇਜੇਗੀ। ਰੂਸੀ ਸੰਸਦ ਨਵੇਂ ਯੌਣ ਅਪਰਾਧ ਕਾਨੂੰਨਾਂ ਨੂੰ ਇਸੇ ਮਹੀਨੇ ਮਨਜ਼ੂਰੀ ਦੇਣ ਜਾ ਰਹੀ ਹੈ, ਜਿਸ ਦੇ ਬਾਅਦ ਇਸ ਕਾਨੂੰਨ ’ਤੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦਸਤਖ਼ਤ ਕਰਨਗੇ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ ’ਚ ਭਾਰੀ ਬਰਫ਼ਬਾਰੀ ਕਾਰਨ 11 ਲੋਕਾਂ ਦੀ ਮੌਤ, 23 ਜ਼ਖ਼ਮੀ
ਰੂਸੀ ਸੰਸਦ ਦੇ ਸਪੀਕਰ ਨੇ ਕਿਹਾ ਕਿ ਬੱਚਿਆਂ ਦਾ ਯੌਣ ਸੋਸ਼ਣ ਕਰਨ ਵਾਲੇ ਰਾਕਸ਼ਸਾਂ ਨੂੰ ਆਰਕਟਿਕ ਵਿਚ ਠੰਡੀਆਂ ਕਾਲੋਨੀਆਂ ਵਿਚ ਆਪਣੀ ਸਜ਼ਾ ਭੁਗਤਣੀ ਪਵੇਗੀ। ਉਨ੍ਹਾਂ ਦਾ ਉਥੇ ਸਾਈਬੇਰੀਅਨ ਖਾਣਾਂ ਵਿਚ ਕੰਮ ਕਰਨ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਰੂਸ ਵਿਚ ਬੱਚਿਆਂ ਨਾਲ ਜਬਰ-ਜ਼ਿਨਾਹ ਦੇ ਕਾਨੂੰਨ ਨੂੰ ਸਖ਼ਤ ਬਣਾਉਣ ਲਈ ਪੁਤਿਨ ਪ੍ਰਸ਼ਾਸਨ ’ਤੇ ਭਾਰੀ ਦਬਾਅ ਹੈ।
ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ: ਕੈਨੇਡਾ 'ਚ ਭਾਰਤੀ ਮੂਲ ਦੀਆਂ ਕੁੜੀਆਂ ਨੂੰ ਦੇਹ ਵਪਾਰ ਲਈ ਕੀਤਾ ਜਾ ਰਿਹੈ ਮਜਬੂਰ
ਦੱਸ ਦੇਈਏ ਕਿ ਰੂਸ ਵਿਚ ਇਸੇ ਹਫ਼ਤੇ 5 ਸਾਲ ਦੀ ਇਕ ਕੁੜੀ ਨੂੰ ਅਗਵਾ ਕਰਕੇ ਜਬਰ-ਜ਼ਿਨਾਹ ਕਰਨ ਮਗਰੋਂ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਕੁੜੀ ਨੂੰ ਉਸ ਦੀ ਮਾਂ ਦੇ ਸਾਬਕਾ ਪ੍ਰੇਮੀ ਨੇ ਆਪਣੇ ਇਕ ਸਾਥੀ ਦੀ ਮਦਦ ਨਾਲ ਅਗਵਾ ਕਰ ਲਿਆ ਸੀ। ਫਿਰ ਉਸ ਨੇ ਮਾਸੂਮ ਨਾਲ ਜਬਰ-ਜ਼ਿਨਾਹ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ। ਇਸ ਘਟਨਾ ਨੂੰ ਲੈ ਕੇ ਪੂਰੇ ਰੂਸ ਵਿਚ ਵਿਰੋਧ ਪ੍ਰਦਰਸ਼ਨ ਕੀਤੇ ਗਏ ਹਨ। ਲੋਕਾਂ ਦੀ ਮੰਗ ਹੈ ਕਿ ਸਰਕਾਰ ਅਜਿਹੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਨੂੰਨ ਨੂੰ ਲਾਗੂ ਕਰੇ।
ਇਹ ਵੀ ਪੜ੍ਹੋ: NDP ਲੀਡਰ ਜਗਮੀਤ ਸਿੰਘ ਬਣੇ ਪਿਤਾ, ਪਤਨੀ ਨੇ ਦਿੱਤਾ ਧੀ ਨੂੰ ਜਨਮ
ਰਿਪੋਰਟ ਮੁਤਾਬਕ 5 ਸਾਲ ਦੀ ਮਾਸੂਮ ਰੂਸ ਦੇ ਕੋਸਟ੍ਰੋਮਾ ਵਿਚ ਆਪਣੀ ਮਾਂ ਦੀ ਕੰਮ ਕਰਨ ਵਾਲੀ ਜਗ੍ਹਾ ’ਤੇ ਖੇਡ ਰਹੀ ਸੀ। ਉਥੋਂ ਉਸ ਦੇ ਸਾਬਕਾ ਪ੍ਰੇਮੀ ਨੇ ਬੱਚੀ ਨੂੰ ਅਗਵਾ ਕਰ ਲਿਆ। ਇਹ ਪੂਰੀ ਘਟਨਾ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈ ਸੀ। ਇਸ ਦੌਰਾਨ ਆਸ-ਪਾਸ ਖੜ੍ਹੀ ਭੀੜ ਨੇ ਵੀ ਬੱਚੀ ਨੂੰ ਬਚਾਉਣ ਵਿਚ ਕੋਈ ਮਦਦ ਨਹੀਂ ਕੀਤੀ। ਬਾਅਦ ਉਸ ਦੀ ਲਾਸ਼ ਇਕ ਬੈਗ ਵਿਚੋਂ ਮਿਲੀ, ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵਾਂ ਦੋਸ਼ੀਆਂ ਨੇ ਬੱਚੀ ਦੇ ਕਤਲ ਦੀ ਗੱਲ ਮੰਨ ਲਈ ਹੈ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ 22 ਸਾਲਾ ਪੰਜਾਬਣ ਦੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਤਾਲਿਬਾਨ ਦਾ ਨਵਾਂ ਕਦਮ, ਹਥਿਆਰਬੰਦ ਬਲਾਂ 'ਚ 'ਆਤਮਘਾਤੀ ਹਮਲਾਵਰਾਂ' ਦੀ ਕਰੇਗਾ ਭਰਤੀ
NEXT STORY